- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕੋਲ ਦਰਜ ਰਿਪੋਰਟ ਅਨੁਸਾਰ ਮ੍ਰਿਤਕਾ ਰਮਨਦੀਪ ਕੌਰ ਨੇ ਸਾਲ 2024 'ਚ ਹੈਪੀ ਸਿੰਘ ਵਾਸੀ ਪਿੰਡ ਬਾਜੇਵਾਲਾ, ਮਾਨਸਾ ਨਾਲ ਲਵ-ਮੈਰਿਜ ਕਰਵਾਈ ਸੀ। ਹੈਪੀ ਸਿੰਘ ਫ਼ੌਜ 'ਚ ਨੌਕਰੀ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਹੈਪੀ ਸਿੰਘ ਦੇ ਮਾਤਾ-ਪਿਤਾ ਰਮਨਦੀਪ ਨੂੰ ਆਪਣੇ ਘਰ ਰੱਖਣ ਲਈ ਤਿਆਰ ਨਹੀਂ ਸਨ ਜਿਸ ਕਾਰਨ ਦੋਵਾਂ 'ਚ ਅਕਸਰ ਤਕਰਾਰਬਾਜ਼ੀ ਰਹਿੰਦੀ ਸੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਪਟਿਆਲਾ ਦੇ ਨਜ਼ਦੀਕੀ ਥਾਣਾ ਪਾਸਿਆਣਾ ਦੇ ਖੇਤਰ 'ਚ ਇਕ ਬਹੁਤ ਹੀ ਦੁਖਦਾਈ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਫ਼ੌਜੀ ਨੌਜਵਾਨ ਵੱਲੋਂ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਸਮੇਤ ਭਾਖੜਾ ਨਹਿਰ 'ਚ ਸੁੱਟ ਦਿੱਤਾ ਗਿਆ। ਹਾਦਸੇ 'ਚ ਕਾਰ ਸਵਾਰ 30 ਸਾਲਾ ਔਰਤ ਰਮਨਦੀਪ ਕੌਰ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਜਦੋਂਕਿ ਮੁਲਜ਼ਮ ਪਤੀ ਖ਼ੁਦ ਨਹਿਰ 'ਚੋਂ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਮ੍ਰਿਤਕਾ ਦੇ ਭਰਾ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਫ਼ੌਜੀ ਪਤੀ ਹੈਪੀ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਕੋਲ ਦਰਜ ਰਿਪੋਰਟ ਅਨੁਸਾਰ ਮ੍ਰਿਤਕਾ ਰਮਨਦੀਪ ਕੌਰ ਨੇ ਸਾਲ 2024 'ਚ ਹੈਪੀ ਸਿੰਘ ਵਾਸੀ ਪਿੰਡ ਬਾਜੇਵਾਲਾ, ਮਾਨਸਾ ਨਾਲ ਲਵ-ਮੈਰਿਜ ਕਰਵਾਈ ਸੀ। ਹੈਪੀ ਸਿੰਘ ਫ਼ੌਜ 'ਚ ਨੌਕਰੀ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਹੈਪੀ ਸਿੰਘ ਦੇ ਮਾਤਾ-ਪਿਤਾ ਰਮਨਦੀਪ ਨੂੰ ਆਪਣੇ ਘਰ ਰੱਖਣ ਲਈ ਤਿਆਰ ਨਹੀਂ ਸਨ ਜਿਸ ਕਾਰਨ ਦੋਵਾਂ 'ਚ ਅਕਸਰ ਤਕਰਾਰਬਾਜ਼ੀ ਰਹਿੰਦੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਸੰਗਰੂਰ ਵਿਖੇ ਰਹਿ ਰਹੇ ਸਨ। 23 ਜੂਨ 2026 ਨੂੰ ਮੁਲਜ਼ਮ ਨੇ ਸਾਜ਼ਿਸ਼ ਤਹਿਤ ਰਮਨਦੀਪ ਕੌਰ ਨੂੰ ਕਾਰ 'ਚ ਬਿਠਾਇਆ ਤੇ ਪਾਸਿਆਣਾ ਪੁੱਲ ਕੋਲ ਭਾਖੜਾ ਨਹਿਰ 'ਚ ਕਾਰ ਸੁੱਟ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।