- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਓਂ ਨਿਖਿਲ ਗਰਗ, ਜਿਸ ਕੋਲ ਦੋਰਾਹਾ ਸਭਾਵਾਂ ਦਾ ਵਾਧੂ ਚਾਰਜ ਹੈ, ਨੇ ਇਕ ਸਹਿਕਾਰੀ ਸਭਾ ਦੇ ਮੈਨੇਜਰ ਨੂੰ ਦੋਰਾਹਾ ਵਿਖੇ ਉਸ ਦੀ ਬਦਲੀ ਲਈ ਸਿਰਫ਼ ਸਿਫਾਰਸ਼ ਕਰਨ ਬਦਲੇ ਪੰਜ ਲੱਖ ਰੁਪਏ ਦੀ ਰਕਮ ਮੰਗ ਲਈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ , ਜਗਰਾਓ : ਜਗਰਾਓਂ ਦੇ ਨੌਜਵਾਨ ਸਹਾਇਕ ਰਜਿਸਟਰਾਰ ਨਿਖਿਲ ਗਰਗ ਨੂੰ ਸਹਿਕਾਰੀ ਸਭਾ ਦੇ ਮੈਨੇਜਰ ਤੋਂ ਉਸ ਦੀ ਬਦਲੀ ਲਈ ਸਿਫਾਰਸ਼ ਕਰਨ ਬਦਲੇ ਇਕ ਲੱਖ ਰੁਪਏ ਦੀ ‘ਵੱਢੀ’ ਲੈਂਦਿਆਂ ਵਿਜੀਲੈਂਸ ਟੀਮ ਨੇ ਪਟਿਆਲੇ ਤੋਂ ਰੰਗੇ ਹੱਥੀਂ ਕਾਬੂ ਕੀਤਾ। ਜਗਰਾਓਂ ਨਗਰ ਕੌਂਸਲ ਚੋਣਾਂ ’ਚ ਬਤੌਰ ਸਹਾਇਕ ਰਿਟਰਨਿੰਗ ਅਫਸਰ ਡਿਊਟੀ ਨਿਭਾਉਣ ਵਾਲੇ ਨਿਖਿਲ ਗਰਗ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਮੈਨੇਜਰ ਕੋਲ ਬਕਾਇਦਾ ਵੱਢੀ ਮੰਗਦਿਆਂ ਦੀਆਂ ਰਿਕਾਰਡਿੰਗਾਂ ਤੇ ਹੋਰ ਸਬੂਤ ਸਨ, ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਅੱਜ ਉਸ ਨੂੰ ਉਸ ਦੇ ਪਟਿਆਲਾ ਘਰ ਤੋਂ ਇਕ ਲੱਖ ਰੁਪਏ ਦੀ ਵੱਢੀ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਓਂ ਨਿਖਿਲ ਗਰਗ, ਜਿਸ ਕੋਲ ਦੋਰਾਹਾ ਸਭਾਵਾਂ ਦਾ ਵਾਧੂ ਚਾਰਜ ਹੈ, ਨੇ ਇਕ ਸਹਿਕਾਰੀ ਸਭਾ ਦੇ ਮੈਨੇਜਰ ਨੂੰ ਦੋਰਾਹਾ ਵਿਖੇ ਉਸ ਦੀ ਬਦਲੀ ਲਈ ਸਿਰਫ਼ ਸਿਫਾਰਸ਼ ਕਰਨ ਬਦਲੇ ਪੰਜ ਲੱਖ ਰੁਪਏ ਦੀ ਰਕਮ ਮੰਗ ਲਈ। ਉਸ ਨੇ ਇਸ ਰਕਮ ਦਾ ਵੱਡਾ ਹਿੱਸਾ ਵਿਭਾਗ ਦੇ ਵੱਡੇ ਅਧਿਕਾਰੀਆਂ ਨੂੰ ਦੇਣ ਦੀ ਗੱਲ ਵੀ ਕਹੀ ਸੀ। ਜਿਸ ’ਤੇ ਨਿਖਿਲ ਗਰਗ ਨੇ ਮੈਨੇਜਰ ਦੀ ਬਦਲੀ ਸਬੰਧੀ ਸਹਿਕਾਰੀ ਸਭਾ ਦੋਰਾਹਾ ਦੀ ਪ੍ਰੋਸਡਿੰਗ ਬੁੱਕ ’ਚ ਅੱਜ ਐਂਟਰੀ ਕਰਦਿਆਂ ਪਿਛਲੀ ਤਰੀਕ ’ਤੇ ਦਸਤਖ਼ਤ ਕਰ ਕੇ ਖੁਦ ਨੂੰ ਮੁਸੀਬਤ ’ਚ ਪਾ ਲਿਆ। ਸਹਿਕਾਰੀ ਸਭਾ ਦੇ ਰਜਿਸਟਰਾਰ ਵੱਲੋਂ ਰਿਸ਼ਵਤ ਸਬੰਧੀ ਨਿਖਿਲ ਗਰਗ ਦੀ ਰਿਕਾਰਡਿੰਗ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਸਮੇਤ ਪਹੁੰਚਾਈ ਤਾਂ ਵਿਜੀਲੈਂਸ ਵਿਭਾਗ ਨੇ ਰਜਿਸਟਰਾਰ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਤੇ ਉਹ ਅੱਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਜਾਲ ’ਚ ਫਸ ਗਿਆ।