- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਪਾਵਰਕਾਮ ਵੱਲੋਂ ਭੇਜਿਆ ਗਿਆ ਔਸਤ ਬਿੱਲ ਜ਼ਿਆਦਾ ਹੈ ਤਾਂ ਖਪਤਕਾਰ ਮੀਟਰ ਦੀ ਮੌਜੂਦਾ ਰੀਡਿੰਗ ਲੈ ਕੇ ਡਵੀਜ਼ਨ ’ਚ ਪੁੱਜ ਸਕਦਾ ਹੈ ਅਤੇ ਆਪਣਾ ਬਿੱਲ ਠੀਕ ਕਰਵਾ ਸਕਦਾ ਹੈ। ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲ ਦੀ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਬਿਜਲੀ ਦੇ ਬਿੱਲ ਨਾ ਮਿਲਣ ਕਾਰਨ ਖਪਤਕਾਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰਾਂ ਨੂੰ ਬਿੱਲ ਨਹੀਂ ਭੇਜੇ ਜਾ ਸਕੇ, ਜਿਸ ਕਾਰਨ ਪਾਵਰਕਾਮ ਵੱਲੋਂ ਔਸਤ (ਐਵਰੇਜ) ਬਿੱਲ ਜਾਰੀ ਕੀਤੇ ਗਏ ਸਨ। ਬਿੱਲ ਨਾ ਮਿਲਣ ਕਰਕੇ ਕਈ ਖਪਤਕਾਰਾਂ ਨੇ ਬਿੱਲ ਜਮ੍ਹਾਂ ਨਹੀਂ ਕਰਵਾਏ, ਜਿਸ ਨਾਲ ਪਾਵਰਕਾਮ ਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ ਸੀ। ਹੁਣ ਪਾਵਰਕਾਮ ਨੇ ਸਪੀਡ ਪੋਸਟ ਰਾਹੀਂ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜ ਦਿੱਤੇ ਹਨ। ਇਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਤਕ ਦੇ ਬਿੱਲ ਵਿਭਾਗ ਦੇ ਮੁਲਾਜ਼ਮ ਘਰ-ਘਰ ਜਾ ਕੇ ਦੇ ਰਹੇ ਹਨ।
ਸਪੀਡ ਪੋਸਟ ਰਾਹੀਂ ਬਿੱਲ ਭੇਜਣ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜੇ ਕਿਸੇ ਖਪਤਕਾਰ ਨੂੰ ਅਜੇ ਵੀ ਬਿੱਲ ਨਹੀਂ ਮਿਲਿਆ ਤਾਂ ਉਹ ਆਪਣੇ ਸਬੰਧਤ ਡਵੀਜ਼ਨ ਦਫ਼ਤਰ ਜਾ ਕੇ ਬਿੱਲ ਬਣਵਾ ਸਕਦਾ ਹੈ। ਜੇ ਪਾਵਰਕਾਮ ਵੱਲੋਂ ਭੇਜਿਆ ਗਿਆ ਔਸਤ ਬਿੱਲ ਜ਼ਿਆਦਾ ਹੈ ਤਾਂ ਖਪਤਕਾਰ ਮੀਟਰ ਦੀ ਮੌਜੂਦਾ ਰੀਡਿੰਗ ਲੈ ਕੇ ਡਵੀਜ਼ਨ ’ਚ ਪੁੱਜ ਸਕਦਾ ਹੈ ਅਤੇ ਆਪਣਾ ਬਿੱਲ ਠੀਕ ਕਰਵਾ ਸਕਦਾ ਹੈ। ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲ ਦੀ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ।