- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰਧਾਨ ਨਿਰਮਲਜੀਤ ਕੌਰ, ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰੈਸ ਸਕੱਤਰ ਅੰਮ੍ਰਿਤਪਾਲ ਸ਼ਰਮਾ, ਕਾਂਤਾ ਦੇਵੀ, ਅਮਨਜੀਤ ਕੌਰ ਨੇ ਪਿੰਡ ਮੱਲ੍ਹਾ ਦੇ ਮਹੱਲਾ ਨਾਨਕ ਨਗਰੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਦੱਸਿਆ ਕਿ ਪਿੰਡ ਮੱਲ੍ਹਾ ਦੀਆਂ ਚਾਰ ਆਂਗਣਵਾੜੀ ਵਰਕਰਾ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ ਗਏ। ਉਨ੍ਹਾ ਕਿਹਾ ਕਿ ਫਾਰਮ ਭਰਨ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ।

ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ ਹਠੂਰ : ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 15 ਜੂਨ ਤੋਂ ਸੂਬੇ 'ਚ ਆਂਗਣਵਾੜੀ ਵਰਕਰਾਂ ਵੱਲੋਂ ਔਰਤਾਂ ਦੇ ਫਾਰਮ ਭਰੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰਧਾਨ ਨਿਰਮਲਜੀਤ ਕੌਰ, ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰੈਸ ਸਕੱਤਰ ਅੰਮ੍ਰਿਤਪਾਲ ਸ਼ਰਮਾ, ਕਾਂਤਾ ਦੇਵੀ, ਅਮਨਜੀਤ ਕੌਰ ਨੇ ਪਿੰਡ ਮੱਲ੍ਹਾ ਦੇ ਮਹੱਲਾ ਨਾਨਕ ਨਗਰੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਦੱਸਿਆ ਕਿ ਪਿੰਡ ਮੱਲ੍ਹਾ ਦੀਆਂ ਚਾਰ ਆਂਗਣਵਾੜੀ ਵਰਕਰਾ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ ਗਏ। ਉਨ੍ਹਾ ਕਿਹਾ ਕਿ ਫਾਰਮ ਭਰਨ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ।
ਇਕ ਟੀਮ ਮਹਿਲਾ ਸਖੀਆ ਘਰ-ਘਰ ਜਾ ਕੇ ਔਰਤਾਂ ਦੇ ਫਾਰਮ ਭਰ ਰਹੀਆਂ ਹਨ ਅਤੇ ਉਹ ਫਾਰਮ ਲੈ ਕੇ ਔਰਤਾਂ ਦੂਜੀ ਟੀਮ ਆਂਗਣਵਾੜੀ ਵਰਕਰਾਂ ਤੋਂ ਆਪਣਾ ਫਾਰਮ ਆਨਲਾਈਨ ਕਰਵਾ ਰਹੀਆਂ ਹਨ। ਇਸ ਮੌਕੇ ਅਮਨਦੀਪ ਕੌਰ, ਮਨਜਿੰਦਰ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ, ਪੰਚ ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਚਰਨਾ, ਰਵਿੰਦਰ ਸਿੰਘ, ਬਲਵੀਰ ਸਿੰਘ, ਗਿਆਨੀ ਪਰਮਜੀਤ ਸਿੰਘ,ਪਰਵਿੰਦਰ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਪ੍ਰਵੀਨ ਕੌਰ, ਸੁਰਜੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਦੀ ਐਮ ਸੇਵਾ ਐਪ ਬਹੁਤ ਹੀ ਹੋਲੀ ਚੱਲਣ ਕਾਰਨ ਇੱਕ ਫਾਰਮ ਆਨਲਾਇਨ ਕਰਨ ਲਈ ਘੱਟੋ-ਘੱਟ 40 ਮਿੰਟ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਮ ਸੇਵਾ ਐਪ ਪੰਜਾਬ ਦਾ ਸਰਵਰ ਡਾਊਨ ਰਹਿਣ ਦੇ ਕਾਰਨ ਔਰਤਾਂ ਅੰਤਾ ਦੀ ਗਰਮੀ ਵਿਚ ਘੰਟਿਆਬੱਧੀ ਬੈਠ ਕੇ ਘਰਾਂ ਨੂੰ ਵਾਪਸ ਪਰਤਣਾ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਐੱਮ ਸੇਵਾ ਐਪ ਦਾ ਸਰਵਰ ਠੀਕ ਕੀਤਾ ਜਾਵੇ, ਤਾਂ ਜੋ ਔਰਤਾਂ ਨੂੰ ਫਾਰਮ ਆਨਲਾਇਨ ਕਰਵਾਉਣ ਵਿਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਯਸਪ੍ਰੀਤ ਕੌਰ, ਕਿਰਨਜੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।