- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੋਟੀ ਮੁਤਾਬਕ ਉਸ ਨੇ ਇਲਾਕੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇਸ ਇਲਾਕੇ ’ਚ ਵਧਾਈ ਨਾ ਮੰਗਣ ਲਈ ਕਿਹਾ ਤੇ ਵਿਵਾਦ ਠੰਢਾ ਹੋਣ ਮਗਰੋਂ ਉਹ ਮੌਕੇ ਤੋਂ ਚਲੇ ਗਈ। ਕੁਝ ਸਮੇਂ ਬਾਅਦ ਉਕਤ ਗਰੁੱਪ ਨੇ ਦਾਣਾ ਮੰਡੀ ਫਾਟਕ ਦੇ ਨਜ਼ਦੀਕ ਉਨ੍ਹਾਂ ਦੀ ਗੱਡੀ ਸੜਕ ’ਤੇ ਹੀ ਰੋਕ ਲਈ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਵਿਆਹ ਅਤੇ ਬੱਚਿਆਂ ਦੇ ਜਨਮ ਮੌਕੇ ਵਧਾਈ ਮੰਗਣ ਦੇ ਇਲਾਕੇ ਨੂੰ ਲੈ ਕੇ ਕਿੰਨਰਾਂ ਦੇ 2 ਗਰੁੱਪਾਂ ਵਿਚਕਾਰ ਵੱਡੇ ਪੱਧਰ ’ਤੇ ਝਗੜਾ ਹੋ ਗਿਆ। ਇਲਾਕੇ ’ਚ ਦਖਲ ਨੂੰ ਲੈ ਕੇ ਕਿੰਨਰਾਂ ਦੇ ਇਕ ਗਰੁੱਪ ਨੇ ਦੂਜੇ ਗਰੁੱਪ ਦੇ ਮਹੰਤਾਂ ਉਪਰ ਤੇਜ਼ਧਰ ਹਥਿਆਰਾਂ ਨਾਲ ਹਮਲਾ ਕਰ ਕੇ ਕੁੱਟਮਾਰ ਕੀਤੀ, ਜਿਸ ਸਬੰਧੀ ਸ਼ਿਕਾਇਤ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਖਵਾਜਾ ਕੋਠੀ ਇਲਾਕੇ ’ਚ ਰਹਿਣ ਵਾਲੀ ਛੋਟੀ ਮਹੰਤ ਦੇ ਬਿਆਨ ’ਤੇ ਰਵੀਨਾ, ਮੋਨਾ, ਪੂਜਾ, ਸੁਹਾਨਾ, ਰੂਬੀ, ਰਸੀਕਾ, ਰਹਿਮਤ, ਹਿਫਾਜਤ, ਢੋਲਕੀ ਮਾਸਟਰ ਦਿਲਾਵਰ ਤੇ ਡਰਾਈਵਰ ਸ਼ਿਵ ਕੁਮਾਰ ਖਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਛੋਟੀ ਮਹੰਤ ਨੇ ਦੱਸਿਆ ਕਿ 15 ਜੂਨ ਨੂੰ ਉਹ ਆਤਮ ਨਗਰ ਇਲਾਕੇ ’ਚ ਵਧਾਈ ਮੰਗਣ ਆਈ ਸੀ, ਜਦ ਉਹ ਸਾਥੀਆਂ ਸਮੇਤ ਵਧਾਈ ਮੰਗਣ ਪੁੱਜੀ ਤਾਂ ਉਸ ਥਾਂ ਪਹਿਲਾਂ ਤੋਂ ਹੀ ਮੌਜੂਦ ਰਵੀਨਾ ਮਹੰਤ, ਮੋਨਾ ਪੂਜਾ ਤੇ ਹੋਰਾਂ ਨਾਲ ਵਧਾਈ ਮੰਗਣ ਨੂੰ ਲੈ ਕੇ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ। ਛੋਟੀ ਮੁਤਾਬਕ ਉਸ ਨੇ ਇਲਾਕੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇਸ ਇਲਾਕੇ ’ਚ ਵਧਾਈ ਨਾ ਮੰਗਣ ਲਈ ਕਿਹਾ ਤੇ ਵਿਵਾਦ ਠੰਢਾ ਹੋਣ ਮਗਰੋਂ ਉਹ ਮੌਕੇ ਤੋਂ ਚਲੇ ਗਈ। ਕੁਝ ਸਮੇਂ ਬਾਅਦ ਉਕਤ ਗਰੁੱਪ ਨੇ ਦਾਣਾ ਮੰਡੀ ਫਾਟਕ ਦੇ ਨਜ਼ਦੀਕ ਉਨ੍ਹਾਂ ਦੀ ਗੱਡੀ ਸੜਕ ’ਤੇ ਹੀ ਰੋਕ ਲਈ। ਉਨ੍ਹਾਂ ਦੀ ਗੱਡੀ ਰੋਕ ਕੇ ਮੁਲਜ਼ਮਾਂ ਨੇ ਉਨ੍ਹਾਂ ਉੱਪਰ ਹਥਿਆਰਾਂ ਨਾਲ ਹਮਲਾ ਕਰਦਿਆਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਮੌਕੇ ਤੋਂ ਨਿਕਲੇ ਤੇ ਸਾਰੀ ਘਟਨਾ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾ ਦਿੱਤੀ।