- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਨੂੰ ਮੌਕੇ ਤੇ ਪਹੁੰਚੀ ਐਸਐਸ ਐਫ ਟੀਮ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਟਾਂਡਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਇਸ ਉਪਰੰਤ ਐਸਐਸ ਐਫ ਟੀਮ ਵੱਲੋਂ ਸੁਰੱਖਿਆ ਕੋਨਾ ਲਗਾ ਕੇ ਟਰੈਫਿਕ ਨੂੰ ਕੰਟਰੋਲ ਕੀਤਾ ਅਤੇ ਹਾਦਸਾਗ੍ਰਸਤ ਕਾਰਾਂ ਨੂੰ ਰੋਡ ਤੋਂ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ । ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਟਰੈਫਿਕ ਲਾਈਟਾਂ ਤੇ ਖੜੀ ਕਾਰ ਵਿੱਚ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਜਿਸ ਕਾਰਨ ਹਾਦਸੇ ਦੌਰਾਨ ਇੱਕ ਔਰਤ ਜ਼ਖਮੀ ਹੋਣ ਸਮੇਤ ਪੰਜ ਕਾਰਾਂ ਨੁਕਸਾਨੀਆਂ ਗਈਆਂ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਵੇਲੇ 8:50 ਤੇ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ ਕਿ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਟਰੈਫਿਕ ਲਾਈਟਾਂ ਤੇ ਐਕਸੀਡੈਂਟ ਹੋਇਆ ਹੈ।
ਸੂਚਨਾ ਉਪਰੰਤ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ ਜਿਸ ਨੂੰ ਧੀਰਜ ਪੁੱਤਰ ਵਿਜੇ ਕੁਮਾਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ। ਜੋ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਕਿ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਟਰੈਫਿਕ ਲਾਈਟਾਂ ਹੋਣ ਦੌਰਾਨ ਖੜੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 21ਐਫ 1570 ਜਿਸ ਨੂੰ ਜਤਿੰਦਰ ਕੌਰ ਪਤਨੀ ਮਨਦੀਪ ਸਿੰਘ ਵਾਸੀ ਖਰਲ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਹੀ ਸੀ, ਜੋ ਕਿ ਟਰੈਫਿਕ ਲਾਈਟਾਂ ਤੇ ਕਿਸ਼ਨਗੜ੍ਹ ਚੌਂਕ ਵਿਖੇ ਗ੍ਰੀਨ ਸਿਗਨਲ ਦੀ ਉਡੀਕ ਕਰ ਰਹੇ ਸਨ ਨੂੰ ਜ਼ੋਰਦਾਰ ਟੱਕਰ ਮਾਰੀ।
ਜੋ ਕਿ ਅੱਗੇ ਖੜੀ ਕਾਰ ਜਿਸ ਨੂੰ ਯਾਦਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਜ਼ਿਲ੍ਹਾ ਬਠਿੰਡਾ ਚਲਾ ਰਿਹਾ ਸੀ, ਆਪਣੇ ਤੋਂ ਅੱਗੇ ਖੜੀ ਨਿਊ ਕਾਰ ਟੋਇਟਾ ਨਾਲ ਜਾ ਟਕਰਾਈ ਜੋ ਕਿ ਉਸ ਤੋਂ ਅੱਗੇ ਖੜੀ ਕਾਰ ਪੀਬੀ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਪੰਜ ਕਾਰਾਂ ਦੀ ਟੱਕਰ ਦੌਰਾਨ ਇੱਕ ਔਰਤ ਜਤਿੰਦਰ ਕੌਰ ਪਤਨੀ ਮਨਦੀਪ ਸਿੰਘ ਵਾਸੀ ਖਰਲ ਖੁਰਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਜਿਸ ਨੂੰ ਮੌਕੇ ਤੇ ਪਹੁੰਚੀ ਐਸਐਸ ਐਫ ਟੀਮ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਟਾਂਡਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਇਸ ਉਪਰੰਤ ਐਸਐਸ ਐਫ ਟੀਮ ਵੱਲੋਂ ਸੁਰੱਖਿਆ ਕੋਨਾ ਲਗਾ ਕੇ ਟਰੈਫਿਕ ਨੂੰ ਕੰਟਰੋਲ ਕੀਤਾ ਅਤੇ ਹਾਦਸਾਗ੍ਰਸਤ ਕਾਰਾਂ ਨੂੰ ਰੋਡ ਤੋਂ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।
ਐਸਐਸਐਫ ਟੀਮ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਸੰਬੰਧਿਤ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਐਸ ਆਈ ਰਵਿੰਦਰਪਾਲ ਸਿੰਘ ਨੂੰ ਦਿੱਤੀ ਅਤੇ ਹਾਦਸੇ 'ਚ ਟਕਰਾਉਣ ਵਾਲੀਆਂ ਗੱਡੀਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ।