- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17 ਜੁਲਾਈ ਦੇ ਬਾਅਦ ਮੌਸਮ ਟਰਫ ਦੇ ਦੁਬਾਰਾ ਸਾਧਾਰਨ ਸਥਿਤੀ ਵਿਚ ਆਉਣ ਦੀ ਸੰਭਾਵਨਾ ਹੈ। ਉੱਥੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਕੁਝ ਦਿਨਾਂ ਦੀ ਭਾਰੀ ਬਾਰਿਸ਼ ਨਾਲ ਪੂਰੇ ਮੌਨਸੂਨ ਦੀ ਤਸਵੀਰ ਨਹੀਂ ਬਦਲ ਜਾਂਦੀ। ਜੁਲਾਈ ਦੇ ਬਾਕੀ ਦਿਨਾਂ ਵਿਚ ਬਾਰਿਸ਼ ਤੇ ਅਲਨੀਨੋ ਦੀ ਤੀਬਰਤਾ ਹੀ ਅੱਗੇ ਦੀ ਸਥਿਤੀ ਤੈਅ ਕਰੇਗੀ ਪਰ ਏਨਾ ਤੈਅ ਹੈ ਕਿ ਮੌਨਸੂਨ ਬ੍ਰੇਕ ਨਾਲ ਸਾਊਣੀ ਦੀਆਂ ਫਸਲਾਂ ਦੀ ਲੁਆਈ ਪ੍ਰਭਾਵਤ ਹੋਵੇਗੀ।

ਜਾਗਰਣ ਟੀਮ, ਲੁਧਿਆਣਾ/ ਨਵੀਂ ਦਿੱਲੀ : ਪੰਜਾਬ ਦੇ ਕੁਝ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਮੌਨਸੂਨ ਖੁੱਲ੍ਹ ਕੇ ਵਰ੍ਹਿਆ। ਚੰਡੀਗੜ੍ਹ ਵਿਚ ਸਭ ਤੋਂ ਜ਼ਿਆਦਾ 93.3 ਮਿਲੀਮੀਟਰ ਬਾਰਿਸ਼ ਪਈ। ਮੋਹਾਲੀ ਵਿਚ 68.5, ਨਵਾਂਸ਼ਹਿਰ ਵਿਚ 38.6, ਫਾਜ਼ਿਲਕਾ ਵਿਚ 25.5, ਲੁਧਿਆਣਾ ਵਿਚ 9.6 ਤੇ ਪਟਿਆਲਾ ਵਿਚ 2.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਇਸ ਨਾਲ ਕਈ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ। ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਾਲਾਂਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਬਾਰਿਸ਼ ਨਾ ਪੈਣ ਕਾਰਨ ਲੋਕ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਰਹੇ। ਮੌਸਮ ਵਿਭਾਗ ਨੇ 13 ਜੁਲਾਈ ਤੱਕ ਹਿਮਾਚਲ ਨਾਲ ਲੱਗਦੇ ਪਠਾਨਕੋਟ, ਰੂਪਨਗਰ, ਮੋਹਾਲੀ, ਚੰਡੀਗੜ੍ਹ ਤੇ ਫਤਹਿਗੜ੍ਹ ਸਾਹਿਬ ਸਮੇਤ ਕੁਝ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ ਮੌਨਸੂਨ ਦਾ ਅਸਰ ਫ਼ਿਲਹਾਲ ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਜ਼ਿਆਦਾ ਰਹੇਗਾ। ਅਗਲੇ ਤਿੰਨ ਤੋਂ 4 ਦਿਨ ਕੁਝ ਇਲਾਕਿਆਂ ਵਿਚ ਮੌਨਸੂਨ ਕਮਜ਼ੋਰ ਰਹਿਣ ਦੀ ਟਰਫ ਲਾਈਨ (ਘੱਟ ਦਬਾਅ ਦਾ ਖੇਤਰ) ਦਾ ਉੱਤਰ ਯਾਨੀ ਹਿਮਾਚਲ, ਜੰਮੂ-ਕਸ਼ਮੀਰ ਸਮੇਤ ਦੂਜੇ ਪਹਾਜ਼ੀ ਇਲਾਕਿਆਂ ਵੱਲ ਖਿਸਕਣਾ ਹੈ। ਅਜਿਹੀ ਸਥਿਤੀ ਵਿਚ ਪਹਾੜਾਂ ਤੇ ਨਾਲ ਲੱਗਦੇ ਇਲਾਕਿਆਂ ਵਿਚ ਬਾਰਿਸ਼ ਜ਼ਿਆਦਾ ਹੁੰਦੀ ਹੈ, ਜਦਕਿ ਮੈਦਾਨੀ ਇਲਾਕਿਆਂ ’ਚ ਬਾਰਿਸ਼ ਦੀਆਂ ਸਰਗਰਮੀਆਂ ਘੱਟ ਰਹਿ ਜਾਂਦੀਆਂ ਹਨ। ਇਸੇ ਕਾਰਨ ਲੁਧਿਆਣਾ ਸਮੇਤ ਦੂਜੇ ਮੈਦਾਨੀ ਜ਼ਿਲ੍ਹਿਆਂ ਵਿਚ 16 ਜੁਲਾਈ ਤੱਕ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। 17 ਜੁਲਾਈ ਦੇ ਬਾਅਦ ਮੌਸਮ ਟਰਫ ਦੇ ਦੁਬਾਰਾ ਸਾਧਾਰਨ ਸਥਿਤੀ ਵਿਚ ਆਉਣ ਦੀ ਸੰਭਾਵਨਾ ਹੈ। ਉੱਥੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਕੁਝ ਦਿਨਾਂ ਦੀ ਭਾਰੀ ਬਾਰਿਸ਼ ਨਾਲ ਪੂਰੇ ਮੌਨਸੂਨ ਦੀ ਤਸਵੀਰ ਨਹੀਂ ਬਦਲ ਜਾਂਦੀ। ਜੁਲਾਈ ਦੇ ਬਾਕੀ ਦਿਨਾਂ ਵਿਚ ਬਾਰਿਸ਼ ਤੇ ਅਲਨੀਨੋ ਦੀ ਤੀਬਰਤਾ ਹੀ ਅੱਗੇ ਦੀ ਸਥਿਤੀ ਤੈਅ ਕਰੇਗੀ ਪਰ ਏਨਾ ਤੈਅ ਹੈ ਕਿ ਮੌਨਸੂਨ ਬ੍ਰੇਕ ਨਾਲ ਸਾਊਣੀ ਦੀਆਂ ਫਸਲਾਂ ਦੀ ਲੁਆਈ ਪ੍ਰਭਾਵਤ ਹੋਵੇਗੀ। ਸਕਾਈਮੈਟ ਮੁਤਾਬਕ, ਦਿੱਲੀ ਤੇ ਆਸਪਾਸ ਬਣਿਆ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਗਿਆ ਹੈ। ਟਰਫ ਲਾਈਨ ਹਿਮਾਲਿਆ ਦੇ ਤੱਟ ਤੱਕ ਪਹੁੰਚ ਗਈ ਹੈ। ਓਡੀਸ਼ਾ ਤੇ ਬੰਗਾਲ ਦੇ ਤੱਟੀ ਇਲਾਕਿਆਂ ਦੇ ਨਜ਼ਦੀਕ ਸਾਈਕਲੋਨਿਕ ਸਰਕੂਲੇਸ਼ਨ ਬਣਨ ਨਾਲ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਦਾ ਰੁਖ਼ ਵੀ ਪੂਰਬੀ ਭਾਰਤ ਤੱਕ ਸਿਮਟ ਗਿਆ ਹੈ। ਇਸ ਦਾ ਫਾਇਦਾ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇ•ਸ਼, ਓਡੀਸ਼ਾ ਤੇ ਬੰਗਾਲ ਨੂੰ ਮਿਲੇਗਾ, ਜਿੱਥੇ ਅਗਲੇ ਚਾਰ-ਪੰਜ ਦਿਨ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ, ਸ਼ੁੱਕਰਵਾਰ ਤੋਂ ਬਾਅਦ ਮੌਨਸੂਨ ਦੀਆਂ ਸਰਗਰਮੀਆਂ ਪਹਾੜੀ ਤੇ ਤਰਾਈ ਵਾਲੇ ਇਲਾਕਿਆਂ ਤੱਕ ਸੀਮਤ ਹੋਣ ਲੱਗਣਗੀਆਂ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਦਾ ਖਤਰਾ ਵੱਧ ਸਕਦਾ ਹੈ, ਜਦਕਿ ਉੱਤਰ-ਪੱਛਮੀ ਹਿੱਸੇ ’ਚ ਬਾਰਿਸ਼ ਦਾ ਦੌਰ ਕਮਜ਼ੋਰ ਪੈਣ ਲੱਗੇਗਾ।
ਮੌਨਸੂਨ ’ਤੇ ਚਿੰਤਾ ਬਰਕਰਾਰ : ਜੁਲਾਈ ਦੀ ਸ਼ੁਰੂਆਤ ਵਿਚ ਤੇਜ਼ ਬਾਰਿਸ਼ ਦੇ ਬਾਵਜੂਦ ਮੌਨਸੂਨ ਨੂੰ ਲੈ ਕੇ ਚਿੰਤਾ ਖਤਮ ਨਹੀਂ ਹੋਈ। ਜੂਨ ਵਿਚ ਸਿਰਫ਼ 99.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਿਹੜੀ ਸਾਧਾਰਨ ਤੋਂ ਕਰੀਬ 43 ਫ਼ੀਸਦੀ ਘੱਟ ਸੀ। ਸਾਲ 1901 ਤੋਂ ਬਾਅਦ ਇਹ ਜੂਨ ਦੇ ਸਭ ਤੋਂ ਖੁਸ਼ਕ ਪੰਜ ਮਹੀਨਿਆਂ ’ਚ ਸ਼ਾਮਲ ਹੈ। ਸਭ ਤੋਂ ਜ਼ਿਆਦਾ ਕਮੀ ਮੱਧ ਭਾਰਤ ’ਚ ਹੋਈ, ਜਿੱਥੇ ਸਾਧਾਰਨ ਤੋਂ 50 ਫ਼ੀਸਦੀ ਤੋਂ ਜ਼ਿਆਦਾ ਘੱਟ ਬਾਰਸ਼ ਪਈ। ਇਸ ਦਾ ਅਸਰ ਫਸਲਾਂ ਦੀ ਲੁਆਈ ’ਤੇ ਪਿਆ ਤੇ ਜੂਨ ਦੇ ਅੰਤ ਤੱਕ ਲੁਆਈ ਦਾ ਰਕਬਾ ਸਾਧਾਰਨ ਤੋਂ 23 ਫ਼ੀਸਦੀ ਪਿੱਛੇ ਰਿਹਾ। ਜੁਲਾਈ ਦੇ ਪਹਿਲੇ ਹਫਤੇ ’ਚ ਮੌਨਸੂਨ ਨੇ ਜ਼ੋਰਦਾਰ ਵਾਪਸੀ ਕੀਤੀ ਸੀ ਤੇ ਦੇਸ਼ ਭਰ ’ਚ ਸਾਧਾਰਨ ਤੋਂ 45 ਫ਼ੀਸਦੀ ਜ਼ਿਆਦਾ ਬਾਰਿਸ਼ ਪਈ ਸੀ।
ਕਿੱਥੇ, ਕਿੰਨੀ ਬਾਰਿਸ਼ (ਐੱਮਐੱਮ)
ਚੰਡੀਗੜ੍ਹ 93.3
ਮੋਹਾਲੀ 68.5
ਨਵਾਂਸ਼ਹਿਰ 38.6
ਫਾਜ਼ਿਲਕਾ 25.5
ਲੁਧਿਆਣਾ 9.6