- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਫਰਜ਼ੀ ਵਿਜੀਲੈਂਸ ਇੰਸਪੈਕਟਰ ਬਣ ਕੇ ਰੇਲਵੇ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਦਾ ਫੜਿਆ ਗਿਆ। ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਮ ਜਾਵੇਦ ਅਲੀ ਦੱਸਿਆ। ਦੋਸ਼ੀ ਨੇ ਖੁਦ ਨੂੰ ਰੇਲਵੇ ਵਿਭਾਗ ਦਾ ਵਿਜੀਲੈਂਸ ਅਫਸਰ ਦੱਸਦੇ ਹੋਏ ਰੇਲਵੇ ਮੁਲਾਜ਼ਮਾਂ 'ਚ ਆਪਣੀ ਝੂਠੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਰੇਲਵੇ ਦੀਆਂ ਸਹੂਲਤਾਂ ਲੈਣ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਉਸ ਵਿਅਕਤੀ ਕੋਲੋਂ ਰੇਲਵੇ ਦਾ ਪਛਾਣ ਪੱਤਰ ਮੰਗਿਆ ਗਿਆ ਤਾਂ ਉਹ ਪੇਸ਼ ਨਹੀਂ ਕਰ ਸਕਿਆ।

ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਕੈਂਟ ਰੇਲਵੇ ਸਟੇਸ਼ਨ 'ਤੇ ਖੁਦ ਨੂੰ ਰੇਲਵੇ ਵਿਜਲੈਂਸ ਇੰਸਪੈਕਟਰ ਕਹਿਣ ਵਾਲੇ ਜਾਅਲੀ ਵਿਜੀਲੈਂਸ ਇੰਸਪੈਕਟਰ ਨੂੰ ਰੇਲਵੇ ਵਿਭਾਗ ਨੇ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਰੇਲਵੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਫਰਜ਼ੀ ਵਿਜੀਲੈਂਸ ਇੰਸਪੈਕਟਰ ਬਣ ਕੇ ਰੇਲਵੇ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਦਾ ਫੜਿਆ ਗਿਆ। ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਮ ਜਾਵੇਦ ਅਲੀ ਦੱਸਿਆ। ਦੋਸ਼ੀ ਨੇ ਖੁਦ ਨੂੰ ਰੇਲਵੇ ਵਿਭਾਗ ਦਾ ਵਿਜੀਲੈਂਸ ਅਫਸਰ ਦੱਸਦੇ ਹੋਏ ਰੇਲਵੇ ਮੁਲਾਜ਼ਮਾਂ 'ਚ ਆਪਣੀ ਝੂਠੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਰੇਲਵੇ ਦੀਆਂ ਸਹੂਲਤਾਂ ਲੈਣ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਉਸ ਵਿਅਕਤੀ ਕੋਲੋਂ ਰੇਲਵੇ ਦਾ ਪਛਾਣ ਪੱਤਰ ਮੰਗਿਆ ਗਿਆ ਤਾਂ ਉਹ ਪੇਸ਼ ਨਹੀਂ ਕਰ ਸਕਿਆ। ਇਸ ਸਬੰਧੀ ਰੇਲਵੇ ਸੁਰੱਖਿਆ ਬੱਲ ਨੂੰ ਸੂਚਨਾ ਦਿੱਤੀ ਗਈ ਜਿਸ 'ਤੇ ਕਾਬੂ ਕੀਤੇ ਵਿਅਕਤੀ ਖਿਲਾਫ ਬਣਦੀ ਵਿਭਾਗ ਕੀਤੀ ਜਾ ਰਹੀ ਹੈ।