ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਸਾਹਿਤ ਦੇ ਪ੍ਰਸਾਰ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰਨ ਦੇ ਨਾਲ ਆਧੁਨਿਕ ਤਕਨਾਲੋਜੀ ਦੀ ਭਰਪੂਰ ਵਰਤੋਂ ਕਰਦੇ ਹੋਏ ਮਾਤ ਭਾਸ਼ਾ ਪੰਜਾਬੀ ਨੂੰ ਬੁਲੰਦੀਆਂ ਵੱਲ ਲੈ ਕੇ ਜਾਵੇਗਾ। ਉਨ੍ਹਾ ਵਿਸ਼ਵਾਸ ਦਵਾਇਆ ਕਿ ਤੁਹਾਡੇ ਸਾਰਿਆ ਦੇ ਸਹਿਯੋਗ ਨਾਲ ਵਿਭਾਗ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਜਫਰ ਨੇ ਏਆਈ ਸਮੇਤ ਕੁੱਝ ਮਸਲਿਆਂ ਦਾ ਜ਼ਿਕਰ ਵੀ ਕੀਤਾ।

ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਵੀਰਵਾਰ ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਲੁਧਿਆਣਾ ਦੇ ਸ਼ਾਇਰ ਜਸਵੰਤ ਸਿੰਘ ਜਫ਼ਰ ਨੇ ਬਤੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਬਲਬੀਰ ਕੌਰ ਵੀ ਉਨ੍ਹਾਂ ਦੇ ਨਾਲ ਸਨ। ਅਹੁਦਾ ਸੰਭਾਲਣ ਪਿੱਛੋਂ ਸੰਬੋਧਨ ਕਰਦੇ ਹੋਏ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਦੀ ਇੱਕ ਵੱਡੀ ਵਿਰਾਸਤ ਹੈ ਜਿਸ ਨੂੰ ਸੰਭਾਲਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਭਾਸ਼ਾ ਵਿਭਾਗ ਅਤੇ ਅਕਾਦਮੀਆਂ ਵਿੱਚਲੇ ਅੰਤਰ ਨੂੰ ਸਮਝਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਭਾਸ਼ਾ ਵਿਭਾਗ ਨੂੰ ਲੋਕਾਈ ਲਈ ਕੰਮ ਕਰਨ ਅਤੇ ਜੁੜਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਸਾਹਿਤ ਦੇ ਪ੍ਰਸਾਰ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰਨ ਦੇ ਨਾਲ ਆਧੁਨਿਕ ਤਕਨਾਲੋਜੀ ਦੀ ਭਰਪੂਰ ਵਰਤੋਂ ਕਰਦੇ ਹੋਏ ਮਾਤ ਭਾਸ਼ਾ ਪੰਜਾਬੀ ਨੂੰ ਬੁਲੰਦੀਆਂ ਵੱਲ ਲੈ ਕੇ ਜਾਵੇਗਾ। ਉਨ੍ਹਾ ਵਿਸ਼ਵਾਸ ਦਵਾਇਆ ਕਿ ਤੁਹਾਡੇ ਸਾਰਿਆ ਦੇ ਸਹਿਯੋਗ ਨਾਲ ਵਿਭਾਗ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਜਫਰ ਨੇ ਏਆਈ ਸਮੇਤ ਕੁੱਝ ਮਸਲਿਆਂ ਦਾ ਜ਼ਿਕਰ ਵੀ ਕੀਤਾ।
ਇਸ ਮੌਕੇ ਪ੍ਰੋ. ਸੁਰਜੀਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਬਲਦੇਵ ਸਿੰਘ ਸਰਾਂ, ਚੈਅਰਮੈਨ ਪੀਐੱਸਪੀਸੀਐੱਲ, ਪ੍ਰੋ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪ੍ਰੋ ਕਿਰਪਾਲ ਕਜ਼ਾਕ, ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋ. ਬਲਕਾਰ ਸਿੰਘ, ਅਮਰਜੀਤ ਸਿੰਘ ਗਰੇਵਾਲ, ਡਾ. ਕੁਲਦੀਪ ਸਿੰਘ ਦੀਪ, ਪਦਮਜੀਤ ਸਿੰਘ, ਡਾ. ਸੁਰਿੰਦਰਵੀਰ ਸਿੰਘ, ਡਾ. ਰਜਿੰਦਰਪਾਲ ਸਿੰਘ ਬਰਾੜ, ਪੰਜਾਬ ਆਰਟਸ ਕੌਂਸਲ ਦੇ ਨਵ-ਨਿਯੁਕਤ ਚੇਅਰਮੈਨ ਸਰਵਨਜੀਤ ਸਵੀ, ਸੇਵਾ ਸਿੰਘ ਭਾਸ਼ੋ, ਹਰਵਿੰਦਰ ਸਿੰਘ ਚੰਡੀਗੜ੍ਹ, ਸੂਬਾ ਹਰਭਜਨ ਸਿੰਘ ਨਾਮਧਾਰੀ, ਮਨਜੀਤ ਸਿੰਘ ਮਖਾੜੂ, ਹਰਪ੍ਰੀਤ ਕੌਰ ਸੰਧੂ, ਗਰਪ੍ਰੀਤ ਸਿੰਘ ਮਾਨਸਾ ਨੇ ਜਫਰ ਦੀ ਸਖਸ਼ੀਅਤ ਉੱਪਰ ਚਾਨਣਾ ਪਾਇਆ। ਵਿਭਾਗ ਵੱਲੋਂ ਇਸ ਮੌਕੇ ਆਏ ਸਮੂਹ ਮਹਿਮਾਨਾਂ/ਵਿਦਵਾਨਾਂ/ਲੇਖਕਾਂ ਦਾ ਧੰਨਵਾਦ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਵੱਲੋਂ ਕੀਤਾ ਗਿਆ।
ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ, ਖੋਜ ਅਫ਼ਸਰ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ’ਤੇ ਬਲਕਾਰ ਸਿੰਘ ਰਿਟਾਇਟਡ ਪ੍ਰੋ.ਧਰਮ ਅਧਿਅਨ, ਅਮਰਜੀਤ ਸਿੰਘ ਗਰੇਵਾਲ, ਅਮਰਜੀਤ ਕੌਂਕੇ, ਸਤਪਾਲ ਭੀਖੀ, ਨਰਿੰਦਰਪਾਲ ਕੌਰ, ਰਜਿੰਦਰਪਾਲ ਬਰਾੜ, ਚਰਨਜੀਤ ਬਰਾੜ, ਰਾਮ ਸਿੰਘ ਐਸਡੀਐੱਮ ਜਗਰਾਓ , ਡਾ.ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ, ਮਨਜੀਤ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ, ਜਗਦੀਪ ਕੌਰ ਸੰਧੂ ਜ਼ਿਲ੍ਹਾ ਭਾਸ਼ਾ ਅਫਸਰ ਫਿਰੋਜਪੁਰ, ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ, ਡਾ.ਅਜੀਤਪਾਲ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਮੋਗਾ, ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ, ਡਾ.ਸੁਰੇਸ਼ ਮਹਿਤਾ ਜ਼ਿਲ੍ਹਾ ਭਾਸ਼ਾ ਅਫਸਰ ਪਠਾਨਕੋਟ, ਗੁਰਪ੍ਰੀਤ ਖੋਜ ਅਫਸਰ ਮਾਨਸਾ, ਜਗਜੀਤ ਸਿੰਘ ਖੋਜ ਅਫਸਰ ਫਤਿਹਗੜ੍ਹ ਸਾਹਿਬ, ਜਗਰੀਤ ਕੌਰ ਖੋਜ ਅਫਸਰ ਮੁਕਤਸਰ ਹਾਜ਼ਰ ਸਨ।