- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਫਾਸਾ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਸਹੁਰੇ ਪਰਿਵਾਰ ਤੋਂ ਅਲੱਗ ਮਾਨ ਨਗਰ ਰਹਿਣ ਲੱਗ ਗਈ ਸੀ। ਵਾਰਦਾਤ ਵਾਲੇ ਦਿਨ ਉਹ ਆਪਣੀ ਤੀਸਰੀ ਔਲਾਦ ਨੂੰ ਦਾਦਕੇ ਪਰਿਵਾਰ ਤੋਂ ਵੱਖ ਕਰਨ ਲਈ ਆਪਣੀ ਧੀ ਨੂੰ ਅਗਵਾ ਕਰਨ ਦੀ ਜੁਗਤ ਬਣਾਈ ਤੇ ਆਪਣੇ ਸਾਥੀਆਂ ਨਾਲ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਗੁਲਾਬੀ ਬਾਗ ਟਿੱਬਾ ਰੋਡ ਇਲਾਕੇ ’ਚ ਆਪਣੇ ਦਾਦਕੇ ਪਰਿਵਾਰ ਨਾਲ ਰਹਿ ਰਹੀ 6 ਸਾਲਾ ਨਾਬਾਲਗ ਲੜਕੀ ਨੂੰ ਉਸ ਦੀ ਮਾਂ ਨੇ ਹੀ ਅਗਵਾ ਕਰ ਲਿਆ। ਅਗਵਾ ਕਰਨ ਮਗਰੋਂ ਬੰਧਕ ਬਣਾ ਕੇ ਰੱਖੀ ਨਾਬਾਲਿਗਾ ਦੇ ਦਾਦੇ ਮੁਹੰਮਦ ਯਾਮੀਨ ਦੇ ਬਿਆਨਾਂ ’ਤੇ ਥਾਣਾ ਟਿੱਬਾ ਪੁਲਿਸ ਨੇ ਲੜਕੀ ਦੀ ਮਾਂ ਗੁਲਾਫਸਾ ਵਾਸੀ ਮਾਨ ਨਗਰ ਅਤੇ ਉਸ ਦੇ ਵਾਰਦਾਤ 'ਚ ਸਾਥ ਦੇਣ ਵਾਲੇ ਸਾਥੀ ਨੁਕਾਨ ਖਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ।
ਮੁਹੰਮਦ ਯਾਮੀਨ ਮੁਤਾਬਕ ਉਸ ਦੀ ਕਰੀਬ 6 ਸਾਲ ਦੀ ਪੋਤੀ ਰੋਜ਼ ਦੀ ਤਰ੍ਹਾਂ ਘਰ ਵਿੱਚ ਹੀ ਖੇਡ ਰਹੀ ਸੀ। ਕੁਝ ਸਮਾਂ ਬਾਅਦ ਉਸ ਨੂੰ ਆਪਣੀ ਪੋਤਰੀ ਦੀ ਆਵਾਜ਼ ਸੁਣਾਈ ਨਾ ਦਿੱਤੀ, ਤਾਂ ਉਹ ਆਪਣੀ ਪੋਤਰੀ ਨੂੰ ਦੇਖਣ ਬਾਹਰ ਆਇਆ। ਪਰ ਬੱਚੀ ਨਜ਼ਰ ਨਹੀਂ ਆਈ। ਬਜ਼ੁਰਗ ਨੇ ਆਪਣੀ ਪੋਤਰੀ ਦੀ ਆਂਢ-ਗੁਆਂਢ ’ਚ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕੀ ਉਸ ਦੀ ਪੋਤਰੀ ਨੂੰ ਮੁੱਦਈ ਦੀ ਨੂੰਹ ਤੇ ਬੱਚੀ ਦੀ ਮਾਂ ਗੁਲਾਫਸਾ ਧੋਖੇ ਨਾਲ ਲਾਲਚ ਦੇ ਕੇ ਬੱਚੀ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਗਈ ਹੈ। ਉਸ ਨੇ ਉਕਤ ਘਟਨਾ ਦੀ ਜਾਣਕਾਰੀ ਥਾਣਾ ਟਿੱਬਾ ਪੁਲਿਸ ਨੂੰ ਦਿੰਦੇ ਹੋਏ ਜਦ ਪੁਲਿਸ ਪਾਰਟੀ ਨਾਲ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਗੁਲਾਫਸਾ ਹੀ ਨਾਬਾਲਿਗਾ ਨੂੰ ਫਸਲਾ ਕੇ ਨਾਲ ਲੈ ਆਈ ਸੀ ਤੇ ਉਸਨੇ ਆਪਣੀ ਛੇ ਸਾਲ ਦੀ ਬੱਚੀ ਨੂੰ ਘਰ ਅੰਦਰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਪੁਲਿਸ ਪਾਰਟੀ ਦੀ ਮਦਦ ਨਾਲ ਨਾਬਾਲਿਗਾ ਨੂੰ ਆਜ਼ਾਦ ਕਰਵਾਇਆ ਤੇ ਨਾਲ ਲੈ ਆਏ। ਪੁਲਿਸ ਨੇ ਗੁਲਫਾਸਾ ਤੇ ਉਸਦੀ ਇਸ ਵਾਰਦਾਤ ਵਿੱਚ ਮਦਦ ਕਰਨ ਵਾਲੇ ਨੁਕਸਨ ਖਿਲਾਫ ਵੱਖ ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗੁਲਾ ਫਸਾ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਗੁਲਫਾਸਾ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਸਹੁਰੇ ਪਰਿਵਾਰ ਤੋਂ ਅਲੱਗ ਮਾਨ ਨਗਰ ਰਹਿਣ ਲੱਗ ਗਈ ਸੀ। ਵਾਰਦਾਤ ਵਾਲੇ ਦਿਨ ਉਹ ਆਪਣੀ ਤੀਸਰੀ ਔਲਾਦ ਨੂੰ ਦਾਦਕੇ ਪਰਿਵਾਰ ਤੋਂ ਵੱਖ ਕਰਨ ਲਈ ਆਪਣੀ ਧੀ ਨੂੰ ਅਗਵਾ ਕਰਨ ਦੀ ਜੁਗਤ ਬਣਾਈ ਤੇ ਆਪਣੇ ਸਾਥੀਆਂ ਨਾਲ ਵਾਰਦਾਤ ਨੂੰ ਅੰਜਾਮ ਦੇ ਦਿੱਤਾ।