- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰਕ ਮੈਂਬਰਾਂ ਮੁਤਾਬਕ, ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ 'ਤੇ ਕਾਫੀ ਦਬਾਅ ਹੇਠ ਸੀ, ਜਿਸ ਕਾਰਨ ਘਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਸੀ। ਘਰ ਵਿਚ ਕੋਈ ਕਮਾਉਣ ਵਾਲਾ ਨਾ ਹੋਣ ਕਾਰਨ ਬੱਚਿਆਂ ਦੇ ਬਜ਼ੁਰਗ ਦਾਦਾ ਨੂੰ ਹੀ ਕੰਮ 'ਤੇ ਜਾਣਾ ਪੈਂਦਾ ਸੀ।

ਅਮਰਜੀਤ ਸਿੰਘ, ਪੰਜਾਬੀ ਜਾਗਾਰਣ ਮੋਹਾਲੀ : ਪੰਜਾਬ 'ਚ ਇਕ ਔਰਤ ਨੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰ ਦਿੱਤੀ। ਪਤੀ ਦੀ ਮੌਤ ਦੇ ਗ਼ਮ ਨਾਲ ਜੂਝ ਰਹੀ ਮੋਹਾਲੀ ਦੇ ਮਟੌਰ ਦੀ ਰਹਿਣ ਵਾਲੀ ਔਰਤ ਆਪਣੇ ਤਿੰਨੋਂ ਬੱਚਿਆਂ ਨੂੰ ਮੇਲੇ 'ਚ ਘੁਮਾਉਣ ਦਾ ਬਹਾਨਾ ਬਣਾ ਕੇ ਘਰੋਂ ਨਿਕਲੀ। ਕੁਝ ਘੰਟਿਆਂ ਬਾਅਦ ਸੂਚਨਾ ਮਿਲੀ ਕਿ ਬੱਚਿਆਂ ਨੂੰ ਰੋਪੜ ਨਹਿਰ 'ਚ ਧੱਕਾ ਦੇ ਦਿੱਤਾ ਗਿਆ। ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦੋਂਕਿ ਤੀਜੇ ਦੀ ਭਾਲ ਜਾਰੀ ਹੈ। ਔਰਤ ਪੁਲਿਸ ਹਿਰਾਸਤ 'ਚ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮੁਲਜ਼ਮ ਔਰਤ ਦੀ ਪਛਾਣ ਸ਼ਕੁੰਤਲਾ ਉਰਫ਼ ਸੁਮਨ ਵਜੋਂ ਹੋਈ ਹੈ ਜੋ ਮੁਹਾਲੀ ਦੇ ਮਟੌਰ ਦੀ ਰਹਿਣ ਵਾਲੀ ਹੈ। ਔਰਤ ਵੱਲੋਂ ਨਹਿਰ ਵਿਚ ਸੁੱਟੇ ਗਏ ਤਿੰਨ ਬੱਚਿਆਂ ਦੀ ਪਛਾਣ ਤਪਿਸ਼ (ਉਮਰ 10 ਸਾਲ), ਤਨਵੀ (ਉਮਰ 7 ਸਾਲ) ਤੇ ਨਿਤਿਨ (ਉਮਰ 4 ਸਾਲ) ਵਜੋਂ ਹੋਈ ਹੈ।
ਮ੍ਰਿਤਕ ਬੱਚਿਆਂ ਦੇ ਦਾਦਾ ਰਾਮਬਾਬੂ ਨੇ ਆਪਣੀ ਨੂੰਹ ਸ਼ਕੁੰਤਲਾ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਸਦਾ ਵਿਵਹਾਰ ਆਮ ਵਰਗਾ ਨਹੀਂ ਸੀ। ਉਹ ਕਈ ਵਾਰ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਗੱਲਾਂ ਕਰਦੀ ਹੁੰਦੀ ਸੀ। ਪਰਿਵਾਰ ਮੁਤਾਬਕ, ਉਹ ਪਹਿਲਾਂ ਹੀ ਬਹੁਤ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਸਨ ਅਤੇ ਘਰ ਵਿੱਚ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਸੀ। ਨੂੰਹ ਨਾਲ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਬੱਚਿਆਂ ਨੂੰ ਮਾਰ ਹੀ ਦੇਵੇਗੀ।
ਪਰਿਵਾਰਕ ਮੈਂਬਰਾਂ ਮੁਤਾਬਕ, ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ 'ਤੇ ਕਾਫੀ ਦਬਾਅ ਹੇਠ ਸੀ, ਜਿਸ ਕਾਰਨ ਘਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਸੀ। ਘਰ ਵਿਚ ਕੋਈ ਕਮਾਉਣ ਵਾਲਾ ਨਾ ਹੋਣ ਕਾਰਨ ਬੱਚਿਆਂ ਦੇ ਬਜ਼ੁਰਗ ਦਾਦਾ ਨੂੰ ਹੀ ਕੰਮ 'ਤੇ ਜਾਣਾ ਪੈਂਦਾ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-1 ਗੁਰਚਰਨ ਸਿੰਘ ਨੇ ਦੱਸਿਆ ਕਿ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਹਾਲਾਤ, ਘਟਨਾਕ੍ਰਮ ਅਤੇ ਮੁਲਜ਼ਮ ਮਹਿਲਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨ ਅਤੇ ਹਾਲਾਤ ਸਾਫ਼ ਹੋ ਸਕਣਗੇ।