- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਵਾਈਸ ਚਾਂਸਲਰ ਦਫ਼ਤਰ ਦੇ ਇਕ ਜ਼ਿੰਮੇਵਾਰ ਵਿਅਕਤੀ ਨੇ ਇਸ ਸਾਈਟ ਰਾਹੀਂ ਇਕ ਨਜ਼ਦੀਕੀ ਰਿਸ਼ਤੇਦਾਰ ਦਾ ਸਰਟੀਫਿਕੇਟ ਤਸਦੀਕ ਕਰ ਕੇ ਭੇਜਿਆ ਸੀ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਵੀ ਹੈਕਰਾਂ ਨੇ ਯੂਨੀਵਰਸਿਟੀ ਦੀ ਮੁੱਖ ਵੈੱਬਸਾਈਟ ਹੈਕ ਕਰ ਲਈ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਤੀਜਾ ਤਸਦੀਕ ਸਾਈਟ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਪੰਜ ਜੂਨ ਤੋਂ ਸਾਈਟ ਬੰਦ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਕੈਂਪਸ ਦੇ ਕੰਮਕਾਜ ’ਤੇ ਅਸਰ ਪੈ ਰਿਹਾ ਹੈ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਡੁਪਲੀਕੇਟ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫਿਕੇਟ ਤੇ ਟ੍ਰਾਂਸਕ੍ਰਿਪਟ ਸਰਟੀਫਿਕੇਟ ਪ੍ਰਾਪਤ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ’ਚ ਬਾਹਰੀ ਤੇ ਅੰਦਰੂਨੀ ਲੋਕਾਂ ਦੀ ਮਿਲੀਭੁਗਤ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਾਈਸ ਚਾਂਸਲਰ ਦਫ਼ਤਰ ਦੇ ਇਕ ਜ਼ਿੰਮੇਵਾਰ ਵਿਅਕਤੀ ਨੇ ਇਸ ਸਾਈਟ ਰਾਹੀਂ ਇਕ ਨਜ਼ਦੀਕੀ ਰਿਸ਼ਤੇਦਾਰ ਦਾ ਸਰਟੀਫਿਕੇਟ ਤਸਦੀਕ ਕਰ ਕੇ ਭੇਜਿਆ ਸੀ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਵੀ ਹੈਕਰਾਂ ਨੇ ਯੂਨੀਵਰਸਿਟੀ ਦੀ ਮੁੱਖ ਵੈੱਬਸਾਈਟ ਹੈਕ ਕਰ ਲਈ ਸੀ। ਜੀਐੱਨਡੀਯੂ ਦੇ ਪ੍ਰੀਖਿਆ ਕੰਟਰੋਲਰ ਪ੍ਰੋ. ਕਮਲੇਸ਼ ਗੁਲੇਰੀਆ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸਾਈਟ ਜਲਦ ਦੁਬਾਰਾ ਚਾਲੂ ਹੋ ਜਾਵੇਗੀ। ਲੋੜਵੰਦ ਸਿੱਧਾ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹਨ।