- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਨ ਦੇ 11:30 ਵਜੇ ਐਮਡੀਟੀ ਡਿਵਾਈਸ ਤੋਂ ਸੂਚਨਾ ਮਿਲੀ ਕਿ ਐਕਟਿਵਾ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਹੈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਕਾਲਾ ਬੱਕਰਾ ਨੇੜੇ ਇਕ ਕਾਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਵਿਚ ਐਕਟਿਵਾ ਸਵਾਰ ਦੀ ਮੌਤ ਹੋ ਗਈ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਨ ਦੇ 11:30 ਵਜੇ ਐਮਡੀਟੀ ਡਿਵਾਈਸ ਤੋਂ ਸੂਚਨਾ ਮਿਲੀ ਕਿ ਐਕਟਿਵਾ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਹੈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਸੂਚਨਾ ਉਪਰੰਤ ਐਸਐਸਐਫ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਇਕ ਆਈ20 ਕਾਰ ਨੰਬਰ ਪੀਬੀ07 ਏਏ 3557 ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਨੂੰ ਬਿਆਸ ਪਿੰਡ ਨੇੜੇ ਢਾਬੇ ਦੇ ਕੋਲੋਂ ਰਾਊਂਡ ਅਪ ਕੀਤਾ ਗਿਆ ਅਤੇ ਡਰਾਈਵਰ ਫਰਾਰ ਹੋ ਗਿਆ। ਐਕਟਿਵਾ ਨੰਬਰ ਪੀਬੀ07 ਏ ਕਿਊ 4353 ਜਿਸ ਨੂੰ ਮਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲਤੀਹਪੁਰ ਹਰਸੀ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ, ਜੋ ਭੋਗਪੁਰ ਵਾਲੀ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ, ਨੂੰ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਐਸਐਸਐਫ ਟੀਮ ਨੂੰ ਰਾਹਗੀਰਾਂ ਨੇ ਦੱਸਿਆ ਕਿ ਕਾਰ ਜਲੰਧਰ ਵੱਲ ਨੂੰ ਜਾ ਰਹੀ ਹੈ ਜਿਸ ਦਾ ਐਸਐਸਐਫ ਟੀਮ ਨੇ ਪਿੱਛਾ ਕਰਕੇ ਉਸਨੂੰ ਬਿਆਸ ਪਿੰਡ ਦੇ ਢਾਬੇ ਅੱਗੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਐਸਐਸ ਐਫ ਟੀਮ ਵੱਲੋਂ ਮ੍ਰਿਤਕ ਵਿਅਕਤੀ ਨੂੰ 108 ਐਂਬੂਲੈਂਸ ਦੀ ਮਦਦ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਪਹੁੰਚਾਇਆ ਗਿਆ। ਐਸਐਸਐਫ ਟੀਮ ਵੱਲੋਂ ਸਾਰੇ ਹਾਦਸੇ ਸਬੰਧੀ ਪੁਲਿਸ ਚੌਂਕੀ ਲਾਹਦੜਾ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।