- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਤੇਜ਼ ਹਵਾ ਦੇ ਨਾਲ ਬਾਰਿਸ਼ ਹੋਈ ਤੇ ਕਿਤੇ ਹੁਮਸ ਭਰੀ ਗਰਮੀ ਵਿਚਾਲੇ ਬਿਜਲੀ ਕੱਟਾਂ ਨੇ ਲੋਕਾਂ ਦੇ ਪਸੀਨੇ ਛੁਡਾਏ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪਟਿਆਲਾ ’ਚ ਸਭ ਤੋਂ ਵੱਧ 61.2 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਪਠਾਨਕੋਟ ’ਚ 20.2, ਰੂਪਨਗਰ ’ਚ 22.8, ਐੱਸਬੀਐੱਸ ਨਗਰ ’ਚ 16.2, ਸੰਗਰੂਰ ’ਚ 8.6, ਲੁਧਿਆਣਾ ’ਚ 5.7, ਮੋਹਾਲੀ ’ਚ 1.5 ਤੇ ਚੰਡੀਗੜ੍ਹ ’ਚ 1.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਜਾਸ, ਲੁਧਿਆਣਾ/ਸ਼ਿਮਲਾ : ਪੰਜਾਬ ਤੇ ਗੁਆਂਢੀ ਸੂਬਿਆਂ ’ਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰਾਂ ਨੇ ਪੰਜਾਬ ਦੇ ਹਿਮਾਚਲ ਪ੍ਰਦੇਸ਼ ’ਚ ਅਗਲੇ ਦੋ-ਤਿੰਨ ਦਿਨਾਂ ’ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਤੇਜ਼ ਹਵਾ ਦੇ ਨਾਲ ਬਾਰਿਸ਼ ਹੋਈ ਤੇ ਕਿਤੇ ਹੁਮਸ ਭਰੀ ਗਰਮੀ ਵਿਚਾਲੇ ਬਿਜਲੀ ਕੱਟਾਂ ਨੇ ਲੋਕਾਂ ਦੇ ਪਸੀਨੇ ਛੁਡਾਏ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪਟਿਆਲਾ ’ਚ ਸਭ ਤੋਂ ਵੱਧ 61.2 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਪਠਾਨਕੋਟ ’ਚ 20.2, ਰੂਪਨਗਰ ’ਚ 22.8, ਐੱਸਬੀਐੱਸ ਨਗਰ ’ਚ 16.2, ਸੰਗਰੂਰ ’ਚ 8.6, ਲੁਧਿਆਣਾ ’ਚ 5.7, ਮੋਹਾਲੀ ’ਚ 1.5 ਤੇ ਚੰਡੀਗੜ੍ਹ ’ਚ 1.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਥੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਸੰਗਰੂਰ ’ਚ 35.8 ਡਿਗਰੀ ਸੈਲਸੀਅਸ, ਪਠਾਨਕੋਟ ’ਚ 35.3, ਲੁਧਿਆਣਾ ’ਚ 34.5, ਅੰਮ੍ਰਿਤਸਰ ’ਚ 35.9, ਪਟਿਆਲਾ ’ਚ 37.2, ਚੰਡੀਗੜ੍ਹ ’ਚ 36.8, ਫ਼ਿਰੋਜ਼ਪੁਰ ’ਚ 35.9 ਤੇ ਰੋਪੜ ’ਚ 37.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਥੇ ਰਾਤ ਦਾ ਤਾਪਮਾਨ ਵੀ 26 ਤੋਂ 29 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਨੇ ਛੇ ਤੋਂ ਅੱਠ ਜੁਲਾਈ ਤੱਕ ਸੂਬੇ ’ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਵੀ ਚੱਲੇਗੀ। 10 ਜੁਲਾਈ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ 11 ਜੁਲਾਈ ਨੂੰ ਦੁਬਾਰਾ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਓਧਰ ਹਿਮਾਚਲ ਪ੍ਰਦੇਸ਼ ’ਚ ਐਤਵਾਰ ਨੂੰ ਧਰਮਸ਼ਾਲਾ, ਕਾਂਗੜਾ, ਸ਼ਿਮਲਾ, ਸ੍ਰੀ ਨੈਣਾ ਦੇਵੀ ਸਮੇਤ ਹੋਰ ਥਾਵਾਂ ’ਚ ਭਾਰੀ ਬਾਰਿਸ਼ ਹੋਈ। ਸੂਬੇ ’ਚ ਬੀਤੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਬਾਰਿਸ਼ ਕਾਂਗੜਾ ਦੇ ਸਿਰਮੌਰ ’ਚ 84.2 ਹੋਈ। ਕਈ ਥਾਵਾਂ ਲੈਂਡ ਸਲਾਈਡਿੰਗ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਚੰਬਾ-ਭਰਮੌਰ ਰਾਸ਼ਟਰੀ ਰਾਜ ਮਾਰਗ 154-ਏ ’ਤੇ ਗੈਹਰਾ ਨੇੜੇ ਐਤਵਾਰ ਸਵੇਰੇ ਚੱਲਦੀ ਬੱਸ ’ਤੇ ਪਹਾੜੀ ਤੋਂ ਇਕ ਚੱਟਾਨਾਂ ਡਿੱਗ ਗਈਆਂ। ਇਕ ਚੱਟਾਨ ਬੱਸ ਨੂੰ ਚੀਰਦੀ ਹੋਈ ਅੰਦਰ ਵੜ ਗਈ। ਹਾਦਸੇ ’ਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ ਪੰਜ ਜ਼ਖ਼ਮੀ ਹੋ ਗਏ। ਇਹ ਲੋਕ ਭਰਮੌਰ ਨੇੜੇ ਚੁਰਾਸੀ ਮੰਦਰ ’ਚ ਸ਼ਿਵ ਨੁਆਲਾ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਪਰਤ ਰਹੇ ਸਨ। ਬੱਸ ਸਪੈਸ਼ਲ ਬੁੱਕ ਕਰਵਾਈ ਗਈ ਸੀ, ਜਿਸ ’ਚ 35 ਸ਼ਰਧਾਲੂ ਸਵਾਰ ਸਨ।
ਇਸੇ ਵਿਚਾਲੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਤਿੰਨ ਦਿਨ ਸੂਬੇ ਦੇ ਕਈ ਸਥਾਨਾਂ ’ਤੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਛੇ ਜੁਲਾਈ ਨੂੰ ਕਾਂਗੜਾ, ਊਨਾ ਤੇ ਸਿਰਮੌਰ ’ਚ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਹੈ ਜਦਕਿ ਚੰਬਾ, ਮੰਡੀ ਤੇ ਸ਼ਿਮਲਾ ’ਚ ਯੈਲੋ ਅਲਰਟ ਰਹੇਗਾ। ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ, ਹੜ੍ਹ ਤੇ ਸੜਕਾ ਬੰਦ ਹੋਣ, ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਦਰਿਆਵਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।