- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਮੁਤਾਬਕ ਉਹ ਕਰੀਬ ਇਕ ਹਫ਼ਤੇ ਤਕ ਲਗਾਤਾਰ ਖਰੜ ਸਿਟੀ ਥਾਣੇ ਦੇ ਚੱਕਰ ਕੱਟਦੇ ਰਹੇ ਅਤੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਉਂਦੇ ਰਹੇ। ਉਨ੍ਹਾਂ ਨੇ ਆਪਣੇ ਪੱਧਰ 'ਤੇ ਵੀ ਰਿਸ਼ਤੇਦਾਰਾਂ ਅਤੇ ਹੋਰ ਸੰਭਾਵਿਤ ਥਾਵਾਂ 'ਤੇ ਬੱਚੇ ਦੀ ਕਾਫੀ ਭਾਲ ਕੀਤੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਖਰੜ ਸਿਟੀ ਪੁਲਿਸ ਨੇ ਇਕ ਹਫ਼ਤੇ ਤੋਂ ਲਾਪਤਾ ਬੱਚੇ ਵਿਸ਼ਾਲ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ ਬੀਐੱਨਐੱਸ ਦੀ ਧਾਰਾ 137(2) ਦੇ ਤਹਿਤ ਅਮਲ ਵਿੱਚ ਲਿਆਂਦੀ ਹੈ। ਬੱਚੇ ਦੇ ਪਿਤਾ ਸੁਧੀਰ ਨੇ ਦੱਸਿਆ ਕਿ ਵਿਸ਼ਾਲ ਆਪਣੇ ਦੋਸਤ ਜਸ਼ੂ ਦੇ ਘਰ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਪਰ ਜਦੋਂ ਉਹ ਉੱਥੇ ਨਹੀਂ ਮਿਲਿਆ ਅਤੇ ਅਗਲੇ ਦਿਨ ਤਕ ਕੋਈ ਸੁਰਾਗ ਨਹੀਂ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਮੁਤਾਬਕ ਉਹ ਕਰੀਬ ਇਕ ਹਫ਼ਤੇ ਤਕ ਲਗਾਤਾਰ ਖਰੜ ਸਿਟੀ ਥਾਣੇ ਦੇ ਚੱਕਰ ਕੱਟਦੇ ਰਹੇ ਅਤੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਉਂਦੇ ਰਹੇ। ਉਨ੍ਹਾਂ ਨੇ ਆਪਣੇ ਪੱਧਰ 'ਤੇ ਵੀ ਰਿਸ਼ਤੇਦਾਰਾਂ ਅਤੇ ਹੋਰ ਸੰਭਾਵਿਤ ਥਾਵਾਂ 'ਤੇ ਬੱਚੇ ਦੀ ਕਾਫੀ ਭਾਲ ਕੀਤੀ।
ਪਿਤਾ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਨੂੰ ਸਿਰਫ਼ ਭਰੋਸਾ ਦਿੰਦੀ ਰਹੀ ਤੇ ਆਪਣੇ ਪੱਧਰ 'ਤੇ ਲੱਭਣ ਦੀ ਸਲਾਹ ਦਿੰਦੀ ਰਹੀ, ਪਰ ਕੋਈ ਰਸਮੀ ਸ਼ਿਕਾਇਤ ਜਾਂ ਐਫਆਈਆਰ ਦਰਜ ਨਹੀਂ ਕੀਤੀ ਗਈ। ਦੋ ਦਿਨ ਪਹਿਲਾਂ ਜਦੋਂ ਪੀੜਤ ਪਿਤਾ ਨੇ ਦੁਬਾਰਾ ਥਾਣੇ ਪਹੁੰਚ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਜੇ ਤੱਕ ਨਹੀਂ ਮਿਲਿਆ, ਤਾਂ ਮਾਮਲੇ ਦੀ ਗੰਭੀਰਤਾ ਨਾਲ ਮੁੜ ਜਾਂਚ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਹਾਲੇ ਤੱਕ ਇਸ ਸਬੰਧੀ ਕੋਈ ਐੱਫਆਈਆਰ ਹੀ ਦਰਜ ਨਹੀਂ ਸੀ ਕੀਤੀ ਗਈ। ਇਸ ਲਾਪਰਵਾਹੀ ਤੋਂ ਬਾਅਦ ਹੁਣ ਪੁਲਿਸ ਨੇ ਤੁਰੰਤ ਮੁਕੱਦਮਾ ਦਰਜ ਕਰਕੇ ਬੱਚੇ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ।