- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿ ਡਾ.ਪਿਊਸ਼ ਸੂਦ ਦੇ ਕਿਸੇ ਨਰਸ ਨਾਲ ਨਾਜਾਇਜ਼ ਸਬੰਧ ਹਨ ਤੇ ਇਸੇ ਦੁੱਖੋਂ ਮੀਨਾਕਸ਼ੀ ਵੱਖ ਕਿਰਾਏ ਦੇ ਘਰ ’ਚ ਰਹਿ ਰਹੀ ਸੀ ਤੇ ਮੀਨਾਕਸ਼ੀ ਨੇ ਆਪਣੇ ਪਤੀ ਤੋਂ ਹੀ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਡਾ. ਪਿਊਸ਼ ਸੂਦ ਇਹ ਮਾਮਲਾ ਦਰਜ ਕੀਤੇ ਜਾਣ ਮਗਰੋਂ ਤੋਂ ਅਜੇ ਤੱਕ ਫ਼ਰਾਰ ਹੈ ਤੇ ਉਨ੍ਹਾਂ ਵੱਲੋਂ ਆਪਣੇ ਵਕੀਲ ਰਾਹੀਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਾਈ ਗਈ ਹੈ ਜਿਸ ’ਤੇ ਸੁਣਵਾਈ 19 ਜੂਨ ਨੂੰ ਹੋਵੇਗੀ।

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਪਤਨੀ ਡਾ. ਮੀਨਾਕਸ਼ੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਜਲੰਧਰ ਦੇ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਸਰਜਨ ਡਾ. ਪਿਊਸ਼ ਸੂਦ ਵੱਲੋਂ ਲਾਈ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ 19 ਜੂਨ ਦੀ ਤਰੀਕ ਤੈਅ ਕੀਤੀ ਹੈ। ਇਸ ਮਾਮਲੇ ’ਚ ਡਾ. ਪਿਊਸ਼ ਸੂਦ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਹੇਠ ਥਾਣਾ 6 ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਇਨ੍ਹਾਂ ਦੇ ਘਰੋਂ ਕੇਵਲ ਵਿਹਾਰ ’ਚ ਡਾ.ਪਿਊੂਸ਼ ਸੂਦ ਦੀ ਪਤਨੀ ਡਾ. ਮੀਨਾਕਸ਼ੀ ਸੂਦ (37) ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਕਿਉਂਕਿ ਡਾ. ਮੀਨਾਕਸ਼ੀ ਨੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਡਾ.ਪਿਊਸ਼ ਸੂਦ ਦੇ ਕਿਸੇ ਨਰਸ ਨਾਲ ਨਾਜਾਇਜ਼ ਸਬੰਧ ਹਨ ਤੇ ਇਸੇ ਦੁੱਖੋਂ ਮੀਨਾਕਸ਼ੀ ਵੱਖ ਕਿਰਾਏ ਦੇ ਘਰ ’ਚ ਰਹਿ ਰਹੀ ਸੀ ਤੇ ਮੀਨਾਕਸ਼ੀ ਨੇ ਆਪਣੇ ਪਤੀ ਤੋਂ ਹੀ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਡਾ. ਪਿਊਸ਼ ਸੂਦ ਇਹ ਮਾਮਲਾ ਦਰਜ ਕੀਤੇ ਜਾਣ ਮਗਰੋਂ ਤੋਂ ਅਜੇ ਤੱਕ ਫ਼ਰਾਰ ਹੈ ਤੇ ਉਨ੍ਹਾਂ ਵੱਲੋਂ ਆਪਣੇ ਵਕੀਲ ਰਾਹੀਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਾਈ ਗਈ ਹੈ ਜਿਸ ’ਤੇ ਸੁਣਵਾਈ 19 ਜੂਨ ਨੂੰ ਹੋਵੇਗੀ।