- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Civil Hospital Barnala ’ਚ ਬਰਨਾਲਾ ਜ਼ਿਲ੍ਹੇ ਦੇ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਹਸਪਤਾਲ ’ਚ ਕਈ ਕਮੀਆਂ ਤੇ ਮਸ਼ੀਨਾਂ ਦੀ ਘਾਟ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਸਿਵਲ ਹਸਪਤਾਲ ਬਰਨਾਲਾ ’ਚ ਕਈ ਕਮੀਆਂ ਹੋਣ ਕਰਕੇ ਹਰ ਸਮੇਂ ਸੁਰਖੀਆਂ ’ਚ ਨਜ਼ਰ ਆ ਰਿਹਾ ਹੈ, ਪਹਿਲਾਂ ਤਾਂ ਸਿਵਲ ਹਸਪਤਾਲ ’ਚ ਜਿੱਥੇ ਬਲੱਡ ਬੈਂਕ ਬੰਦ, ਜੱਚਾ ਬੱਚਾ ਹਸਪਤਾਲ ’ਚ ਨਰਸਰੀ ਬੰਦ, ਡਾਕਟਰਾਂ ਦੀਆਂ ਪੋਸਟਾਂ ਦੀ ਘਾਟ, ਡਾਇਲਸਿਸ ਮਸ਼ੀਨਾਂ ਦੀ ਕਮੀ ਤੇ ਪਾਰਕਾਂ ’ਚ ਫੈਲੀ ਗੰਦਗੀ ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਉੱਥੇ ਹੀ ਹੁਣ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ। ਸਿਵਲ ਹਸਪਤਾਲ ’ਚ ਪਿਛਲੇ ਕਰੀਬ 10-12 ਦਿਨਾਂ ਤੋਂ ਰੇਡੀਓਲੌਜੀ/ਐਕਸ ਰੇ ਮਸ਼ੀਨਾਂ ਖ਼ਰਾਬ ਪਈਆਂ ਹਨ। ਜਿਸ ਕਾਰਨ ਲੋਕਾਂ ਨੂੰ ਬਾਹਰੋਂ ਮਹਿੰਗੇ ਭਾਅ ਐਕਸ ਰੇ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ ਹੈ, ਭਾਵੇਂ ਵਿਭਾਗ ਵਲੋਂ ਨਵੀਂ ਐਕਸ ਰੇ ਮਸ਼ੀਨ ਭੇਜੀ ਗਈ ਹੈ ਪਰ ਉਹ ਅਜੇ ਡੱਬਿਆਂ ’ਚ ਬੰਦ ਪਈ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਰਨਾਲਾ ’ਚ ਬਰਨਾਲਾ ਜ਼ਿਲ੍ਹੇ ਦੇ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਹਸਪਤਾਲ ’ਚ ਕਈ ਕਮੀਆਂ ਤੇ ਮਸ਼ੀਨਾਂ ਦੀ ਘਾਟ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਕਮਰਾ ਨੰਬਰ 13 ’ਚ ਐਕਸ ਰੇ ਮਸ਼ੀਨ ਕਾਫ਼ੀ ਜ਼ਿਆਦਾ ਪੁਰਾਣੀ ਹੋਣ ਕਰਕੇ ਖ਼ਰਾਬ ਹੋ ਚੁੱਕੀ ਹੈ ਪਰ ਪਿਛਲੇ ਕਰੀਬ 10-12 ਦਿਨਾਂ ਤੋਂ ਬੰਦ ਪਈ ਹੈ। ਪਰ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਲੋਕ ਬਾਹਰੋ ਮਹਿੰਗੇ ਭਾਅ ਅਕਸ-ਰੇ ਤੇ ਸਕੈਨਿੰਗ ਆਦਿ ਕਰਵਾਉਣ ਲਈ ਮਜਬੂਰ ਹੋ ਚੁੱਕੇ ਹਨ। ਪਰ ਸਬੰਧਤ ਅਧਿਕਾਰੀਆਂ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ। ਐਕਸ-ਰੇ ਰੂਮ ’ਚ ਤਾਇਨਾਤ ਰੇਡੀਓਗ੍ਰਾਫ਼ਰ ਮੁਤਾਬਿਕ ਪੁਰਾਣੀ ਮਸੀਨ ਖ਼ਰਾਬ ਹੋਣ ਕਾਰਨ ਬੰਦ ਪਈ ਹੈ ਪਰ ਨਵੀਂ ਮਸ਼ੀਨ ਆ ਚੁੱਕੀ ਹੈ ਜੋ ਅਜੇ ਚਾਲੂ ਨਹੀਂ ਕੀਤੀ ਗਈ ਹੈ। ਇਸ ਸਬੰਧੀ ਜਦ ਸਿਵਲ ਸਰਜਨ ਡਾ. ਹਰੀਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਰੇਲੂ ਕਾਰਨਾਂ ਕਰਕੇ ਉਹ ਅਜੇ ਛੁੱਟੀ ’ਤੇ ਹਨ, ਇਸ ਸਬੰਧ ਸਮੱਸਿਆ ਦਾ ਹੱਲ ਜਲਦ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਬਰਨਾਲਾ ’ਚ ਪੁਰਾਣੀ ਐਕਸ-ਰੇ ਮਸ਼ੀਨ ਦੀ ਥਾਂ ਭਾਵੇਂ ਨਵੀਂ ਮਸ਼ੀਨ ਆ ਚੁੱਕੀ ਹੈ, ਪਰ ਅਜੇ ਉਹ ਮਸ਼ੀਨ ਡੱਬਿਆਂ ’ਚ ਬੰਦ ਪਈ ਹੈ। ਪਰ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਹੁਣ ਸਮਾਂ ਹੀ ਦੱਸੇਗਾ ਕਿ ਕਦੋਂ ਪੁਰਾਣੀ ਮਸ਼ੀਨ ਉਸ ਜਗ੍ਹਾ ਤੋਂ ਹਟਾਈ ਜਾਵੇਗੀ ਤੇ ਉਸ ਦੀ ਥਾਂ ਨਵੀਂ ਮਸ਼ੀਨ ਬੰਦ ਡੱਬਿਆਂ ’ਚੋਂ ਬਾਹਰ ਕੱਢ ਦੇ ਲਗਾਈ ਜਾਵੇਗੀ ਤੇ ਲੋਕਾਂ ਨੂੰ ਇਹ ਸਹੂਲਤ ਨਸੀਬ ਹੋਵੇਗੀ।
ਸਿਵਲ ਹਸਪਤਾਲ ਬਰਨਾਲਾ ਵਿਖੇ ਪੁੱਜੇ ਮਰੀਜ਼ਾਂ ਛੋਟਾ ਸਿੰਘ, ਨਛੱਤਰ ਸਿੰਘ, ਭਾਨ ਸਿੰਘ, ਜਸਵਿੰਦਰ ਕੌਰ ਆਦਿ ਨੇ ਕਿਹਾ ਕਿ ਡਾਕਟਰਾਂ ਵਲੋਂ ਪਰਚੀ ’ਤੇ 13 ਨੰਬਰ ਕਮਰੇ ’ਚੋਂ ਐਕਸ-ਰੇ ਕਰਵਾਉਣ ਲਈ ਪਰਚੀ ’ਤੇ ਲਿੱਖ ਦਿੱਤਾ ਜਾਦਾ ਹੈ, ਪਰ ਜਦ ਉਹ ਐਕਸ-ਰੇ ਰੂਮ ’ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਸ਼ੀਨ ਖ਼ਰਾਬ ਹੋਣ ਸਬੰਧੀ ਦੱਸਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਾਹਰ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ਐਕਸ ਰੇ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਜਦ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਡਾ. ਇੰਦੂ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਐਕਸ-ਰੇ ਮਸ਼ੀਨ ਦੇ ਕੁਝ ਪਾਰਟ ਖ਼ਰਾਬ ਹੋ ਚੁੱਕੇ ਹਨ ਜਿਨ੍ਹਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ ਤੇ ਮਸ਼ੀਨ ਨੂੰ ਚਾਲੂ ਕਰਵਾਇਆ ਜਾਵੇਗਾ। ਜਦ ਉਨ੍ਹਾਂ ਨੂੰ ਡੱਬਿਆਂ ’ਚ ਬੰਦ ਨਵੀਂ ਮਸ਼ੀਨ ਬਾਰੇ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਪਹਿਲਾਂ ਪੁਰਾਣੀ ਮਸ਼ੀਨ ਨੂੰ ਚਾਲੂ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਸ ਨੂੰ ਵਿਭਾਗੀ ਕਾਰਵਾਈ ਤੋਂ ਬਾਅਦ ਉਸ ਨੂੰ ਬਦਲ ਕੇ ਉਸ ਦੀ ਥਾਂ ਨਵੀਂ ਅਧੁਨਿਕ ਐਕਸ ਰੇ ਮਸ਼ੀਨ ਲਗਵਾਈ ਜਾਵੇਗੀ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।