- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CM ਧਾਮੀ ਵੱਲੋਂ ਸਾਰੇ ਪੱਖ ਪਿਆਰ ਨਾਲ ਸੁਣਨ ਅਤੇ ਵਿਸ਼ਵਾਸ ਦਿਵਾਉਣ ਲਈ ਸ਼ਲਾਘਾ ਕਰਦਾ ਹਾਂ ਕਿ ਪੂਰੀ ਸੱਚਾਈ ਨਿਰਪੱਖ ਜਾਂਚ ਰਾਹੀਂ ਸਾਹਮਣੇ ਆਵੇਗੀ। ਇਸ ਮਾਮਲੇ 'ਚ ਅਣਗਹਿਲੀ ਤੇ ਪੱਖਪਾਤ ਕਰਨ ਵਾਲੇ ਪੁਲਿਸ ਮੁਲਾਜ਼ਮ ਦੀ ਮੁਅਤਲ ਕੀਤੇ ਜਾਣਗੇ ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਰਨਪ੍ਰਯਾਗ 'ਚ ਸਿੱਖ ਸ਼ਰਧਾਲੂਆਂ ਨਾਲ ਵਾਪਰੀ ਘਟਨਾ ਦੇ ਸਬੰਧ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਮਿਲਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ 'ਚ ਇਕ ਵਫਦ ਪਹੁੰਚਿਆ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਮੀਟਿੰਗ ਦੌਰਾਨ ਸੂਬਾ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਤੇ ਨਿਆਂ, ਜਵਾਬਦੇਹੀ ਅਤੇ ਸਾਰੇ ਸ਼ਰਧਾਲੂਆਂ ਦੇ ਅਧਿਕਾਰਾਂ ਅਤੇ ਮਾਣ-ਸਨਮਾਨ ਦੀ ਰੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਧਾਮੀ ਵੱਲੋਂ ਸਾਰੇ ਪੱਖ ਪਿਆਰ ਨਾਲ ਸੁਣਨ ਅਤੇ ਵਿਸ਼ਵਾਸ ਦਿਵਾਉਣ ਲਈ ਸ਼ਲਾਘਾ ਕਰਦਾ ਹਾਂ ਕਿ ਪੂਰੀ ਸੱਚਾਈ ਨਿਰਪੱਖ ਜਾਂਚ ਰਾਹੀਂ ਸਾਹਮਣੇ ਆਵੇਗੀ। ਇਸ ਮਾਮਲੇ 'ਚ ਅਣਗਹਿਲੀ ਤੇ ਪੱਖਪਾਤ ਕਰਨ ਵਾਲੇ ਪੁਲਿਸ ਮੁਲਾਜ਼ਮ ਦੀ ਮੁਅਤਲ ਕੀਤੇ ਜਾਣਗੇ ।