- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਸਿਟੀ ਬੱਸਾਂ ਨੂੰ ਅਟੈਚ ਰਦੇ ਹੋਏ 20 ਜੁਲਾਈ ਤਕ ਨੀਲਾਮ ਕਰਨ ਅਤੇ 7 ਜੁਲਾਈ ਤਕ ਪੈਸੇ ਜਮ੍ਹਾਂ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਬੁੱਧਵਾਰ ਨੂੰ ਕੁਰਕੀ ਦਾ ਇਹ ਨੋਟਿਸ ਨਗਰ ਨਿਗਮ ਦੇ ਦਫ਼ਤਰ 'ਤੇ ਚਿਪਕਾ ਦਿੱਤਾ ਗਿਆ ਹੈ।

ਜਾਗਰਣ ਸੰਵਾਦਦਾਤਾ, ਲੁਧਿਆਣਾ: ਨਗਰ ਨਿਗਮ ਦੀਆਂ 120 ਸਿਟੀ ਬੱਸਾਂ ਕੁਰਕ ਹੋਣ ਜਾ ਰਹੀਆਂ ਹਨ। ਇਸ ਸਬੰਧੀ ਬੁੱਧਵਾਰ ਨੂੰ ਅਦਾਲਤ ਦਾ ਨੋਟਿਸ ਨਿਗਮ ਦੇ ਜ਼ੋਨ-ਏ (Zone A) ਦਫ਼ਤਰ 'ਤੇ ਚਿਪਕਾ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਸਿਟੀ ਬੱਸਾਂ ਚਲਾ ਰਹੀ ਕੰਪਨੀ ਨੇ ਨਿਗਮ ਖ਼ਿਲਾਫ਼ ਟ੍ਰਿਬਿਊਨਲ 'ਚ 6 ਕਰੋੜ ਰੁਪਏ ਦਾ ਮਾਮਲਾ ਦਾਇਰ ਕੀਤਾ ਸੀ।
ਟ੍ਰਿਬਿਊਨਲ ਨੇ ਸਿਟੀ ਬੱਸਾਂ ਚਲਾ ਰਹੀ ਕੰਪਨੀ 'ਹੋਰਾਈਜ਼ਨ ਟ੍ਰਾਂਸਵੇਅ' ਦੇ ਪੱਖ 'ਚ ਫ਼ੈਸਲਾ ਸੁਣਾਇਆ ਸੀ। ਨਿਗਮ ਨੇ ਇਸ ਫ਼ੈਸਲੇ ਨੂੰ ਸਥਾਨਕ ਅਦਾਲਤ 'ਚ ਚੁਣੌਤੀ ਦਿੱਤੀ ਸੀ ਪਰ ਇੱਥੇ ਵੀ ਫ਼ੈਸਲਾ ਨਿਗਮ ਦੇ ਖ਼ਿਲਾਫ਼ ਗਿਆ। ਇਸ ਫ਼ੈਸਲੇ ਵਿਰੁੱਧ ਨਿਗਮ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਸੀ।
ਹਾਈਕੋਰਟ ਨੇ ਸੁਣਵਾਈ ਦੌਰਾਨ ਨਿਗਮ ਨੂੰ ਤੈਅ ਰਾਸ਼ੀ ਦਾ 50 ਫੀਸਦੀ ਹਿੱਸਾ ਨਕਦ ਤੇ ਬਾਕੀ ਸਕਿਓਰਿਟੀ ਵਜੋਂ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਨਿਗਮ ਨੇ ਸਿਰਫ਼ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਈ, ਨਕਦ ਰਾਸ਼ੀ ਜਮ੍ਹਾਂ ਨਹੀਂ ਕਰਵਾਈ।
ਅਦਾਲਤ ਨੇ ਸਿਟੀ ਬੱਸਾਂ ਨੂੰ ਅਟੈਚ ਰਦੇ ਹੋਏ 20 ਜੁਲਾਈ ਤਕ ਨੀਲਾਮ ਕਰਨ ਅਤੇ 7 ਜੁਲਾਈ ਤਕ ਪੈਸੇ ਜਮ੍ਹਾਂ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਬੁੱਧਵਾਰ ਨੂੰ ਕੁਰਕੀ ਦਾ ਇਹ ਨੋਟਿਸ ਨਗਰ ਨਿਗਮ ਦੇ ਦਫ਼ਤਰ 'ਤੇ ਚਿਪਕਾ ਦਿੱਤਾ ਗਿਆ ਹੈ।