- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਆਗੂ ਹਰਜੀਤ ਸਿੰਘ ਖਿਆਲੀ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦਾ ਕੰਮ ਸਰਪੰਚਾਂ ਦੀ ਬਜਾਏ ਪ੍ਰਬੰਧਕਾਂ ਹੱਥ ਦੇਣ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਸਰਪੰਚਾਂ ਦੀ ਬਹਾਲੀ ਸਬੰਧੀ ਤੇ ਮਹਿਲ ਕਲਾਂ ਨਾਲ ਸੰਬੰਧਤ ਹੋਰ ਮਸਲਿਆਂ ਨੂੰ ਹਰਜੀਤ ਸਿੰਘ ਖਿਆਲੀ ਵੱਲੋਂ ਮੁੱਖ ਮੰਤਰੀ ਦੀ ਲੋਕ ਮਿਲਣੀ ਸਮੇਂ ਰੱਖਣ ਦਾ ਐਲਾਨ ਕੀਤਾ ਗਿਆ ਸੀ।

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ ਮਹਿਲ ਕਲਾਂ : 30 ਜੂਨ ਦੀ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਵਿਖੇ ਪੁੱਜ ਰਹੇ ਹਨ। ਮੁੱਖ ਮੰਤਰੀ ਦੀ ਆਮਦ ਤੇ ਵਿਰੋਧ ਦੇ ਡਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਆਗੂਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਸਵੇਰੇ ਪੁਲਿਸ ਵੱਲੋਂ ਲੋਕ ਆਗੂ ਹਰਜੀਤ ਸਿੰਘ ਖਿਆਲੀ ਤੇ ਕੋਰੋਨਾ ਵਲੰਟੀਅਰ ਜਗਸੀਰ ਸਿੰਘ ਬਬਲੂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਹਨ।
ਦੱਸ ਦਈਏ ਕਿ ਲੋਕ ਆਗੂ ਹਰਜੀਤ ਸਿੰਘ ਖਿਆਲੀ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦਾ ਕੰਮ ਸਰਪੰਚਾਂ ਦੀ ਬਜਾਏ ਪ੍ਰਬੰਧਕਾਂ ਹੱਥ ਦੇਣ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਸਰਪੰਚਾਂ ਦੀ ਬਹਾਲੀ ਸਬੰਧੀ ਤੇ ਮਹਿਲ ਕਲਾਂ ਨਾਲ ਸੰਬੰਧਤ ਹੋਰ ਮਸਲਿਆਂ ਨੂੰ ਹਰਜੀਤ ਸਿੰਘ ਖਿਆਲੀ ਵੱਲੋਂ ਮੁੱਖ ਮੰਤਰੀ ਦੀ ਲੋਕ ਮਿਲਣੀ ਸਮੇਂ ਰੱਖਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਰ੍ਹਾ ਕੋਰੋਨਾ ਵਲੰਟਰੀਅਰ ਜਗਸੀਰ ਸਿੰਘ ਬਬਲੂ ਨੇ ਵੀ ਆਪਣੀਆ ਮੰਗਾਂ ਨੂੰ ਮੁੱਖ ਮੰਤਰੀ ਦੀ ਸੱਥ ਚ ਰੱਖਣ ਦੀ ਇੱਛਾ ਜ਼ਾਹਰ ਕੀਤੀ ਸੀ।