- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਉਸ ਦਾ ਪਿੰਡ ਵਿਖੇ ਆਉਣ ਸਮੇਂ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਤੇ ਏਕ ਨੂਰ ਹਾਕੀ ਅਕੈਡਮੀ ਦੇ ਮੈਂਬਰ ਤੇ ਵਿਦੇਸ਼ੀ ਵੀਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਪਿੰਡ ਵਾਸੀਆਂ ਵੱਲੋਂ ਮਾਇਕ ਸਹਾਇਤਾ ਦਿੱਤੀ ਗਈ ਤੇ ਨਿਰਮਲ ਸਿੰਘ ਯੂਕੇ ਤੇ ਉਨ੍ਹਾਂ ਦੇ ਕਲੱਬ ਵੱਲੋਂ ਇਸ ਬੱਚੇ ਨੂੰ ਮੋਟਰਸਾਈਕਲ ਦਿੱਤਾ ਗਿਆ।

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪਿੰਡ ਤੇਹਿੰਗ ਵਿਖੇ ਏਕਨੂਰ ਹਾਕੀ ਅਕੈਡਮੀ ਦਾ ਖਿਡਾਰੀ ਜੋ ਕਿ ਪਿਛਲੇ ਦਿਨੀ ਅੰਡਰ 18 ਏਸ਼ੀਅਨ ਟਰਾਫੀ ਜੋ ਕਿ ਜਪਾਨ 'ਚ ਹੋਈ ਹੈ, ਉਸ ਵਿਚ ਖੇਡਣ ਗਿਆ ਤੇ ਇੰਡੀਆ ਦੀ ਟੀਮ ਵੱਲੋਂ ਗੋਲਡ ਮੈਡਲ ਲੈ ਕੇ ਪਿੰਡ ਤੇਹਿੰਗ ਦਾ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਏਕ ਨੂਰ ਹਾਕੀ ਅਕੈਡਮੀ ਉਸ ਨੂੰ ਤਿਆਰ ਕੀਤਾ ਗਿਆ ਤੇ ਰਾਊਂਡ ਗਲਾਸ ਹਾਕੀ ਅਕੈਡਮੀ ਚੰਡੀਗੜ੍ਹ ਵਿਖੇ ਖੇਡ ਰਿਹਾ ਹੈ ਤੇ ਉਥੋਂ ਹੀ ਉਹ ਇੰਡੀਆ ਦੀ ਟੀਮ ਵੱਲੋਂ ਖੇਡਣ ਜਾਪਾਨ ਗਿਆ। ਅੱਜ ਉਸ ਦਾ ਪਿੰਡ ਵਿਖੇ ਆਉਣ ਸਮੇਂ ਸਮੂਹ ਨਗਰ ਵਾਸੀ ਗ੍ਰਾਮ ਪੰਚਾਇਤ ਤੇ ਏਕ ਨੂਰ ਹਾਕੀ ਅਕੈਡਮੀ ਦੇ ਮੈਂਬਰ ਤੇ ਵਿਦੇਸ਼ੀ ਵੀਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਪਿੰਡ ਵਾਸੀਆਂ ਵੱਲੋਂ ਮਾਇਕ ਸਹਾਇਤਾ ਦਿੱਤੀ ਗਈ ਤੇ ਨਿਰਮਲ ਸਿੰਘ ਯੂਕੇ ਤੇ ਉਨ੍ਹਾਂ ਦੇ ਕਲੱਬ ਵੱਲੋਂ ਇਸ ਬੱਚੇ ਨੂੰ ਮੋਟਰਸਾਈਕਲ ਦਿੱਤਾ ਗਿਆ।
ਇਸ ਸਮੇਂ ਅਕੈਡਮੀ ਵਿਖੇ ਪਿੰਡ ਦੇ ਸਰਪੰਚ ਨਿਰਮਲ ਸਿੰਘ, ਤੇਜਾ ਸਿੰਘ ਜੌਹਲ, ਲਸ਼ਕਰੀ ਰਾਮ, ਗੁਰਜੀਤ ਸਿੰਘ, ਤਰਸੇਮ ਲਾਲ, ਮਨੀ ਧਾਲੀਵਾਲ, ਦਵਿੰਦਰ ਸਿੰਘ ਜੱਸਲ, ਹੰਸ ਰਾਜ, ਸੁਖਵੰਤ ਸਿੰਘ, ਪ੍ਰੇਮ ਬਹਾਦਰ, ਸਲਿੰਦਰ ਸਿੰਘਾ ਨੁਰੇਵਾਲ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਇਸ ਸਮੇਂ ਚੀਫ ਗੈਸਟ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੱਸਲ਼ ਉਚੇਚੇ ਤੌਰ ਤੇ ਹਾਜ਼ਰ ਹੋਏ ਤੇ ਬੱਚੇ ਨੂੰ ਨਗਦ ਪੈਸੇ ਦੇ ਕੇ ਸਨਮਾਨਿਤ ਕੀਤਾ ਗਿਆ। ਨੇੜੇ ਦੇ ਪਿੰਡਾਂ ਤੋਂ ਵੀ ਸੱਜਣ ਹਾਜ਼ਰ ਹੋਏ ਕਮੇਟੀ ਵੱਲੋਂ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਬੱਚੇ ਤੋਂ ਆਸ ਕੀਤੀ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਪਿੰਡ ਤੇਹਿੰਗ ਦਾ ਨਾਂ ਰੋਸ਼ਨ ਕਰੇਗਾ।