- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ, ਟੈਂਪਰੇਰੀ ਗ੍ਰੈਜੂਏਟ ਵੀਜ਼ਾ ਦੀ ਫੀਸ 4,600 ਡਾਲਰ ਤੋਂ ਵਧਾ ਕੇ 5,750 ਡਾਲਰ ਕਰ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਤੋਂ ਹਰ ਸਾਲ 20 ਤੋਂ 22 ਹਜ਼ਾਰ ਦੇ ਲਗਪਗ ਵਿਦਿਆਰਥੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਜਾਂਦੇ ਹਨ।

ਜਾਗਰਣ ਸੰਵਾਦਦਾਤਾ, ਜਲੰਧਰ : ਆਸਟ੍ਰੇਲੀਆ ਨੇ ਵੀਜ਼ਾ ਐਪਲੀਕੇਸ਼ਨ ਫੀਸ ’ਚ 25 ਫ਼ੀਸਦੀ ਤੋਂ ਵੱਧ ਦਾ ਵਾਧਾ ਕੀਤਾ ਹੈ। ਇਸ ਨਾਲ ਪੰਜਾਬ ਦੇ ਵਿਦਿਆਰਥੀਆਂ ਲਈ ਉਥੇ ਪੜ੍ਹਾਈ ਕਰਨਾ ਮਹਿੰਗਾ ਪਵੇਗਾ। ਕੈਨੇਡਾ ਦੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਦੇ ਬਾਅਦ ਹੁਣ ਆਸਟ੍ਰੇਲੀਆ ਦੀ ਇਸ ਨਵੀਂ ਨੀਤੀ ਨੇ ਵਿਦਿਆਰਥੀਆਂ ਦੇ ਇਸ ਰੁਝਾਨ ਨੂੰ ਪ੍ਰਭਾਵਿਤ ਕੀਤਾ ਹੈ। ਜੁਲਾਈ ਤੋਂ ਸਟੂਡੈਂਟ ਵੀਜ਼ਾ ਅਰਜ਼ੀ ਫੀਸ 2500 ਆਸਟ੍ਰੇਲਿਆਈ ਡਾਲਰ ਕਰ ਦਿੱਤੀ ਗਈ ਹੈ, ਜਦਕਿ ਪਹਿਲਾਂ ਇਹ 2,000 ਡਾਲਰ ਸੀ। 2022 ਤੋਂ ਜੂਨ 2024 ਤੱਕ ਵੀਜ਼ਾ ਫੀਸ 710 ਡਾਲਰ ਸੀ, ਜੋ ਇਕ ਜੁਲਾਈ 2024 ਨੂੰ ਵਧ ਕੇ 1600 ਡਾਲਰ ਹੋ ਗਈ। ਪਾਰਟਨਰ ਵੀਜ਼ਾ ਦੀ ਫੀਸ ਵੀ 9365 ਡਾਲਰ ਤੋਂ ਵਧ ਕੇ 11,710 ਡਾਲਰ ਹੋ ਗਈ ਹੈ। ਇਸੇ ਤਰ੍ਹਾਂ, ਟੈਂਪਰੇਰੀ ਗ੍ਰੈਜੂਏਟ ਵੀਜ਼ਾ ਦੀ ਫੀਸ 4,600 ਡਾਲਰ ਤੋਂ ਵਧਾ ਕੇ 5,750 ਡਾਲਰ ਕਰ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਤੋਂ ਹਰ ਸਾਲ 20 ਤੋਂ 22 ਹਜ਼ਾਰ ਦੇ ਲਗਪਗ ਵਿਦਿਆਰਥੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਜਾਂਦੇ ਹਨ।
ਭਾਰਤੀ ਵਿਦਿਆਰਥੀਆਂ ਨੂੰ ਜਾਰੀ ਵੀਜ਼ੇ ’ਚ ਕਮੀ
ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਵੀਜ਼ਾ ’ਚ ਕਮੀ ਦੇਖੀ ਗਈ ਹੈ। ਸਾਲ 2024-25 ’ਚ 48,536 ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ, ਜਦਕਿ ਸਾਲ 2023-24 ’ਚ ਇਹ ਗਿਣਤੀ 50,516 ਸੀ। ਸਾਲ 2022-23 ’ਚ 1,02,696 ਵੀਜ਼ੇ ਜਾਰੀ ਕੀਤੇ ਗਏ ਸਨ। ਵੀਜ਼ਾ ਫੀਸ ’ਚ ਵਾਧੇ ਨਾਲ ਆਸਟ੍ਰੇਲੀਆ ’ਚ ਸਿੱਖਿਆ ਦੀ ਹਰਮਨਪਿਆਰਤਾ ’ਤੇ ਅਸਰ ਪੈ ਸਕਦਾ ਹੈ।
ਹੋਰ ਦੇਸ਼ਾਂ ਵੱਲ ਰੁਖ਼ ਕਰ ਸਕਦੇ ਹਨ ਵਿਦਿਆਰਥੀ
ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰਸੀਜ਼ ਸਟਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਦੱਸਿਆ ਕੀ ਵੀਜ਼ਾ ਫੀਸ ਵਧਣ ਨਾਲ ਵਿਦੇਸ਼ ’ਚ ਪੜ੍ਹਾਈ ਦਾ ਬਜਟ ਹੋਰ ਵੀ ਵਧ ਗਿਆ ਹੈ। ਇਸ ਕਾਰਨ ਪੰਜਾਬ ਦੇ ਵਿਦਿਆਰਥੀਆਂ ਦਾ ਰੁਝਾਨ ਆਸਟ੍ਰੇਲੀਆ ਲਈ ਘੱਟ ਹੋ ਸਕਦਾ ਹੈ ਤੇ ਉਹ ਹੋਰ ਦੇਸ਼ਾਂ ਵੱਲ ਰੁਖ਼ ਕਰ ਸਕਦੇ ਹਨ। ਹਰ ਸਾਲ ਆਸਟ੍ਰੇਲੀਆ ’ਚ ਫੀਸ ’ਚ ਵਾਧਾ ਹੋ ਰਿਹਾ ਹੈ। ਜਿਸ ਨਾਲ ਵਿਦਿਆਰਥੀਆਂ ’ਤੇ ਵਾਧੂ ਭਾਰ ਪੈਣਾ ਤੈਅ ਹੈ।