- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਪ੍ਰੋਹੋਦਨਾ' ਸ਼ਬਦ ਦਾ ਸਿੱਧਾ ਜਿਹਾ ਅਰਥ ਹੈ- 'ਆਰ-ਪਾਰ ਜਾਣ ਦਾ ਰਸਤਾ'। ਇਸ ਨਾਮ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਗੁਫਾ ਦੇ ਦੋਵਾਂ ਸਿਰਿਆਂ 'ਤੇ ਪ੍ਰਵੇਸ਼ ਦੁਆਰ ਬਣੇ ਹੋਏ ਹਨ, ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੀ ਭੂਗੋਲਿਕ ਬਣਤਰ ਕੁਝ ਅਜਿਹੀ ਹੈ ਕਿ ਤੁਸੀਂ ਕਿਸੇ ਵੀ ਇਕ ਦੁਆਰ 'ਤੇ ਖੜ੍ਹੇ ਹੋਵੋ, ਤੁਹਾਨੂੰ ਦੂਜਾ ਦੁਆਰ ਨਜ਼ਰ ਨਹੀਂ ਆਵੇਗਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਬੁਲਗਾਰੀਆ ਦੇ ਉੱਤਰੀ ਹਿੱਸੇ ਵਿਚ ਇਕ ਅਜਿਹੀ ਜਗ੍ਹਾ ਮੌਜੂਦ ਹੈ ਜੋ ਆਪਣੇ ਅੰਦਰ ਕੁਦਰਤ ਦੇ ਕਈ ਗੂੜ੍ਹੇ ਰਾਜ਼ ਛੁਪਾਈ ਬੈਠੀ ਹੈ। ਰਾਜਧਾਨੀ ਸੋਫੀਆ ਤੋਂ ਉੱਤਰ-ਪੂਰਬ ਦੀ ਦਿਸ਼ਾ 'ਚ ਲੋਵੇਚ ਸ਼ਹਿਰ ਦੇ ਨੇੜੇ ਸਥਿਤ ਇਸ ਜਗ੍ਹਾ ਨੂੰ ਪ੍ਰੋਹੋਦਨਾ ਗੁਫਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪਣੀ ਅਨੋਖੀ ਬਣਤਰ ਅਤੇ ਕੁਦਰਤੀ ਸੁੰਦਰਤਾ ਦੇ ਕਾਰਨ ਅੱਜ ਇਹ ਜਗ੍ਹਾ ਬੁਲਗਾਰੀਆ ਦੇ ਟਾਪ 100 ਸੈਰ-ਸਪਾਟਾ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਹੈ। ਆਓ, ਇਸ ਆਰਟੀਕਲ 'ਚ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
'ਪ੍ਰੋਹੋਦਨਾ' ਸ਼ਬਦ ਦਾ ਸਿੱਧਾ ਜਿਹਾ ਅਰਥ ਹੈ- 'ਆਰ-ਪਾਰ ਜਾਣ ਦਾ ਰਸਤਾ'। ਇਸ ਨਾਮ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਗੁਫਾ ਦੇ ਦੋਵਾਂ ਸਿਰਿਆਂ 'ਤੇ ਪ੍ਰਵੇਸ਼ ਦੁਆਰ ਬਣੇ ਹੋਏ ਹਨ, ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੀ ਭੂਗੋਲਿਕ ਬਣਤਰ ਕੁਝ ਅਜਿਹੀ ਹੈ ਕਿ ਤੁਸੀਂ ਕਿਸੇ ਵੀ ਇਕ ਦੁਆਰ 'ਤੇ ਖੜ੍ਹੇ ਹੋਵੋ, ਤੁਹਾਨੂੰ ਦੂਜਾ ਦੁਆਰ ਨਜ਼ਰ ਨਹੀਂ ਆਵੇਗਾ। ਇਹੀ ਕਾਰਨ ਹੈ ਕਿ ਜਦੋਂ ਕੋਈ ਵਿਅਕਤੀ ਇਸ ਦੇ ਅੰਦਰ ਜਾਂਦਾ ਹੈ ਤਾਂ ਉਸ ਨੂੰ ਇਕ ਪਲ ਲਈ ਅਜਿਹਾ ਮਹਿਸੂਸ ਹੁੰਦਾ ਹੈ ਮਾਨੋ ਉਹ ਚਾਰੋਂ ਤਰਫ਼ੋਂ ਦੀਵਾਰਾਂ ਦੇ ਵਿਚਕਾਰ ਕੈਦ ਹੋ ਗਿਆ ਹੋਵੇ।
ਪਿਛਲੇ ਕੁਝ ਸਾਲਾਂ ਵਿਚ ਇਸ ਗੁਫਾ ਨੇ ਦੁਨੀਆ ਭਰ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਗੁਫਾ ਦੀ ਛੱਤ 'ਤੇ ਮੌਜੂਦ ਦੋ ਵਿਸ਼ਾਲ ਆਕਾਰ ਦੇ ਸੁਰਾਖ ਹਨ। ਇਹ ਸੁਰਾਖ ਬਿਲਕੁਲ ਕਿਸੇ ਵਿਸ਼ਾਲ ਅੱਖਾਂ ਵਾਂਗ ਨਜ਼ਰ ਆਉਂਦੇ ਹਨ, ਇਸ ਲਈ ਇਨ੍ਹਾਂ ਨੂੰ 'ਈਸ਼ਵਰ ਦੀਆਂ ਅੱਖਾਂ' (The Eyes of God) ਕਿਹਾ ਜਾਂਦਾ ਹੈ।
ਇਨ੍ਹਾਂ ਕੁਦਰਤੀ 'ਅੱਖਾਂ' ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਰਾਹੀਂ ਸੂਰਜ ਦੀ ਰੌਸ਼ਨੀ ਸਿੱਧੀ ਗੁਫਾ ਦੇ ਮੱਧ ਹਿੱਸੇ ਤਕ ਪਹੁੰਚਦੀ ਹੈ। ਇਸ ਵਜ੍ਹਾ ਕਰਕੇ ਇੱਥੇ ਘੁੱਪ ਹਨੇਰਾ ਨਹੀਂ ਰਹਿੰਦਾ ਤੇ ਸੈਲਾਨੀਆਂ ਲਈ ਗੁਫਾ ਦੇ ਅੰਦਰ ਜਾਣ ਕਾਫ਼ੀ ਆਸਾਨ ਹੋ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ 'ਅੱਖਾਂ' ਦਾ ਨਿਰਮਾਣ ਹਜ਼ਾਰਾਂ ਸਾਲਾਂ ਤੱਕ ਮੀਂਹ ਦੇ ਪਾਣੀ ਨਾਲ ਹੋਏ ਲਗਾਤਾਰ ਕਟਾਅ ਦਾ ਨਤੀਜਾ ਹੈ।
ਜੇਕਰ ਤੁਸੀਂ ਐਡਵੈਂਚਰ ਦੇ ਸ਼ੌਕੀਨ ਹੋ ਤਾਂ ਇਹ ਗੁਫਾ ਤੁਹਾਨੂੰ ਬਿਲਕੁਲ ਨਿਰਾਸ਼ ਨਹੀਂ ਕਰੇਗੀ। ਇਹ ਲਗਭਗ 262 ਮੀਟਰ ਲੰਬੀ ਤੇ 45 ਮੀਟਰ ਤਕ ਡੂੰਘੀ ਹੈ। ਆਪਣੀ ਇਸੇ ਸ਼ਾਨਦਾਰ ਡੂੰਘਾਈ ਦੀ ਵਜ੍ਹਾ ਕਰਕੇ ਇਹ ਜਗ੍ਹਾ ਬੰਜੀ ਜੰਪਿੰਗ ਲਈ ਕਾਫ਼ੀ ਮਸ਼ਹੂਰ ਹੋ ਗਈ ਹੈ। ਇਸ ਤੋਂ ਇਲਾਵਾ, ਇਹ ਗੁਫਾਵਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਦਾ ਵੀ ਇੱਕ ਪ੍ਰਮੁੱਖ ਕੇਂਦਰ ਹੈ, ਜੋ ਇਸ ਦੇ ਢਾਂਚੇ ਨੂੰ ਸਮਝਣ ਲਈ ਇੱਥੇ ਆਉਂਦੇ ਰਹਿੰਦੇ ਹਨ।
ਇਹ ਗੁਫਾ ਸਿਰਫ਼ ਕੁਦਰਤੀ ਖੂਬਸੂਰਤੀ ਦਾ ਹੀ ਨਮੂਨਾ ਨਹੀਂ ਹੈ ਬਲਕਿ ਇਸ ਦਾ ਆਪਣਾ ਇਕ ਅਮੀਰ ਇਤਿਹਾਸ ਵੀ ਹੈ। ਮਾਹਰਾਂ ਨੂੰ ਇੱਥੇ ਪ੍ਰਾਗ ਇਤਿਹਾਸਕ ਕਾਲ (ਪ੍ਰੀ-ਹਿਸਟੋਰਿਕ ਪੀਰੀਅਡ) ਵਿੱਚ ਇਨਸਾਨਾਂ ਦੇ ਰਹਿਣ ਦੇ ਕਈ ਅਹਿਮ ਸੁਰਾਗ ਮਿਲੇ ਹਨ। ਇਹ ਅਵਸ਼ੇਸ਼ ਸਾਫ਼ ਤੌਰ 'ਤੇ ਦੱਸਦੇ ਹਨ ਕਿ ਨਵ-ਪੱਥਰ ਕਾਲ ਦੌਰਾਨ ਇਨਸਾਨਾਂ ਨੇ ਇਸ ਗੁਫਾ ਨੂੰ ਆਪਣਾ ਆਸ਼ਿਆਨਾ ਬਣਾਇਆ ਸੀ।