- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨ 'ਚ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਦੇਗ ਵੰਡਣ ਦੀ ਸੇਵਾ ਚੱਲ ਰਹੀ ਸੀ। ਇਸ ਦੌਰਾਨ ਕਥਿਤ ਦੋਸ਼ੀ ਨੇ ਉਸ ਨਾਲ ਅਪਮਾਨਜਨਕ ਸ਼ਬਦ ਬੋਲੇ ਅਤੇ ਲੰਗਰ ਹਾਲ ਵਿੱਚ ਚਲਾ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਜੱਸੋਵਾਲ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਇੱਕ 84 ਸਾਲਾ ਬਜ਼ੁਰਗ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ 'ਚ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਦੇਗ ਵੰਡਣ ਦੀ ਸੇਵਾ ਚੱਲ ਰਹੀ ਸੀ। ਇਸ ਦੌਰਾਨ ਕਥਿਤ ਦੋਸ਼ੀ ਨੇ ਉਸ ਨਾਲ ਅਪਮਾਨਜਨਕ ਸ਼ਬਦ ਬੋਲੇ ਅਤੇ ਲੰਗਰ ਹਾਲ ਵਿੱਚ ਚਲਾ ਗਿਆ।
ਸ਼ਿਕਾਇਤਕਰਤਾ ਮੁਤਾਬਕ ਜਦੋਂ ਉਹ ਦੇਗ ਵੰਡਣ ਤੋਂ ਬਾਅਦ ਲੰਗਰ ਹਾਲ 'ਚ ਗਿਆ ਤਾਂ ਦੋਸ਼ੀ ਨੇ ਉਸ ਨਾਲ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕੀਤੀ। ਦੋਸ਼ ਹੈ ਕਿ ਹਮਲੇ ਦੌਰਾਨ ਉਸ ਦੇ ਮੂੰਹ 'ਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਸ ਦਾ ਹੇਠਲਾ ਦੰਦ ਟੁੱਟ ਗਿਆ। ਇਨ੍ਹਾਂ ਹੀ ਨਹੀਂ, ਉਸ ਦੀ ਪੱਗ ਵੀ ਲਾਹ ਦਿੱਤੀ ਗਈ ਤੇ ਦਾੜ੍ਹੀ ਖਿੱਚ ਕੇ ਬੇਅਦਬੀ ਕੀਤੀ ਗਈ।
ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦਖ਼ਲ ਦੇ ਕੇ ਬਜ਼ੁਰਗ ਨੂੰ ਦੋਸ਼ੀ ਦੇ ਚੰਗੁਲ ਤੋਂ ਛੁਡਵਾਇਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਜੱਸੋਵਾਲ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਖ਼ਿਲਾਫ਼ ਬੀਐਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।