- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਲ ਕੰਪਨੀਆਂ ਨੇ ਸਾਰੇ ਗੈਸ ਡਿਸਟ੍ਰੀਬਿਊਟਰਾਂ ਨੂੰ ਇਸ ਸਬੰਧ ਵਿਚ ਹੁਕਮ ਜਾਰੀ ਕਰ ਦਿੱਤੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਜੀਐੱਮ ਪਰਮੇਸ਼ਰ ਲਾਲ ਮੁਤਾਬਕ ਰਸੋਈ ਗੈਸ ਖਪਤਕਾਰਾਂ ਦੀ ਗੈਸ ਦੀ ਸਪਲਾਈ ਵਿਚ ਪਾਰਦਰਸ਼ਤਾ, ਫ਼ਰਜ਼ੀ ਕਨੈਕਸ਼ਨਾਂ ’ਤੇ ਕਾਰਵਾਈ ਕਰਨ ਅਤੇ ਸਹੀ ਖਪਤਕਾਰ ਤੱਕ ਸਪਲਾਈ ਪਹੁੰਚਾਉਣ ਲਈ ਇਹ ਯਤਨ ਕੀਤਾ ਜਾ ਰਿਹਾ ਹੈ।

ਜਾਸ, ਜਲੰਧਰ : ਘਰੇਲੂ ਰਸੋਈ ਗੈਸ ਖਪਤਕਾਰਾਂ ਨੂੰ 30 ਜੂਨ ਤੱਕ ਆਪਣੇ ਐੱਲਪੀਜੀ ਕਨੈਕਸ਼ਨ ਦੀ ਕੇਵਾਈਸੀ ਕਰਵਾਉਣੀ ਪਵੇਗੀ, ਨਹੀਂ ਤਾਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਸਬਸਿਡੀ ਆਉਣੀ ਬੰਦ ਹੋ ਜਾਵੇਗੀ। ਹਾਲਾਂਕਿ ਰਸੋਈ ਗੈਸ ਸਿਲੰਡਰ ’ਤੇ ਸਿਰਫ਼ 24 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਪਰ ਇਸ ਪ੍ਰਕਿਰਿਆ ਨੂੰ ਫ਼ਰਜ਼ੀ ਕਨੈਕਸ਼ਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।
ਤੇਲ ਕੰਪਨੀਆਂ ਨੇ ਸਾਰੇ ਗੈਸ ਡਿਸਟ੍ਰੀਬਿਊਟਰਾਂ ਨੂੰ ਇਸ ਸਬੰਧ ਵਿਚ ਹੁਕਮ ਜਾਰੀ ਕਰ ਦਿੱਤੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਜੀਐੱਮ ਪਰਮੇਸ਼ਰ ਲਾਲ ਮੁਤਾਬਕ ਰਸੋਈ ਗੈਸ ਖਪਤਕਾਰਾਂ ਦੀ ਗੈਸ ਦੀ ਸਪਲਾਈ ਵਿਚ ਪਾਰਦਰਸ਼ਤਾ, ਫ਼ਰਜ਼ੀ ਕਨੈਕਸ਼ਨਾਂ ’ਤੇ ਕਾਰਵਾਈ ਕਰਨ ਅਤੇ ਸਹੀ ਖਪਤਕਾਰ ਤੱਕ ਸਪਲਾਈ ਪਹੁੰਚਾਉਣ ਲਈ ਇਹ ਯਤਨ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਕਈ ਥਾਵਾਂ ’ਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਇੱਕੋ ਪਤੇ ’ਤੇ ਕਈ ਕਨੈਕਸ਼ਨ ਚੱਲ ਰਹੇ ਹਨ ਜਾਂ ਜਿਨ੍ਹਾਂ ਖਪਤਕਾਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਾਂ ’ਤੇ ਗੈਸ ਦੀ ਸਪਲਾਈ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਿਫਟ ਹੋ ਚੁੱਕੇ ਖਪਤਕਾਰਾਂ ਦੇ ਕਨੈਕਸ਼ਨਾਂ ਦੀ ਦੁਰਵਰਤੋਂ ਰੋਕਣਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ। 30 ਜੂਨ ਤੱਕ ਕੇਵਾਈਸੀ ਨਾ ਹੋਣ ’ਤੇ ਪੋਰਟਲ ਬੰਦ ਹੋ ਸਕਦਾ ਹੈ।