- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਣ ਇੰਜੀਨੀਅਰਾਂ ਦੀਆਂ ਬਦਲੀਆਂ ਤਹਿਤ ਸੁਖਵੰਤ ਸਿੰਘ ਨੂੰ ਅੰਮ੍ਰਿਤਸਰ ਤੋਂ ਜ਼ੋਨਲ ਦਫ਼ਤਰ-1 ਲੁਧਿਆਣਾ, ਅਮਿਤਪਾਲ ਸਿੰਘ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ, ਨਿਖਿਲ ਗੁਪਤਾ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ, ਰਾਜੇਸ਼ ਕੁਮਾਰ ਨੂੰ ਬਰਨਾਲਾ ਤੋਂ ਜ਼ੋਨਲ ਦਫ਼ਤਰ-2 ਲੁਧਿਆਣਾ ਅਤੇ ਸਤਿਆਜੀਤ ਅਤਰੀ ਨੂੰ ਅੰਮ੍ਰਿਤਸਰ ਤੋਂ ਜਲੰਧਰ ਭੇਜਿਆ ਗਿਆ ਹੈ।

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਅਤੇ ਵਾਤਾਵਰਣ ਵਿਭਾਗ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਕਾਰਜਕੁਸ਼ਲ ਬਣਾਉਣ ਦੇ ਉਦੇਸ਼ ਨਾਲ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕੁੱਲ 37 ਅਧਿਕਾਰੀਆਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਵਾਤਾਵਰਣ ਇੰਜੀਨੀਅਰ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਜੂਨੀਅਰ ਵਾਤਾਵਰਣ ਇੰਜੀਨੀਅਰ ਸ਼ਾਮਲ ਹਨ। ਸਭ ਤੋਂ ਵੱਧ ਫੇਰਬਦਲ ਲੁਧਿਆਣਾ, ਜਲੰਧਰ ਅਤੇ ਪਟਿਆਲਾ ਜ਼ੋਨਾਂ ਵਿੱਚ ਕੀਤਾ ਗਿਆ ਹੈ।
ਵਾਤਾਵਰਣ ਇੰਜੀਨੀਅਰਾਂ ਦੀਆਂ ਬਦਲੀਆਂ ਤਹਿਤ ਸੁਖਵੰਤ ਸਿੰਘ ਨੂੰ ਅੰਮ੍ਰਿਤਸਰ ਤੋਂ ਜ਼ੋਨਲ ਦਫ਼ਤਰ-1 ਲੁਧਿਆਣਾ, ਅਮਿਤਪਾਲ ਸਿੰਘ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ, ਨਿਖਿਲ ਗੁਪਤਾ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ, ਰਾਜੇਸ਼ ਕੁਮਾਰ ਨੂੰ ਬਰਨਾਲਾ ਤੋਂ ਜ਼ੋਨਲ ਦਫ਼ਤਰ-2 ਲੁਧਿਆਣਾ ਅਤੇ ਸਤਿਆਜੀਤ ਅਤਰੀ ਨੂੰ ਅੰਮ੍ਰਿਤਸਰ ਤੋਂ ਜਲੰਧਰ ਭੇਜਿਆ ਗਿਆ ਹੈ। ਇਸੇ ਤਰ੍ਹਾਂ ਸੁਖਦੇਵ ਸਿੰਘ, ਬਲਲਾਲ, ਕੁਲਵੰਤ ਕੋਹਲੀ, ਦੀਪਕ ਚੱਢਾ, ਰਵਦੀਪ ਸਿੰਘ, ਅਰਵਿੰਦਰ ਸਿੰਘ, ਰਣਤੇਜ ਸ਼ਰਮਾ, ਕਮਲ ਸਿੰਗਲਾ, ਨਵਤੇਜ ਸਿੰਗਲਾ, ਅਮਿਤ ਕੁਮਾਰ, ਦਲਜੀਤ ਸਿੰਘ, ਰਣਦੀਪ ਸਿੰਘ, ਰੂਬੀ, ਰਵਿੰਦੀਪ ਸਿੰਗਲਾ, ਪੂਜਾ ਸ਼ਰਮਾ, ਚਰਨਜੀਤ ਕੌਰ ਅਤੇ ਅਤੁਲ ਕੌਸ਼ਲ ਨੂੰ ਵੀ ਵੱਖ-ਵੱਖ ਜ਼ੋਨਲ, ਖੇਤਰੀ ਅਤੇ ਹੈੱਡਕੁਆਰਟਰ ਦਫ਼ਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਸਹਾਇਕ ਵਾਤਾਵਰਣ ਇੰਜੀਨੀਅਰਾਂ ਵਿੱਚ ਅਮਰਪ੍ਰੀਤ ਸਿੰਘ, ਮਨਮੀਤ ਗਰਗ, ਇੰਦਰ ਭਾਰਗਵ, ਰਵਨ ਭਾਰਗਵ, ਪਰਵਿੰਦਰ ਸਿੰਘ, ਸਚਿਨ ਸਿੰਗਲਾ, ਸਾਹਿਬਜੀਤ ਸਿੰਘ ਅਤੇ ਤਨੇਜਾ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਜੂਨੀਅਰ ਵਾਤਾਵਰਣ ਇੰਜੀਨੀਅਰਾਂ ਵਿੱਚ ਮਸਕਾਨ, ਹਰਜੀਤ ਸਿੰਘ, ਗੀਤਾਂਸ਼ੀ ਧਾਰੀਵਾਲ, ਜਗਜੀਤ ਸਿੰਘ, ਅੰਕਿਤਾ ਗੁਪਤਾ ਅਤੇ ਮਨਜੋਤ ਕੌਰ ਨੂੰ ਨਵੇਂ ਸਥਾਨਾਂ ’ਤੇ ਤਾਇਨਾਤ ਕੀਤਾ ਗਿਆ ਹੈ।
ਪੀਪੀਸੀਬੀ ਵੱਲੋਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਤਾਇਨਾਤੀਆਂ ਵਾਲੇ ਸਥਾਨਾਂ ’ਤੇ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੋਰਡ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪ੍ਰਸ਼ਾਸਨਿਕ ਪੁਨਰਗਠਨ ਨਾਲ ਕੰਮਕਾਜ ਵਿੱਚ ਤੇਜ਼ੀ ਆਵੇਗੀ, ਖੇਤਰੀ ਦਫ਼ਤਰਾਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਅਤੇ ਪ੍ਰਦੂਸ਼ਣ ਕੰਟਰੋਲ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਹੈ। ਇਹ ਫੇਰਬਦਲ ਬੋਰਡ ਦੀ ਕਾਰਜਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।