- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਅਤੇ ਬਟਾਲਾ ਰਸਤੇ ਸੋਧਿਆ ਹੋਇਆ ਰੂਟ ਵੰਦੇ ਭਾਰਤ ਕੁਨੈਕਟੀਵਿਟੀ ਨੂੰ ਨਵੇਂ ਖੇਤਰਾਂ ਤਕ ਵਧਾਉਂਦਾ ਹੈ, ਜਦੋਂਕਿ ਕੁੱਲ ਦੂਰੀ 84 ਕਿਲੋਮੀਟਰ ਤੇ ਯਾਤਰਾ ਦਾ ਸਮਾਂ ਲਗਪਗ 40 ਮਿੰਟ ਘਟਾਉਂਦਾ ਹੈ। ਲਗਪਗ ਪੰਜ ਘੰਟਿਆਂ 'ਚ 283 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ, ਇਹ ਸੇਵਾ ਉਸੇ ਦਿਨ ਤੀਰਥ ਯਾਤਰਾ ਅਤੇ ਵਾਪਸੀ ਦੇ ਸਫ਼ਰ ਦੀ ਸਹੂਲਤ ਪ੍ਰਦਾਨ ਕਰੇਗੀ।

ਪੰਜਾਬੀ ਜਾਗਰਣ, ਅੰਮ੍ਰਿਤਸਰ : ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼ਾਮ 4.15 ਵਜੇ ਸੋਧੇ ਹੋਏ ਰੂਟ 'ਤੇ ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। 26405/26406 ਅੰਮ੍ਰਿਤਸਰ–ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਤੀਰਥ ਅਸਥਾਨਾਂ—ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਤੀਰਥ, ਕਟੜਾ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਮੀਲ ਪੱਥਰ ਹੈ।
ਇਹ ਟ੍ਰੇਨ ਹਫ਼ਤੇ 'ਚ ਛੇ ਦਿਨ (ਸ਼ਨੀਵਾਰ ਨੂੰ ਛੱਡ ਕੇ) ਆਧੁਨਿਕ ਏਸੀ ਚੇਅਰ ਕਾਰ (AC Chair Car) ਅਤੇ ਐਗਜ਼ੀਕਿਊਟਿਵ ਚੇਅਰ ਕਾਰ (Executive Chair Car) ਕੋਚਾਂ ਨਾਲ ਚੱਲੇਗੀ। ਗੁਰਦਾਸਪੁਰ ਤੇ ਬਟਾਲਾ ਰਸਤੇ ਸੋਧਿਆ ਹੋਇਆ ਰੂਟ ਵੰਦੇ ਭਾਰਤ ਕੁਨੈਕਟੀਵਿਟੀ ਨੂੰ ਨਵੇਂ ਖੇਤਰਾਂ ਤਕ ਵਧਾਉਂਦਾ ਹੈ ਜਦੋਂਕਿ ਕੁੱਲ ਦੂਰੀ 84 ਕਿਲੋਮੀਟਰ ਤੇ ਯਾਤਰਾ ਦਾ ਸਮਾਂ ਲਗਪਗ 40 ਮਿੰਟ ਘਟਾਉਂਦਾ ਹੈ। ਲਗਪਗ ਪੰਜ ਘੰਟਿਆਂ 'ਚ 283 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ, ਇਹ ਸੇਵਾ ਉਸੇ ਦਿਨ ਤੀਰਥ ਯਾਤਰਾ ਅਤੇ ਵਾਪਸੀ ਦੇ ਸਫ਼ਰ ਦੀ ਸਹੂਲਤ ਪ੍ਰਦਾਨ ਕਰੇਗੀ।