- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
। ਸੇਵਾਦਾਰਾਂ ਨੇ ਉਸ ਨੂੰ ਨੰਗੇ ਸਿਰ ਉੱਥੇ ਬੈਠਣ ਤੋਂ ਰੋਕਿਆ, ਜਿਸ ਤੋਂ ਬਾਅਦ ਉਹ ਹੱਥਾਪਾਈ ਕਰਨ ਲੱਗਾ। ਮੌਕੇ 'ਤੇ ਪਹੁੰਚੀ ਸਿਟੀ ਸਮਾਨਾ ਪੁਲਿਸ ਨੇ ਬਲਕਾਰ ਸਿੰਘ ਵਾਸੀ ਗ੍ਰੀਨ ਸਿਟੀ ਕਾਲੋਨੀ ਪਾਤੜਾਂ ਰੋਡ ਸਮਾਨਾ ਦੀ ਸ਼ਿਕਾਇਤ 'ਤੇ ਦੋਸ਼ੀ ਅਮਨਦੀਪ ਸਿੰਘ ਵਾਸੀ ਪਿੰਡ ਰੇਤਗੜ੍ਹ ਸਮਾਨਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਜਾਗਰਣ ਸੰਵਾਦਦਾਤਾ, ਪਟਿਆਲਾ : ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਾਲੋਨੀ ਸਮਾਣਾ ’ਚ ਬਿਨਾਂ ਸਿਰ ਢਕੇ ਪੁੱਜੇ ਇਕ ਮਾਨਸਿਕ ਰੋਗੀ ਨੇ ਖਜ਼ਾਂਚੀ ਨਾਲ ਕੁੱਟਮਾਰ ਕੀਤੀ। ਸੇਵਾਦਾਰਾਂ ਨੇ ਉਸ ਨੂੰ ਨੰਗੇ ਸਿਰ ਉੱਥੇ ਬੈਠਣ ਤੋਂ ਰੋਕਿਆ, ਜਿਸ ਤੋਂ ਬਾਅਦ ਉਹ ਹੱਥਾਪਾਈ ਕਰਨ ਲੱਗਾ। ਮੌਕੇ 'ਤੇ ਪਹੁੰਚੀ ਸਿਟੀ ਸਮਾਨਾ ਪੁਲਿਸ ਨੇ ਬਲਕਾਰ ਸਿੰਘ ਵਾਸੀ ਗ੍ਰੀਨ ਸਿਟੀ ਕਾਲੋਨੀ ਪਾਤੜਾਂ ਰੋਡ ਸਮਾਨਾ ਦੀ ਸ਼ਿਕਾਇਤ 'ਤੇ ਦੋਸ਼ੀ ਅਮਨਦੀਪ ਸਿੰਘ ਵਾਸੀ ਪਿੰਡ ਰੇਤਗੜ੍ਹ ਸਮਾਨਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਥਾਣਾ ਸਿਟੀ ਸਮਾਨਾ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਪਿੰਡਾਂ ਦੀ ਪੰਚਾਇਤ ਬੁਲਾਈ ਗਈ ਹੈ, ਜਿਸ ਤੋਂ ਬਾਅਦ ਮਾਮਲਾ ਸਪੱਸ਼ਟ ਹੋਵੇਗਾ।