- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨ ਅਮਰੀਕੀ ਵਿਗਿਆਨੀ ਰਾਬਰਟ ਲੈਡਲੇ ਉਹ ਵਿਅਕਤੀ ਹਨ ਜਿਨ੍ਹਾਂ ਨੇ ਦੁਨੀਆ ਨੂੰ ਪਹਿਲਾ ਹੋਲ-ਬਾਡੀ CT Scanner ਦਿੱਤਾ ਸੀ। ਉਸਨੂੰ ਆਧੁਨਿਕ ਡਾਇਗਨੌਸਟਿਕ ਇਮੇਜਿੰਗ ਤੇ 'ਮੈਡੀਕਲ ਇਨਫਾਰਮੇਟਿਕਸ' ਦਾ ਜਣਕ ਕਿਹਾ ਜਾਂਦਾ ਹੈ। ਆਓ ਇਸ ਮਹਾਨ ਖੋਜੀ ਦੀ ਦਿਲਚਸਪ ਕਹਾਣੀ 'ਤੇ ਇੱਕ ਝਾਤ ਮਾਰਦੇ ਹਾਂ...

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਲਪਨਾ ਕਰੋ ਕਿ ਡਾਕਟਰ ਬਿਨਾਂ ਕਿਸੇ ਚੀਰੇ ਜਾਂ ਅਪਰੇਸ਼ਨ ਕੀਤੇ ਤੁਹਾਡੇ ਸਰੀਰ ਅੰਦਰਲੀ ਹਰ ਹੱਡੀ ਨੂੰ ਦੇਖ ਲਵੇ। ਅੱਜ 'ਸੀਟੀ ਸਕੈਨ' ਸਾਡੀ ਸਿਹਤ ਪ੍ਰਣਾਲੀ ਦਾ ਇੱਕ ਆਮ ਹਿੱਸਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਚਮਤਕਾਰੀ ਤਕਨੀਕ ਆਖਿਰ ਕਿਸ ਦੀ ਦੇਣ ਹੈ?
ਤੁਹਾਨੂੰ ਦੱਸ ਦੇਈਏ ਕਿ ਮਹਾਨ ਅਮਰੀਕੀ ਵਿਗਿਆਨੀ ਰਾਬਰਟ ਲੈਡਲੇ ਉਹ ਵਿਅਕਤੀ ਹਨ ਜਿਨ੍ਹਾਂ ਨੇ ਦੁਨੀਆ ਨੂੰ ਪਹਿਲਾ ਹੋਲ-ਬਾਡੀ ਸੀਟੀ ਸਕੈਨਰ ਦਿੱਤਾ ਸੀ। ਉਸਨੂੰ ਆਧੁਨਿਕ ਡਾਇਗਨੌਸਟਿਕ ਇਮੇਜਿੰਗ ਤੇ 'ਮੈਡੀਕਲ ਇਨਫਾਰਮੇਟਿਕਸ' ਦਾ ਜਣਕ ਕਿਹਾ ਜਾਂਦਾ ਹੈ। ਆਓ ਇਸ ਮਹਾਨ ਖੋਜੀ ਦੀ ਦਿਲਚਸਪ ਕਹਾਣੀ 'ਤੇ ਇੱਕ ਝਾਤ ਮਾਰਦੇ ਹਾਂ।
28 ਜੂਨ, 1926 ਨੂੰ ਨਿਊਯਾਰਕ ਦੇ ਫਲਸ਼ਿੰਗ 'ਚ ਜਨਮੇ ਰਾਾਬਰਟ ਲੈਡਲੇ ਦੀ ਪੜ੍ਹਾਈ ਇਕ ਆਮ ਡਾਕਟਰ ਵਰਗੀ ਨਹੀਂ ਸੀ। ਉਨ੍ਹਾਂ ਕੋਲੰਬੀਆ ਯੂਨੀਵਰਸਿਟੀ 'ਚ ਭੌਤਿਕ ਵਿਗਿਆਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਰੁਚੀ ਬਦਲ ਗਈ ਤੇ ਉਨ੍ਹਾਂ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਡੈਂਟਿਸਟ੍ਰੀ ਦੀ ਡਿਗਰੀ ਹਾਸਲ ਕੀਤੀ। ਪਰ ਵਿਗਿਆਨ ਪ੍ਰਤੀ ਉਨ੍ਹਾਂ ਪਿਆਰ ਉਨ੍ਹਾਂ ਨੂੰ ਵਾਪਸ ਕੋਲੰਬੀਆ ਯੂਨੀਵਰਸਿਟੀ ਲੈ ਗਿਆ, ਜਿੱਥੇ ਉਨ੍ਹਾਂ ਸਿਧਾਂਤਕ ਭੌਤਿਕ ਵਿਗਿਆਨ 'ਚ ਮਾਸਟਰ ਡਿਗਰੀ ਹਾਸਲ ਕੀਤੀ।
ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਅਮਰੀਕੀ ਫੌਜ 'ਚ ਇਕ ਡੇਂਟਿਸਟ ਵਜੋਂ ਸੇਵਾਵਾਂ ਦਿੱਤੀਆਂ। ਕੋਰੀਆਈ ਯੁੱਧ ਦੌਰਾਨ ਫੌਜ ਦੀ 'ਡੈਂਟਲ ਕੋਰ' 'ਚ ਸੇਵਾ ਕਰਦੇ ਹੋਏ ਉਨ੍ਹਾਂ ਨਕਲੀ ਦੰਦਾਂ ਨੂੰ ਡਿਜ਼ਾਈਨ ਕਰਨ 'ਤੇ ਖੋਜ ਕੀਤੀ। ਉਨ੍ਹਾਂਦ ਾ ਸੋਚਣ ਦਾ ਤਰੀਕਾ ਇੰਨਾ ਵੱਖਰਾ ਸੀ ਕਿ ਭੌਤਿਕ ਵਿਗਿਆਨ ਤੇ ਗਣਿਤ ਦੇ ਫਾਰਮੂਲਿਆਂ ਰਾਹੀਂ ਦੰਦਾਂ ਦੀ ਬਣਤਰ ਤੇ ਭੋਜਨ ਚਬਾਉਣ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ।
1950 ਦੇ ਦਹਾਕੇ 'ਚ ਜਦੋਂ ਕੰਪਿਊਟਰ ਸਿਰਫ਼ ਆਕਾਰ ਲੈ ਰਹੇ ਸਨ, ਲੈਡਲੀ ਨੇ ਭਵਿੱਖ ਦੇਖ ਲਿਆ। ਉਨ੍ਹਾਂ ਯਕੀਨ ਸੀ ਕਿ ਇਹ ਵੱਡੀਆਂ ਮਸ਼ੀਨਾਂ ਇਕ ਦਿਨ ਮੈਡੀਕਲ ਖੇਤਰ ਦੀ ਸਾਰੀ ਤਸਵੀਰ ਹੀ ਬਦਲ ਦੇਣਗੀਆਂ।
ਸਾਲ 1959 'ਚ ਉਨ੍ਹਾਂ 'ਰੀਜ਼ਨਿੰਗ ਫਾਊਂਡੇਸ਼ਨਜ਼ ਆਫ਼ ਮੈਡੀਕਲ ਡਾਇਗਨੋਸਿਸ' ਨਾਮ ਦਾ ਇਕ ਇਤਿਹਾਸਕ ਰਿਸਰਚ ਪੇਪਰ ਪ੍ਰਕਾਸ਼ਿਤ ਕੀਤਾ। ਇਸ ਪ੍ਰਕਾਸ਼ਨ ਤੋਂ ‘ਮੈਡੀਕਲ ਇਨਫੋਰਮੈਟਿਕਸ’ ਦਾ ਜਨਮ ਹੋਇਆ। ਲੈਡਲੇ ਦੁਨੀਆ ਦੇ ਪਹਿਲਾ ਵਿਅਕਤੀ ਸਨ ਜਿਨ੍ਹਾਂ ਨੇ ਇਹ ਵਿਚਾਰ ਪੇਸ਼ ਕੀਤਾ ਕਿ ਕੰਪਿਊਟਰ ਡਾਕਟਰਾਂ ਨੂੰ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਸਹੀ ਨਿਦਾਨ ਕਰਨ 'ਚ ਮਦਦ ਕਰ ਸਕਦਾ ਹੈ।
ਲੈਡਲੇ ਦੇ ਜੀਵਨ ਦੀ ਸਭ ਤੋਂ ਵੱਡੀ ਸਫਲਤਾ ਸਾਲ 1973 'ਚ ਸਾਹਮਣੇ ਆਈ। ਉਨ੍ਹਾਂ 'ACTA' (ਆਟੋਮੈਟਿਕ ਕੰਪਿਊਟਰਾਈਜ਼ਡ ਟ੍ਰਾਂਸਵਰਸ ਐਕਸਾਈਲ) ਨਾਮਕ ਦੁਨੀਆ ਦਾ ਪਹਿਲਾ ਫੁੱਲ-ਬਾਡੀ ਸੀਟੀ ਸਕੈਨਰ ਤਿਆਰ ਕੀਤਾ।
ਇਸ ਮਸ਼ੀਨ ਨੇ ਹਲਚਲ ਮਚਾ ਦਿੱਤੀ, ਕਿਉਂਕਿ ਹੁਣ ਸਰੀਰ ਦੇ ਕਿਸੇ ਵੀ ਹਿੱਸੇ ਦੀਆਂ ਕਰਾਸ-ਸੈਕਸ਼ਨਲ ਤਸਵੀਰਾਂ ਖਿੱਚਣਾ ਸੰਭਵ ਹੋ ਗਈਆਂ ਸਨ। ਇਸ ਇਕ ਖੋਜ ਨਾਲ ਬਿਨਾਂ ਸਰਜਰੀ ਦੇ ਬ੍ਰੇਨ ਸਟ੍ਰੋਕ, ਅੰਦਰੂਨੀ ਖੂਨ ਵਹਿਣ, ਟਿਊਮਰ, ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਦਾ ਪਤਾ ਲਗਾਉਣਾ ਆਸਾਨ ਹੋ ਗਿਆ। ਅੱਜ ਦੀ ਆਧੁਨਿਕ ਐਮਰਜੈਂਸੀ ਮੈਡੀਕਲ ਪ੍ਰਣਾਲੀ ਲੈਡਲੇ ਦੀ ਤਕਨੀਕ ਦੇ ਆਧਾਰ 'ਤੇ ਇੰਨੀ ਮਜ਼ਬੂਤ ਹੈ।
ਰਾਬਰਟ ਲੈਡਲੇ ਦੀ ਇਹ ਕਾਢ ਇੰਨੀ ਇਤਿਹਾਸਕ ਹੈ ਕਿ ਉਸ ਵੱਲੋਂ ਬਣਾਇਆ ਗਿਆ ਪਹਿਲਾ ਸੀਟੀ ਸਕੈਨਰ ਅੱਜ ਵੀ ਅਮਰੀਕਾ ਦੇ ‘ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਆਫ਼ ਅਮਰੀਕਨ ਹਿਸਟਰੀ’ 'ਚ ਸੰਭਾਲ ਕੇ ਰੱਖਿਆ ਗਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵਿਸ਼ੇ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਲਈ 'ਪੈਟਰਨ ਰਿਕੋਗਨੀਸ਼ਨ' ਅਤੇ 'ਕੰਪਿਊਟਰਸ ਇਨ ਬਾਇਓਲੋਜੀ ਐਂਡ ਮੈਡੀਸਨ' ਵਰਗੇ ਮਹੱਤਵਪੂਰਨ ਰਸਾਲੇ ਵੀ ਸ਼ੁਰੂ ਕੀਤੇ।
24 ਜੁਲਾਈ 2012 ਨੂੰ ਦੁਨੀਆਂ ਨੂੰ ਅਲਵਿਦਾ ਆਖਣ ਵਾਲੇ ਇਸ ਮਹਾਨ ਵਿਗਿਆਨੀ ਨੇ ਆਪਣੇ ਜੀਵਨ 'ਚ 300 ਤੋਂ ਵੱਧ ਰਿਸਰਚ ਪੇਪਰ ਲਿਖੇ ਤੇ 10 ਤੋਂ ਵੱਧ ਪੇਟੈਂਟ ਆਪਣੇ ਨਾਂ ਕਰਵਾਏ। ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ, ਉਨ੍ਹਾਂ ਨੂੰ ਬਹੁਤ ਸਾਰੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ:
1990: ਉਨ੍ਹਾਂ ਨੂੰ 'ਨੈਸ਼ਨਲ ਇਨਵੈਂਟਰਜ਼ ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਗਿਆ।
1994: ਵਿਗਿਆਨ ਜਗਤ ਦੇ ਖਾਸ 'ਆਈਈਈਈ ਮੈਡੀਕਲ ਇੰਜਨੀਅਰਿੰਗ ਐਵਾਰਡ' ਨਾਲ ਨਵਾਜਿਆ ਗਿਆ।
1997: ਉਨ੍ਹਾਂ ਨੂੰ 'ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਐਂਡ ਇਨੋਵੇਸ਼ਨ' ਦਾ ਸਰਵਉੱਚ ਸਨਮਾਨ ਮਿਲਿਆ।