- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਵਰੀ 2013 ਵਿਚ ਬਲਬੀਰ ਸਿੰਘ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਭਾਰਤ ਆਇਆ ਸੀ। ਇਸੇ ਦੌਰਾਨ ਉਸਦੀ ਪਹਿਲੀ ਪਤਨੀ ਹਰਪਾਲ ਕੌਰ ਅਤੇ 27 ਸਾਲਾ ਧੀ ਦੇਵਿੰਦਰ ਕੌਰ ਵੱਖ-ਵੱਖ ਦਿਨਾਂ 'ਚ ਲਾਪਤਾ ਹੋ ਗਈਆਂ। ਦੇਵਿੰਦਰ ਕੌਰ 25 ਜਨਵਰੀ 2013 ਨੂੰ ਲੁਧਿਆਣਾ ਬੱਸ ਸਟੈਂਡ ਤੋਂ ਗਾਇਬ ਹੋਈ ਸੀ ਜਦਕਿ ਹਰਪਾਲ ਕੌਰ 29 ਜਨਵਰੀ ਨੂੰ ਲਾਪਤਾ ਹੋਈ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਲੁਧਿਆਣਾ ਦੇ ਭਟੀਆਂ ਪਿੰਡ ਤੋਂ ਸਾਲ 2013 'ਚ ਰਹੱਸਮਈ ਢੰਗ ਨਾਲ ਲਾਪਤਾ ਹੋਈ ਮਾਂ-ਧੀ ਦੇ ਮਾਮਲੇ 'ਚ 13 ਸਾਲ ਬਾਅਦ ਵੱਡਾ ਮੋੜ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਰਮਨੀ ਨਿਵਾਸੀ 68 ਸਾਲਾ ਬਲਬੀਰ ਸਿੰਘ ਨੂੰ ਆਪਣੀ ਧੀ ਦੇਵਿੰਦਰ ਕੌਰ ਦੀ ਕਥਿਤ ਹੱਤਿਆ ਦੇ ਦੋਸ਼ਾਂ ਤੋਂ ਰਾਹਤ ਦਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਮੰਨਿਆ ਕਿ ਪੁਲਿਸ ਜਾਂਚ ਵਿਚ ਦੇਵਿੰਦਰ ਕੌਰ ਕੈਨੇਡਾ 'ਚ ਜੀਵਤ ਮਿਲੀ ਹੈ ਜਿਸ ਨਾਲ ਉਸਦੀ ਹੱਤਿਆ ਦੇ ਦੋਸ਼ਾਂ ਦਾ ਕੋਈ ਅਧਾਰ ਨਹੀਂ ਬਣਦਾ।
ਜਾਣਕਾਰੀ ਅਨੁਸਾਰ ਜਨਵਰੀ 2013 ਵਿਚ ਬਲਬੀਰ ਸਿੰਘ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਭਾਰਤ ਆਇਆ ਸੀ। ਇਸੇ ਦੌਰਾਨ ਉਸਦੀ ਪਹਿਲੀ ਪਤਨੀ ਹਰਪਾਲ ਕੌਰ ਅਤੇ 27 ਸਾਲਾ ਧੀ ਦੇਵਿੰਦਰ ਕੌਰ ਵੱਖ-ਵੱਖ ਦਿਨਾਂ 'ਚ ਲਾਪਤਾ ਹੋ ਗਈਆਂ। ਦੇਵਿੰਦਰ ਕੌਰ 25 ਜਨਵਰੀ 2013 ਨੂੰ ਲੁਧਿਆਣਾ ਬੱਸ ਸਟੈਂਡ ਤੋਂ ਗਾਇਬ ਹੋਈ ਸੀ ਜਦਕਿ ਹਰਪਾਲ ਕੌਰ 29 ਜਨਵਰੀ ਨੂੰ ਲਾਪਤਾ ਹੋਈ।
ਇਸ ਤੋਂ ਬਾਅਦ ਹਰਪਾਲ ਕੌਰ ਦੇ ਪਿਤਾ ਅਤੇ ਭਰਾ ਨੇ ਬਲਬੀਰ ਸਿੰਘ ਸਮੇਤ ਚਾਰ ਲੋਕਾਂ ਦੇ ਖਿਲਾਫ ਹਰਪਾਲ ਦੀ ਹੱਤਿਆ ਕਰ ਕੇ ਲਾਸ਼ ਨਹਿਰ 'ਚ ਸੁੱਟਣ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਜਾਂਚ ਅਤੇ ਸੁਣਵਾਈ ਦੇ ਦੌਰਾਨ ਹਰਪਾਲ ਕੌਰ ਦੀ ਲਾਸ਼ ਕਦੇ ਬਰਾਮਦ ਨਹੀਂ ਹੋਈ ਅਤੇ ਨਾ ਹੀ ਹੱਤਿਆ ਦਾ ਕੋਈ ਪ੍ਰਤੱਖ ਸਬੂਤ ਸਾਹਮਣੇ ਆਇਆ।
ਜੁਲਾਈ 2025 ਵਿੱਚ ਲੋੜੀਂਦੇ ਸਬੂਤ ਨਾ ਮਿਲਣ ਦੇ ਅਧਾਰ 'ਤੇ ਹੇਠਲੀ ਅਦਾਲਤ ਨੇ ਬਲਬੀਰ ਸਿੰਘ ਨੂੰ ਹਰਪਾਲ ਕੌਰ ਦੀ ਕਥਿਤ ਹੱਤਿਆ ਦੇ ਮਾਮਲੇ 'ਚ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਲ 2024 'ਚ ਹਰਪਾਲ ਕੌਰ ਦੇ ਪਰਿਵਾਰ ਵਾਲਿਆਂ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਦਾਅਵਾ ਕੀਤਾ ਕਿ ਦੇਵਿੰਦਰ ਕੌਰ ਦੀ ਵੀ ਹੱਤਿਆ ਕਰ ਦਿੱਤੀ ਗਈ ਹੈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਦੇਵਿੰਦਰ ਕੌਰ 26 ਜਨਵਰੀ 2013 ਨੂੰ ਭਾਰਤ ਛੱਡ ਕੇ ਵਿਦੇਸ਼ ਚਲੀ ਗਈ ਸੀ ਅਤੇ ਵਰਤਮਾਨ ਸਮੇਂ 'ਚ ਕੈਨੇਡਾ 'ਚ ਰਹਿ ਰਹੀ ਹੈ। ਪੁਲਿਸ ਨੇ ਉਸਦੇ ਪਾਸਪੋਰਟ, ਇਮੀਗ੍ਰੇਸ਼ਨ ਰਿਕਾਰਡ ਅਤੇ ਵੀਡੀਓ ਕਾਲ ਦੇ ਮਾਧਿਅਮ ਰਾਹੀਂ ਉਸਦੀ ਪਛਾਣ ਦੀ ਪੁਸ਼ਟੀ ਕੀਤੀ।
5 ਜੂਨ 2026 ਨੂੰ ਸੁਣਾਏ ਗਏ ਫੈਸਲੇ 'ਚ ਹਾਈਕੋਰਟ ਨੇ ਕਿਹਾ ਕਿ ਦੇਵਿੰਦਰ ਕੌਰ ਦੀ ਹੱਤਿਆ ਦਾ ਦੋਸ਼ ਸਿਰਫ਼ ਪਟੀਸ਼ਨਰਾਂ ਦੀ ਕਲਪਨਾ 'ਤੇ ਅਧਾਰਿਤ ਪ੍ਰਤੀਤ ਹੁੰਦਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਦੋਂ ਸਬੰਧਤ ਔਰਤ ਜੀਵਤ ਹੈ ਤਾਂ ਹੱਤਿਆ ਦਾ ਦੋਸ਼ ਟਿਕ ਨਹੀਂ ਸਕਦਾ। ਅਦਾਲਤ ਦੇ ਇਸ ਫੈਸਲੇ ਨਾਲ ਬਲਬੀਰ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ 13 ਸਾਲਾਂ ਤੋਂ ਉਹ ਪਤਨੀ ਅਤੇ ਧੀ ਦੀ ਹੱਤਿਆ ਦੇ ਆਰੋਪਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਉਸਨੂੰ ਉਮੀਦ ਹੈ ਕਿ ਇੱਕ ਦਿਨ ਹਰਪਾਲ ਕੌਰ ਬਾਰੇ ਵੀ ਸੱਚਾਈ ਸਾਹਮਣੇ ਆਵੇਗੀ।