- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਥੇ ਉਹ ਟਰਾਲਾ ਚਲਾਉਂਦਾ ਸੀ। ਬੀਤੇ ਦਿਨੀਂ ਉਹ ਅਮਰੀਕਾ ਦੇ ਉੱਤਰੀ ਫਿਲਾਡੈਲਫੀਆ ਵਿਖੇ ਆਪਣਾ ਟਰਾਲਾ ਖੜ੍ਹਾ ਕਰਕੇ ਕੁਝ ਹੀ ਦੂਰੀ ’ਤੇ ਸਥਿਤ ਆਪਣੇ ਘਰ ਵੱਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੌਰਾਨ 21ਵੀਂ ਸਟਰੀਟ ਤੇ ਸੈਸਲ ਦੇ ਚੌਰਾਹੇ ਨੇੜੇ ਉਸਦੀ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੇਖਪ੍ਰੀਤ ਨੇ ਕੁਝ ਸਮਾਂ ਪਹਿਲਾਂ ਹੀ ਨਵੀਂ ਰੂਬੀਕੋਨ ਕਾਰ ਖ਼ਰੀਦੀ ਸੀ। ਮ੍ਰਿਤਕ ਸੇਖ਼ਪ੍ਰੀਤ ਸਿੰਘ ਸੇਖ਼ੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਨੇੜਲੇ ਪਿੰਡ ਹੇਡੋਂ ਬੇਟ ਦੇ ਨੌਜਵਾਨ ਸੇਖ਼ਪ੍ਰੀਤ ਸਿੰਘ ਉਰਫ਼ ਸੇਖੀ (27) ਦੀ ਬੀਤੇ ਦਿਨੀਂ ਅਮਰੀਕਾ ’ਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੇਖ਼ਪ੍ਰੀਤ ਕਰੀਬ 3 ਸਾਲ ਪਹਿਲਾਂ ਰੁਜ਼ਗਾਰ ਲਈ ਅਮਰੀਕਾ ਗਿਆ ਸੀ। ਉੱਥੇ ਉਹ ਟਰਾਲਾ ਚਲਾਉਂਦਾ ਸੀ। ਬੀਤੇ ਦਿਨੀਂ ਉਹ ਅਮਰੀਕਾ ਦੇ ਉੱਤਰੀ ਫਿਲਾਡੈਲਫੀਆ ਵਿਖੇ ਆਪਣਾ ਟਰਾਲਾ ਖੜ੍ਹਾ ਕਰਕੇ ਕੁਝ ਹੀ ਦੂਰੀ ’ਤੇ ਸਥਿਤ ਆਪਣੇ ਘਰ ਵੱਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੌਰਾਨ 21ਵੀਂ ਸਟਰੀਟ ਤੇ ਸੈਸਲ ਦੇ ਚੌਰਾਹੇ ਨੇੜੇ ਉਸਦੀ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੇਖਪ੍ਰੀਤ ਨੇ ਕੁਝ ਸਮਾਂ ਪਹਿਲਾਂ ਹੀ ਨਵੀਂ ਰੂਬੀਕੋਨ ਕਾਰ ਖ਼ਰੀਦੀ ਸੀ। ਮ੍ਰਿਤਕ ਸੇਖ਼ਪ੍ਰੀਤ ਸਿੰਘ ਸੇਖ਼ੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ।