- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਮਾਨ ਪੈਲਸ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਚੱਲਦੇ ਸਮਾਗਮ ਵਿੱਚ ਜੇਕਰ ਕੋਈ ਸੂਟ-ਬੂਟ ਪਾ ਕੇ ਘੁੰਮ ਰਿਹਾ ਹੈ ਤਾਂ ਉਸਦੀ ਜਾਣਕਾਰੀ ਪੈਲਸ ਮਾਲਕਾਂ ਨੂੰ ਕਿਸ ਤਰ੍ਹਾਂ ਹੋਵੇਗੀ। ਇਸੇ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ :ਫਗਵਾੜਾ ਚਾਚੋਕੀ ਨਜ਼ਦੀਕ ਮਾਨ ਰਿਜੋਰਟ ਵਿੱਚ ਚੱਲਦੇ ਸਮਾਗਮ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ। ਖੁਸ਼ੀਆਂ ਦੇ ਸਮਾਗਮ ਵਿੱਚ ਜਦੋਂ ਪਰਿਵਾਰਿਕ ਮੈਂਬਰਾਂ ਨੇ ਸ਼ੋਰ-ਸ਼ਰਾਬਾ ਮਚਾਇਆ ਤਾਂ ਖੁਸ਼ੀਆਂ ਦਾ ਸਮਾਗਮ ਗਮੀ ਵਿੱਚ ਤਬਦੀਲ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਐਨਆਰਆਈ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਜਾਗੋ ਦਾ ਸਮਾਗਮ ਮਾਨ ਰਿਜੋਰਟ ਚਾਚੋਕੀ ਫਗਵਾੜਾ ਵਿਖੇ ਹੋ ਰਿਹਾ ਸੀ। ਚੱਲਦੇ ਸਮਾਗਮ ਵਿੱਚ ਕੁਝ ਸ਼ਰਾਰਤੀ ਅਨਸਰ ਸੂਟ-ਬੂਟ ਪਾ ਕੇ ਪਰਿਵਾਰ ਦਾ ਬੈਗ ਚੋਰੀ ਕਰਕੇ ਲੈ ਗਏ ਜਿਸ ਵਿੱਚ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੇ ਗਹਿਣੇ ਵਿਦੇਸ਼ੀ ਕਰੰਸੀ ਤੇ ਭਾਰਤੀ ਕਰੰਸੀ ਮੁਤਾਬਕ 20 ਲੱਖ ਰੁਪਏ ਤੱਕ ਦਾ ਸਮਾਨ ਸੀ। ਜਦੋਂ ਮਾਨ ਪੈਲਸ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਚੱਲਦੇ ਸਮਾਗਮ ਵਿੱਚ ਜੇਕਰ ਕੋਈ ਸੂਟ-ਬੂਟ ਪਾ ਕੇ ਘੁੰਮ ਰਿਹਾ ਹੈ ਤਾਂ ਉਸਦੀ ਜਾਣਕਾਰੀ ਪੈਲਸ ਮਾਲਕਾਂ ਨੂੰ ਕਿਸ ਤਰ੍ਹਾਂ ਹੋਵੇਗੀ। ਇਸੇ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।