- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਤਜ਼ਾਰ ਹੈ ਤਾਂ ਇਕ ਵੱਡੇ ਹਾਦਸੇ ਦਾ। ਕਿਸੇ ਹਾਦਸੇ ਤੋਂ ਬਾਅਦ ਵੀ ਸਬੰਧਿਤ ਵਿਭਾਗ ਇਕ ਜਾਂ ਦੋ ਦਿਨਾਂ ਲਈ ਕਾਰਵਾਈ ਕਰਨਗੇ, ਪਰ ਸਥਿਤੀ ਆਮ ਵਾਂਗ ਹੋ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਸੌ ਦੇ ਕਰੀਬ ਕੋਚਿੰਗ ਸੈਂਟਰ ਰਜਿਸਟਰ ਕੀਤੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂਨਗਰੀ ਵਿਚ ਹਜ਼ਾਰਾਂ ਕੋਚਿੰਗ ਸੈਂਟਰ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਖਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਸਥਿਤ ਇਹ ਕੋਚਿੰਗ ਸੈਂਟਰ ਤੰਗ ਗਲੀਆਂ ਵਿਚ ਫੈਲੇ ਹਨ। ਕੋਈ ਵੀ ਵਿਭਾਗ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ। ਇੰਤਜ਼ਾਰ ਹੈ ਤਾਂ ਇਕ ਵੱਡੇ ਹਾਦਸੇ ਦਾ। ਕਿਸੇ ਹਾਦਸੇ ਤੋਂ ਬਾਅਦ ਵੀ ਸਬੰਧਿਤ ਵਿਭਾਗ ਇਕ ਜਾਂ ਦੋ ਦਿਨਾਂ ਲਈ ਕਾਰਵਾਈ ਕਰਨਗੇ, ਪਰ ਸਥਿਤੀ ਆਮ ਵਾਂਗ ਹੋ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਸੌ ਦੇ ਕਰੀਬ ਕੋਚਿੰਗ ਸੈਂਟਰ ਰਜਿਸਟਰ ਕੀਤੇ ਹਨ। ਹਾਲਾਂਕਿ ਮਹਾਨਗਰ ਵਿਚ ਉਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੱਧ ਹੋ ਗਈ ਹੈ। ਜਦਕਿ ਰਣਜੀਤ ਐਵੀਨਿਊ ਅਤੇ ਬਸੰਤ ਐਵੀਨਿਊ ਵਰਗੇ ਪਾਸ਼ ਖੇਤਰਾਂ ਵਿਚ ਇਨ੍ਹਾਂ ਦਾ ਖੁੱਲ੍ਹਣਾ ਸਮਝ ਵਿਚ ਆਉਂਦਾ ਹੈ, ਪਰ ਤੰਗ ਗਲੀਆਂ ਵਿਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਵਿਿਦਆਰਥੀਆਂ ਦੀ ਜਾਨ ਬਚਾਉਣਾ ਬਹੁਤ ਮੁਸ਼ਕਿਲ ਹੋਵੇਗਾ। ਦੱਸਣਯੋਗ ਹੈ ਕਿ ਪਹਿਲਾਂ ਦਿੱਲੀ ਅਤੇ ਲਖਨਊ ਵਿਚ ਕੋਚਿੰਗ ਸੈਂਟਰਾਂ ਵਿਚ ਅੱਗ ਲੱਗਣ ਦੀਆਂ ਭਿਆਨਕ ਘਟਨਾਵਾਂ ਵਾਪਰੀਆਂ ਹਨ। ਤੰਗ ਰਸਤਿਆਂ, ਅੱਗ ਬੁਝਾਉਣ ਵਾਲੇ ਉਪਕਰਣਾਂ ਦੀ ਘਾਟ ਅਤੇ ਐਮਰਜੈਂਸੀ ਨਿਕਾਸ ਦੀ ਘਾਟ ਕਾਰਨ ਮੌਤਾਂ ਹੋਈਆਂ ਹਨ। ਹਾਲਾਕਿ ਸਰਕਾਰ ਨੇ ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ।
ਇਨ੍ਹਾਂ ਇਲਾਕਿਆਂ ’ਚ ਚੱਲ ਕਰ ਰਹੇ ਕੋਚਿੰਗ ਸੈਂਟਰ
ਰਣਜੀਤ ਐਵੀਨਿਊ, ਬਸੰਤ ਐਵੀਨਿਊ, ਰਾਣੀ ਕਾ ਬਾਗ, ਕਸ਼ਮੀਰ ਐਵੀਨਿਊ, ਛੇਹਰਟਾ, ਨਾਰਾਇਣਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਦੇ ਬਾਹਰ, ਕਚਹਿਰੀ ਚੌਕ, ਰਾਣੀ ਕਾ ਬਾਗ, ਲਾਭ ਨਗਰ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਕੋਚਿੰਗ ਸੈਂਟਰ ਕਾਨੂੰਨ ਦੀ ਉਲੰਘਣਾ ਕਰਕੇ ਚਲਾਏ ਜਾ ਰਹੇ ਹਨ।
ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ : ਏਡੀਐਫਓ
ਨਗਰ ਨਿਗਮ ਦੇ ਸਹਾਇਕ ਡਿਵੀਜ਼ਨ ਫਾਇਰ ਅਫਸਰ ਦੇ ਅਨੁਸਾਰ ਉਹ ਲੋਕਾਂ ਵਿਚ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਆਈਲੈਟਸ ਅਤੇ ਟਿਊਸ਼ਨ ਸੈਂਟਰਾਂ ਦੀ ਜਾਂਚ ਲਈ ਕਿਹਾ ਗਿਆ ਹੈ। ਜਿੱਥੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤੇ ਕਾਰਵਾਈ ਕੀਤੀ ਜਾਵੇਗੀ।