- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਦਨਾਕ ਹਾਦਸੇ ਦੀ ਖ਼ਬਰ ਪਿੰਡ ਭੋਡੇ ਸਪਰਾਏ ਪਹੁੰਚੀ, ਪੂਰੇ ਪਿੰਡ 'ਚ ਚੀਕ-ਚਿਹਾੜਾ ਮਚ ਗਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬਿੱਲਾ ਮਿਹਨਤੀ ਅਤੇ ਮਿਲਣਸਾਰ ਇਨਸਾਨ ਸੀ ਅਤੇ ਉਨ੍ਹਾਂ ਦੀ ਧੀ ਸੋਨਾਲੀ ਪੜ੍ਹਾਈ 'ਚ ਹੋਣਹਾਰ ਸੀ।

ਜਾਗਰਣ ਸੰਵਾਦਦਾਤਾ, ਜਲੰਧਰ : ਐਤਵਾਰ ਸਵੇਰੇ ਜਲੰਧਰ ਛਾਉਣੀ 'ਚ ਆਈ ਤੇਜ਼ ਹਨੇਰੀ ਕਾਰਨ ਮੋਟਰਸਾਈਕਲ ਸਵਾਰ ਪਿਉ ਤੇ ਉਸ ਦੀ ਮਾਸੂਮ ਧੀ ਦੀ ਦਰੱਖ਼ਤ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਭੋਡੇ ਸਪਰਾਏ ਵਿਖੇ ਵਾਪਰਿਆ।
ਐਤਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ ਤੇ ਤੇਜ਼ ਹਵਾਵਾਂ ਦੇ ਨਾਲ ਭਿਅੰਕਰ ਹਨੇਰੀ-ਤੂਫ਼ਾਨ ਸ਼ੁਰੂ ਹੋ ਗਿਆ। ਇਸੇ ਦੌਰਾਨ ਪਿੰਡ ਦਾ ਰਹਿਣ ਵਾਲਾ 40 ਸਾਲਾ ਕਸ਼ਮੀਰ ਉਰਫ਼ ਬਿੱਲਾ ਆਪਣੀ 12 ਸਾਲਾ ਧੀ ਸੋਨਾਲੀ ਨੂੰ ਮੋਟਰਸਾਈਕਲ 'ਤੇ ਲੈ ਕੇ ਕਿਤੇ ਜਾ ਰਿਹਾ ਸੀ। ਉਦੋਂ ਹੀ ਰਸਤੇ 'ਚ ਤੇਜ਼ ਹਵਾਵਾਂ ਕਾਰਨ ਇਕ ਵਿਸ਼ਾਲ ਤੇ ਭਾਰੀ-ਭਰਕਮ ਰੁੱਖ ਅਚਾਨਕ ਟੁੱਟ ਕੇ ਉਨ੍ਹਾਂ ਦੇ ਮੋਟਰਸਾਈਕਲ 'ਤੇ ਜਾ ਡਿੱਗਿਆ। ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਪਿਓ-ਧੀ ਨੂੰ ਸੰਭਲਣ ਜਾਂ ਉੱਥੋਂ ਹਟਣ ਦਾ ਕੋਈ ਮੌਕਾ ਨਹੀਂ ਮਿਲਿਆ। ਦਰੱਖ਼ਤ ਹੇਠਾਂ ਦੱਬਣ ਕਾਰਨ ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਆਸ-ਪਾਸ ਦੇ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ, ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਜਿਵੇਂ ਹੀ ਇਸ ਦਰਦਨਾਕ ਹਾਦਸੇ ਦੀ ਖ਼ਬਰ ਪਿੰਡ ਭੋਡੇ ਸਪਰਾਏ ਪਹੁੰਚੀ, ਪੂਰੇ ਪਿੰਡ 'ਚ ਚੀਕ-ਚਿਹਾੜਾ ਮਚ ਗਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬਿੱਲਾ ਮਿਹਨਤੀ ਅਤੇ ਮਿਲਣਸਾਰ ਇਨਸਾਨ ਸੀ ਅਤੇ ਉਨ੍ਹਾਂ ਦੀ ਧੀ ਸੋਨਾਲੀ ਪੜ੍ਹਾਈ 'ਚ ਹੋਣਹਾਰ ਸੀ।