- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਰ੍ਹਾਂ ਦੋ ਤੇ ਤਿੰਨ ਜੁਲਾਈ ਨੂੰ ਸੂਬੇ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹੁੰਮਸ ਭਰੀ ਸ਼ਨਿਚਰਵਾਰ ਦੀ ਰਾਤ ਤੋਂ ਬਾਅਦ ਐਤਵਾਰ ਸਵੇਰੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅਚਾਨਕ ਕਾਲੇ ਬੱਦਲ ਛਾ ਗਏ ਤੇ ਕਈ ਥਾਈੰ ਗਰਜ ਨਾਲ ਹਲਕੀ ਬਾਰਿਸ਼ ਹੋਈ। ਇਸ ਨਾਲ ਤਾਪਮਾਨ ’ਚ ਥੋੜੀ ਜਿਹੀ ਕਮੀ ਆਈ ਪਰ ਕੁਝ ਦੇਰ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲਣ ਕਾਰਨ ਮੁੜ ਹੁੰਮਸ ਭਰੀ ਗਰਮੀ ਹੋ ਗਈ।

ਜਾਸ, ਲੁਧਿਆਣਾ : ਐਤਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਸਵੇਰੇ ਗਰਜ ਨਾਲ ਹਲਕੀ ਬਾਰਿਸ਼ ਹੋਈ। ਇਸ ਤੋਂ ਬਾਅਦ ਧੁੱਪ ਨਿਕਲਣ ਕਾਰਨ ਹੁੰਮਸ ਵਧ ਗਈ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰਾਹਤ ਦੀ ਖ਼ਬਰ ਹੈ ਇਹ ਹੈ ਕਿ ਸੂਬੇ ’ਚ ਚਾਰਨ ਦਿਨਾਂ ਬਾਅਦ ਮੌਨਸੂਨ ਦਸਤਕ ਦੇ ਸਕਦਾ ਹੈ। ਇਸ ਤਰ੍ਹਾਂ ਦੋ ਤੇ ਤਿੰਨ ਜੁਲਾਈ ਨੂੰ ਸੂਬੇ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਹੁੰਮਸ ਭਰੀ ਸ਼ਨਿਚਰਵਾਰ ਦੀ ਰਾਤ ਤੋਂ ਬਾਅਦ ਐਤਵਾਰ ਸਵੇਰੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅਚਾਨਕ ਕਾਲੇ ਬੱਦਲ ਛਾ ਗਏ ਤੇ ਕਈ ਥਾਈੰ ਗਰਜ ਨਾਲ ਹਲਕੀ ਬਾਰਿਸ਼ ਹੋਈ। ਇਸ ਨਾਲ ਤਾਪਮਾਨ ’ਚ ਥੋੜੀ ਜਿਹੀ ਕਮੀ ਆਈ ਪਰ ਕੁਝ ਦੇਰ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲਣ ਕਾਰਨ ਮੁੜ ਹੁੰਮਸ ਭਰੀ ਗਰਮੀ ਹੋ ਗਈ। ਇਸ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 45 ਤੋਂ ਪਾਰ ਦਰਜ ਕੀਤਾ ਗਿਆ ਜੋ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਵੱਧ ਰਿਹਾ। ਫ਼ਰੀਦਕੋਟ 45.7 ਡਿਗਰੀ ਸੈਲਸੀਅਸ ਨਾਲ ਸੂਬੇ ’ਚ ਸਭ ਤੋਂ ਗਰਮ ਰਿਹਾ। ਬਠਿੰਡਾ ’ਚ 44.4 ਡਿਗਰੀ, ਫ਼ਾਜ਼ਿਲਕਾ ’ਚ 42.2, ਪਟਿਆਲਾ ’ਚ 41.1, ਲੁਧਿਆਣਾ ’ਚ 40.0 ਤੇ ਫ਼ਿਰੋਜ਼ਪੁਰ ’ਚ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਫਿਲਹਾਲ ਸੋਮਵਾਰ ਤੇ ਮੰਗਲਵਾਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਹੇਗਾ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਹਲਕੀ ਤੋਂ ਆਮ ਬਾਰਿਸ਼ ਦੀ ਸੰਭਾਵਨਾ ਹੈ। ਇਕ ਜੁਲਾਈ ਦੀ ਅੱਧੀ ਰਾਤ ਤੋਂ ਮੌਨਸੂਨ ਪੰਜਾਬ ’ਚ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਦੋ ਤੇ ਤਿੰਨ ਜੁਲਾਈ ਨੂੰ ਸੂਬੇ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।