- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤ ਅਨੁਸਾਰ ਜਦੋਂ ਟਰੱਕ ਗੁਰੂਗ੍ਰਾਮ ਸਥਿਤ ਪਲਾਂਟ ਵਿੱਚ ਪਹੁੰਚਿਆ ਅਤੇ ਉੱਥੇ ਮਾਲ ਦਾ ਵਜ਼ਨ ਕੀਤਾ ਗਿਆ ਤਾਂ ਵੱਡਾ ਫਰਕ ਸਾਹਮਣੇ ਆਇਆ। ਜਾਂਚ ਵਿਚ ਪਤਾ ਲੱਗਾ ਕਿ ਟਰੱਕ ਵਿੱਚ ਭੇਜੇ ਗਏ ਮਾਲ ਵਿੱਚੋਂ ਕਰੀਬ 2100 ਕਿਲੋਗ੍ਰਾਮ ਮਾਲ ਘੱਟ ਸੀ। ਇਹ ਖੁਲਾਸਾ ਹੁੰਦਿਆਂ ਹੀ ਸੰਬੰਧਿਤ ਟਰਾਂਸਪੋਰਟਰ ਅਤੇ ਵਾਹਨ ਮਾਲਕ ਨੂੰ ਸੂਚਿਤ ਕੀਤਾ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਤੋਂ ਦੇਸ਼ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਦੇ ਗੁਰੂਗ੍ਰਾਮ ਪਲਾਂਟ ਲਈ ਭੇਜਿਆ ਗਿਆ ਕਰੀਬ 21 ਕੁਇੰਟਲ ਮਾਲ ਮੰਜ਼ਿਲ ਤਕ ਪਹੁੰਚਣ ਤੋਂ ਪਹਿਲਾਂ ਹੀ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ। ਮਾਮਲੇ ਦੀ ਜਾਂਚ ਦੌਰਾਨ ਟਰੱਕ ਡਰਾਈਵਰ ਅਤੇ ਉਸਦੇ ਸਹਾਇਕ 'ਤੇ ਮਾਲ 'ਚ ਹੇਰਾਫੇਰੀ ਕਰਨ ਦੇ ਦੋਸ਼ ਲੱਗੇ ਹਨ ਜਿਸ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੋਤੀ ਬਾਗ ਕਲੋਨੀ ਦੇ ਰਹਿਣ ਵਾਲੇ ਹਰੀ ਕਿਸ਼ਨ ਨੇ ਦੱਸਿਆ ਕਿ ਉਸਨੇ ਆਪਣੀ ਫਰਮ ਦਾ ਮਾਲ ਹੀਰੋ ਮੋਟੋਕਾਰਪ ਦੇ ਗੁਰੂਗ੍ਰਾਮ ਸਥਿਤ ਪਲਾਂਟ ਤਕ ਭੇਜਣ ਲਈ ਟਰਾਂਸਪੋਰਟ ਨਗਰ ਸਥਿਤ ਇਕ ਟਰਾਂਸਪੋਰਟ ਕੰਪਨੀ ਰਾਹੀਂ ਟਰੱਕ ਕਿਰਾਏ 'ਤੇ ਲਿਆ ਸੀ। ਮਾਲ ਨੂੰ ਟਰੱਕ ਹਰਿਆਣਾ ਨੰਬਰ ਦੇ ਟਰੱਕ 'ਚ ਲੋਡ ਕਰ ਕੇ ਰਵਾਨਾ ਕੀਤਾ ਗਿਆ ਸੀ।
ਸ਼ਿਕਾਇਤ ਅਨੁਸਾਰ ਜਦੋਂ ਟਰੱਕ ਗੁਰੂਗ੍ਰਾਮ ਸਥਿਤ ਪਲਾਂਟ 'ਚ ਪਹੁੰਚਿਆ ਅਤੇ ਉੱਥੇ ਮਾਲ ਦਾ ਵਜ਼ਨ ਕੀਤਾ ਗਿਆ ਤਾਂ ਵੱਡਾ ਫਰਕ ਸਾਹਮਣੇ ਆਇਆ। ਜਾਂਚ ਵਿਚ ਪਤਾ ਲੱਗਾ ਕਿ ਟਰੱਕ ਵਿੱਚ ਭੇਜੇ ਗਏ ਮਾਲ ਵਿੱਚੋਂ ਕਰੀਬ 2100 ਕਿਲੋਗ੍ਰਾਮ ਮਾਲ ਘੱਟ ਸੀ। ਇਹ ਖੁਲਾਸਾ ਹੁੰਦਿਆਂ ਹੀ ਸੰਬੰਧਿਤ ਟਰਾਂਸਪੋਰਟਰ ਅਤੇ ਵਾਹਨ ਮਾਲਕ ਨੂੰ ਸੂਚਿਤ ਕੀਤਾ ਗਿਆ।
ਹਰੀ ਕਿਸ਼ਨ ਨੇ ਦੋਸ਼ ਲਗਾਇਆ ਕਿ ਟਰੱਕ ਡਰਾਈਵਰ ਅਨਿਲ ਕੁਮਾਰ ਅਤੇ ਉਸਦੇ ਸਾਥੀ ਕੌਸ਼ਲ ਪਾਲ ਸਿੰਘ ਯਾਦਵ ਨੇ ਆਪਸੀ ਮਿਲੀਭੁਗਤ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਰਸਤੇ 'ਚ ਮਾਲ ਦਾ ਵੱਡਾ ਹਿੱਸਾ ਗਾਇਬ ਕਰ ਦਿੱਤਾ। ਦੋਵਾਂ ਨੇ ਕਥਿਤ ਤੌਰ 'ਤੇ ਮਾਲ ਨੂੰ ਖੁਰਦ-ਬੁਰਦ ਕਰ ਕੇ ਅਮਾਨਤ 'ਚ ਖਿਆਨਤ ਨੂੰ ਅੰਜਾਮ ਦਿੱਤਾ।
ਸ਼ਿਕਾਇਤ ਦੇ ਆਧਾਰ 'ਤੇ ਮੋਤੀ ਨਗਰ ਥਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 316(2), 318(4) ਅਤੇ 61(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜਾਂਚ ਦਾ ਮੁੱਖ ਕੇਂਦਰ ਗਾਇਬ ਕੀਤੇ ਗਏ ਮਾਲ ਦੀ ਬਰਾਮਦਗੀ ਅਤੇ ਪੂਰੇ ਘਪਲੇ ਦੀਆਂ ਪਰਤਾਂ ਖੋਲ੍ਹਣਾ ਹੈ। ਇਸ ਘਟਨਾ ਨੇ ਟਰਾਂਸਪੋਰਟ ਕਾਰੋਬਾਰ ਵਿੱਚ ਮਾਲ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।