- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਉਹ ਸਖਸ਼ ਵੀ ਦਿਖਾਇਆ ਜਿਸ ਨੇ ਆਪਣੇ ਹੱਥ ਵਿੱਚ ਮਾਸਕ ਫੜਿਆ ਹੋਇਆ ਸੀ। ਇਸ ਸਮੇਂ ਇਹ ਵਿਅਕਤੀ ਕੈਨੇਡਾ ਵਿਚ ਹੈ ਅਤੇ ਜਿਥੇ ਉਹ ਬੈਠਾ ਸੀ।ਮੁੱਖ ਮੰਤਰੀ ਨੇ ਦਾਅਵਿ ਕੀਤਾ ਕਿ ਇਹ ਫੋਟੋ ਕਿਸੇ ਹੋਟਲ ਦੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਅਚਾਨਕ ਸੰਗਰੂਰ ਦਾ ਦੌਰਾ ਕਰਕੇ ਮੁਹਾਲੀ ਵਿੱਚ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਚੋਣ ਗਰੰਟੀਆਂ ਅਤੇ ਵਿਕਾਸ ਦੇ ਮੁੱਦੇ 'ਤੇ ਵਿਰੋਧੀ ਮੇਰਾ ਮੁਕਾਬਲਾ ਨਹੀਂ ਕਰ ਸਕਦੇ ਪਰ ਹੁਣ ਫਰਜ਼ੀ ਵੀਡੀਓ ਬਣਾ ਕੇ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਵਿਕਾਸ ਤੋਂ ਆਮ ਨਾਗਰਿਕ ਬੇਹੱਦ ਸੰਤੁਸ਼ਟ ਹਨ ਅਤੇ ਲੋਕ ਮਿਲਣੀਆਂ ਵਿੱਚ ਵੀ ਲੋਕਾਂ ਦੀ ਵੱਡੀ ਭੀੜ ਜੁੱਟ ਰਹੀ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਹਨ। ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਧਾਰਮਿਕ ਮੁੱਦਾ ਬਣਾ ਕੇ ਉਨ੍ਹਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਆਦਮੀ ਪਾਰਟੀ ਨੇ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਏਡੀਜੀਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦੁਹਰਾਇਆ ਕਿ ਵੀਡੀਓ ਫਰਜੀ ਹੈ। ਮਾਨ ਨੇ ਸਕਰੀਨ ਉਤੇ ਇਕ ਵੀਡੀਓ ਦਿਖਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀਡੀਓ ਵਿੱਚ ਦਿਖਾਈ ਰਿਹਾ ਵਿਅਕਤੀ ਉਸ ਦੇ ਕੱਦ ਕਾਠ ਨਾਲ ਮੇਲ ਨਹੀਂ ਖਾਦਾਂ।
ਮੁੱਖ ਮੰਤਰੀ ਨੇ ਆਪਣੀ ਗਰਦਨ ਉਤੇ ਕਾਫੀ ਸਮਾਂ ਪਹਿਲਾਂ ਹੋਏ ਅਪਰੇਸ਼ਨ ਦਾ ਨਿਸ਼ਾਨ ਵੀ ਦਿਖਾਇਆ। ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਗਰਦਨ ਉਤੇ ਕੋਈ ਨਿਸ਼ਾਨ ਨਹੀਂ ਸੀ। ਸਬੰਧਤ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ।
ਮੁੱਖ ਮੰਤਰੀ ਨੇ ਉਹ ਸਖਸ਼ ਵੀ ਦਿਖਾਇਆ ਜਿਸ ਨੇ ਆਪਣੇ ਹੱਥ ਵਿੱਚ ਮਾਸਕ ਫੜਿਆ ਹੋਇਆ ਸੀ। ਇਸ ਸਮੇਂ ਇਹ ਵਿਅਕਤੀ ਕੈਨੇਡਾ ਵਿਚ ਹੈ ਅਤੇ ਜਿਥੇ ਉਹ ਬੈਠਾ ਸੀ।ਮੁੱਖ ਮੰਤਰੀ ਨੇ ਦਾਅਵਿ ਕੀਤਾ ਕਿ ਇਹ ਫੋਟੋ ਕਿਸੇ ਹੋਟਲ ਦੀ ਹੈ।
ਇਹ ਵੀਡੀਓ ਬਣਾਉਣ ਵਾਲਾ ਡਾਇਰੈਕਟਰ ਅਤੇ ਪ੍ਰਡਿਊਸਰ ਬਾਰੇ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ "ਮੈਂ ਗੁਰੂ ਨਾਨਕ ਲੇਵਾ 'ਤੇ ਫੈਸਲਾ ਛੱਡਦਾ ਹਾਂ"। ਸੰਗਤ ਦਾ ਜੋ ਫੈਸਲਾ ਹੋਵੇਗਾ ਉਹ ਮਨਜੂਰ ਹੋਵੇਗਾ। ਇਹ ਵਿਅਕਤੀ ਡੰਕੀ ਹੈ ਅਤੇ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੇਂਦਰ ਸਰਕਾਰ ਦੇ ਦਬਾਅ ਵਿੱਚ ਆ ਕੇ ਗੁਆਂਢੀ ਸੂਬੇ ਦੀ ਪੁਲਿਸ ਨੇ ਫਰਜ਼ੀ ਕਾਰਵਾਈ ਕੀਤੀ ਹੈ।
ਪਿਛਲੀ ਚੋਣਾਂ ਵਿੱਚ ਵੀ ਵਿਰੋਧੀਆਂ ਨੇ ਮੇਰੀਆਂ ਵੀਡੀਓ ਜਾਰੀ ਕਰਕੇ ਮੈਨੂੰ ਸ਼ਰਾਬੀ ਦੱਸਦੇ ਰਹੇ ਹਨ। ਹੁਣ ਫਿਰ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵਿਰੋਧੀਆਂ ਨੇ ਫਿਰ ਤੋਂ ਗਲਤ ਹੱਥ ਕੰਢੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ।