- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਘਟਨਾ ਵਿਚ ਚੇਅਰਮੈਨ ਸਿਕੰਦਰ ਸਿੰਘ ਵਾਲ-ਵਾਲ ਬਚ ਗਏ ਪਰ ਗੱਡੀ 'ਤੇ ਗੋਲੀਆਂ ਲੱਗੀਆਂ। ਰਾਤ ਦਾ ਹਨੇਰਾ ਹੋਣ ਕਰਕੇ ਅਣਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋਏ ਹਨ ।

ਅਸੀਸ ਭੰਡਾਰੀ, ਪੰਜਾਬੀ ਜਾਗਰਣ ਅੰਮ੍ਰਿਤਸਰ: ਚਵਿੰਡਾ ਦੇਵੀ-ਹਲਕਾ ਮਜੀਠਾ, ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ ਆਪਣੇ ਵਰਕਰਾਂ ਦੇ ਨਾਲ ਰਾਤ ਕਰੀਬ 9:30 ਵਜੇ ਗੱਡੀ 'ਤੇ ਘਰ ਵਾਪਸ ਜਾ ਰਹੇ ਸਨ ਕਿ ਪਿੰਡ ਪੰਨਵਾ ਤੇ ਖਿੱਦੋਵਾਲੀ ਦੇ ਵਿਚਕਾਰ ਪਹੁੰਚੇ ਤਾਂ ਉੱਥੇ ਸੜਕ ਦੇ ਵਿਚਕਾਰ ਖੜੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹਾਧੁੰਦ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿਚ ਚੇਅਰਮੈਨ ਸਿਕੰਦਰ ਸਿੰਘ ਵਾਲ-ਵਾਲ ਬਚ ਗਏ ਪਰ ਗੱਡੀ 'ਤੇ ਗੋਲੀਆਂ ਲੱਗੀਆਂ। ਰਾਤ ਦਾ ਹਨੇਰਾ ਹੋਣ ਕਰਕੇ ਅਣਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋਏ ਹਨ । ਇਸ ਖ਼ਬਰ ਦਾ ਪਤਾ ਲੱਗਦਿਆਂ ਸਾਰ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।