- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਧਾਰਾਂ ਕੱਢਣ ਲਈ ਖੇਤ ਮਾਲਕ ਅਮਰੀਕ ਸਿੰਘ ਆਪਣੀ ਪਤਨੀ ਨਾਲ ਆਇਆ ਤਾਂ ਉਸ ਨੇ ਪਤਨੀ ਨੇ ਨੇੜੇ ਪੱਲੀ ਵਿਚ ਲਪੇਟੀ ਵੈਜਨਾਥ ਦੀ ਲਾਸ਼ ਦੇਖ ਕੇ ਰੌਲਾ ਪਾਇਆ। ਇਸ ’ਤੇ ਮ੍ਰਿਤਕ ਵੈਜਨਾਥ ਦਾ ਭਤੀਜਾ ਲੱਲਣ ਯਾਦਵ ਅਤੇ ਖੇਤ ਮਾਲਕ ਨੇ ਚਕਲੇਸ਼ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਪਿੰਡ ਵਿਚ ਪੈਸੇ ਇਕੱਠੇ ਕਰਕੇ ਭੱਜਣ ਦੀ ਫਿਰਾਕ ਵਿਚ ਸੀ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ : ਜਗਰਾਓਂ ਨੇੜਲੇ ਪਿੰਡ ਕੁਲਾਰ ਵਿਚ ਪ੍ਰਵਾਸੀ ਮਜ਼ਦੂਰ ਦਾ ਨਾਲੇ ਸਾਈਕਲ ਵੇਚ ਦਿੱਤਾ ਤੇ ਨਾਰਾਜ਼ ਹੋਣ ’ਤੇ ਉਲਾਂਭਾ ਦਿੱਤਾ ਤਾਂ ਸਾਥੀ ਨੇ ਉਸ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ। ਫਿਰ ਕਤਲ ਕਰਕੇ ਉਸ ਦੀ ਲਾਸ਼ ਪੱਲੀ ਵਿਚ ਲਪੇਟ ਕੇ ਖੇਤਾਂ ਵਿਚ ਸੁੱਟ ਦਿੱਤੀ। ਖੇਤ ਦੇ ਮਾਲਕ ਅਤੇ ਹੋਰ ਮਜ਼ਦੂਰਾਂ ਨੇ ਕਤਲ ਕਰਕੇ ਭੱਜਣ ਦੀ ਫਿਰਾਕ ਵਿਚ ਫਿਰ ਰਹੇ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ 50 ਸਾਲਾਂ ਵੈਜਨਾਥ ਵਾਸੀ ਪਿੰਡ ਲੱਛਮੀਪੁਰ ਬਿਲਾਹੀ (ਬਿਹਾਰ) ਪਿਛਲੇ 22 ਸਾਲਾਂ ਤੋਂ ਜਗਰਾਓਂ ਨੇੜਲੇ ਪਿੰਡ ਕੁਲਾਰ ਦੇ ਕਿਸਾਨ ਪ੍ਰਦੀਪ ਸਿੰਘ ਦੀ ਮੋਟਰ ’ਤੇ ਮਜ਼ਦੂਰੀ ਕਰਦਾ ਸੀ। ਉਸ ਦਾ ਦੋਸਤ ਪ੍ਰਵਾਸੀ ਮਜ਼ਦੂਰ ਚਕਲੇਸ਼ ਯਾਦਵ ਸੀ ਅਤੇ ਇਕੱਠੇ ਮਿਲਦੇ ਰਹਿੰਦੇ ਸਨ। ਕੁਝ ਸਮਾਂ ਪਹਿਲਾਂ ਚਕਲੇਸ਼ ਨੇ ਆਪਣੇ ਸਾਥੀ ਵੈਜਨਾਥ ਯਾਦਵ ਦਾ ਸਾਈਕਲ ਮੰਗ ਕੇ ਲੈ ਗਿਆ ਅਤੇ ਉਸ ਨੂੰ ਵੇਚ ਦਿੱਤਾ ਜਿਸ ’ਤੇ ਵੈਜਨਾਥ ਉਸ ਤੋਂ ਕਾਫੀ ਖਫਾ ਸੀ।
ਕੁਝ ਸਮੇਂ ਬਾਅਦ ਵੈਜਨਾਥ ਦਾ ਗੁੱਸਾ ਠੰਢਾ ਹੋ ਗਿਆ ਅਤੇ ਦੋਵੇਂ ਫਿਰ ਮਿਲਣ ਲੱਗ ਗਏ। ਚਕਲੇਸ਼ ਬੀਤੀ ਸ਼ਾਮ ਵੈਜਨਾਥ ਯਾਦਵ ਕੋਲ ਪਿੰਡ ਕੁਲਾਰ ਖੇਤਾਂ ਵਿਚ ਆ ਗਿਆ। ਜਿੱਥੇ ਉਹ ਕੰਮ ਕਰਦਾ ਸੀ। ਦੋਵਾਂ ਨੇ ਇਕੱਠਿਆਂ ਸ਼ਰਾਬ ਪੀਤੀ ਅਤੇ ਇਸ ਦੌਰਾਨ ਦੋਵਾਂ ਵਿਚ ਸਾਈਕਲ ਵੇਚਣ ਨੂੰ ਲੈ ਕੇ ਫਿਰ ਤਕਰਾਰ ਹੋ ਗਈ। ਇਸ ਤੋਂ ਭੜਕੇ ਚਕਲੇਸ਼ ਨੇ ਵੈਜ਼ਨਾਥ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਪੱਲੀ ਵਿਚ ਲਾਸ਼ ਲਪੇਟ ਕੇ ਨੇੜੇ ਹੀ ਸੁੱਟ ਦਿੱਤੀ। ਸਵੇਰੇ ਧਾਰਾਂ ਕੱਢਣ ਲਈ ਖੇਤ ਮਾਲਕ ਅਮਰੀਕ ਸਿੰਘ ਆਪਣੀ ਪਤਨੀ ਨਾਲ ਆਇਆ ਤਾਂ ਉਸ ਨੇ ਪਤਨੀ ਨੇ ਨੇੜੇ ਪੱਲੀ ਵਿਚ ਲਪੇਟੀ ਵੈਜਨਾਥ ਦੀ ਲਾਸ਼ ਦੇਖ ਕੇ ਰੌਲਾ ਪਾਇਆ। ਇਸ ’ਤੇ ਮ੍ਰਿਤਕ ਵੈਜਨਾਥ ਦਾ ਭਤੀਜਾ ਲੱਲਣ ਯਾਦਵ ਅਤੇ ਖੇਤ ਮਾਲਕ ਨੇ ਚਕਲੇਸ਼ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਪਿੰਡ ਵਿਚ ਪੈਸੇ ਇਕੱਠੇ ਕਰਕੇ ਭੱਜਣ ਦੀ ਫਿਰਾਕ ਵਿਚ ਸੀ।
ਦੋਵਾਂ ਨੇ ਉਸ ਨੂੰ ਕਾਬੂ ਕੀਤਾ ਅਤੇ ਚੌਂਕੀਮਾਨ ਪੁਲਿਸ ਚੌਂਕੀ ਲੈ ਜਾ ਕੇ ਪੁਲਿਸ ਹਵਾਲੇ ਕਰ ਦਿੱਤਾ। ਚੌਂਕੀ ਇੰਚਾਰਜ ਸੁਖਮੰਦਰ ਸਿੰਘ ਪੁਲਿਸ ਪਾਰਟੀ ਸਮੇਤ ਕੁਲਾਰ ਪਿੰਡ ਘਟਨਾ ਸਥੱਲ ’ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲਿਆ। ਉਨ੍ਹਾਂ ਨੇ ਚਕਲੇਸ਼ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।