- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਈਏ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਇਹ ਜਾਇਦਾਦ ਗ੍ਰਿਫ਼ਤਾਰ ਅੰਕੁਸ਼ ਕਪੂਰ ਦੇ ਪਿਤਾ ਦੇ ਨਾਮ 'ਤੇ ਹੈ। ਅੰਕੁਸ਼ ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ, ਯੂਏਈ ਤੇ ਪਾਕਿਸਤਾਨ ਵਰਗੇ ਦੇਸ਼ਾਂ ’ਚ ਫੈਲੇ ਨਾਰਕੋ-ਅੱਤਵਾਦ ਨੈੱਟਵਰਕ ਲਈ ਭਾਰਤ ’ਚ ਇਕ ਮੁੱਖ ਹੈਂਡਲਰ ਸੀ। ਐੱਨਆਈਏ ਦੀ ਜਾਂਚ ’ਚ ਖੁਲਾਸਾ ਹੋਇਆ ਕਿ ਅੰਕੁਸ਼ ਦੇ ਦੁਬਈ ’ਚ ਸਥਿਤ ਪ੍ਰਮੁੱਖ ਹੈਂਡਲਰ ਨਾਲ ਸਬੰਧ ਸਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੰਗਲਵਾਰ ਨੂੰ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਦੇ ਫੇਜ਼-1 ’ਚ ਸਥਿਤ ਕੋਠੀ ਨੰਬਰ 33 ਨੂੰ ਜ਼ਬਤ ਕੀਤਾ ਹੈ। ਇਹ ਘਰ ਅੰਕੁਸ਼ ਨਾਮਕ ਇਕ ਹੈਂਡਲਰ ਨਾਲ ਜੁੜਿਆ ਹੋਇਆ ਹੈ, ਜੋ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਪੰਜਾਬ) ਦਾ ਮੈਂਬਰ ਹੈ। ਇਹ ਖੁਲਾਸਾ ਹੋਇਆ ਹੈ ਕਿ ਅੰਕੁਸ਼, ਜੋ ਇਸ ਸਮੇਂ ਜੇਲ੍ਹ ’ਚ ਹੈ, ਕਈ ਦੇਸ਼ਾਂ ’ਚ ਫੈਲੇ ਇਕ ਅੰਤਰਰਾਸ਼ਟਰੀ ਨਾਰਕੋ-ਅੱਤਵਾਦ ਨੈੱਟਵਰਕ ਦਾ ਇਕ ਵੱਡਾ ਹਿੱਸਾ ਸੀ। ਇਹ ਦੋਸ਼ ਹੈ ਕਿ ਇਹ ਜਾਇਦਾਦ ਅੱਤਵਾਦੀ ਗਤੀਵਿਧੀਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਹਾਸਲ ਕੀਤੀ ਗਈ ਸੀ।
ਐੱਨਆਈਏ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਇਹ ਜਾਇਦਾਦ ਗ੍ਰਿਫ਼ਤਾਰ ਅੰਕੁਸ਼ ਕਪੂਰ ਦੇ ਪਿਤਾ ਦੇ ਨਾਮ 'ਤੇ ਹੈ। ਅੰਕੁਸ਼ ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ, ਯੂਏਈ ਤੇ ਪਾਕਿਸਤਾਨ ਵਰਗੇ ਦੇਸ਼ਾਂ ’ਚ ਫੈਲੇ ਨਾਰਕੋ-ਅੱਤਵਾਦ ਨੈੱਟਵਰਕ ਲਈ ਭਾਰਤ ’ਚ ਇਕ ਮੁੱਖ ਹੈਂਡਲਰ ਸੀ। ਐੱਨਆਈਏ ਦੀ ਜਾਂਚ ’ਚ ਖੁਲਾਸਾ ਹੋਇਆ ਕਿ ਅੰਕੁਸ਼ ਦੇ ਦੁਬਈ ’ਚ ਸਥਿਤ ਪ੍ਰਮੁੱਖ ਹੈਂਡਲਰ ਨਾਲ ਸਬੰਧ ਸਨ। ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਸੀ ਤੇ ਜੰਮੂ-ਕਸ਼ਮੀਰ ’ਚ ਕਈ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਸੀ।
ਐੱਨਆਈਏ ਨੇ ਅੰਕੁਸ਼ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਵਾਜਾਈ, ਸਟੋਰ ਤੇ ਵੰਡਣ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ। ਉਸ 'ਤੇ ਦੋਸ਼ ਹੈ ਕਿ ਉਹ ਵੱਖ-ਵੱਖ ਦੇਸ਼ਾਂ ’ਚ ਅਪਰਾਧੀਆਂ ਨੂੰ ਅੱਤਵਾਦੀ ਕਮਾਈ (ਫੰਡ) ਪਹੁੰਚਾਉਣ ’ਚ ਸ਼ਾਮਲ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਕਮਾਈ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤ ਰਿਹਾ ਹੈ।