- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੰਗੀਨ ਫ਼ਿਲਮਾਂ ਵਿੱਚ ਨਕਲੀ ਖ਼ੂਨ ਬਣਾਉਣ ਲਈ ਕੌਰਨ ਸਿਰਪ (Corn Syrup) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸਨੂੰ ਕੌਰਨ ਸਿਰਪ ਬਲੱਡ ਵੀ ਕਿਹਾ ਜਾਂਦਾ ਹੈ। ਇਸਨੂੰ ਬਣਾਉਣ ਲਈ ਕੌਰਨ ਸਿਰਪ 'ਚ ਲਾਲ ਫੂਡ ਕਲਰ ਮਿਲਾਇਆ ਜਾਂਦਾ ਹੈ। ਇਸਦੇ ਰੰਗ ਨੂੰ ਖ਼ੂਨ ਵਰਗਾ ਗੂੜ੍ਹਾ ਕੱਥਈ ਬਣਾਉਣ ਲਈ ਇਸ ਵਿਚ ਥੋੜ੍ਹਾ ਜਿਹਾ ਪੀਲਾ ਜਾਂ ਨੀਲਾ ਰੰਗ ਮਿਲਾਇਆ ਜਾਂਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਫ਼ਿਲਮਾਂ 'ਚ ਤੁਸੀਂ ਦੇਖਿਆ ਹੋਵੇਗਾ ਕਿ ਗੋਲੀ ਲੱਗਦਿਆਂ ਹੀ ਹੀਰੋ ਦੇ ਸਰੀਰ ਵਿੱਚੋਂ ਲਾਲ, ਗਾੜ੍ਹਾ ਖ਼ੂਨ ਵਗਣ ਲੱਗ ਪੈਂਦਾ ਹੈ। ਫ਼ਿਲਮਾਂ ਵਿੱਚ ਦਿਖਾਇਆ ਜਾਣ ਵਾਲਾ ਇਹ ਖ਼ੂਨ ਨਕਲੀ ਹੁੰਦਾ ਹੈ, ਇਹ ਤਾਂ ਤੁਸੀਂ ਜਾਣਦੇ ਹੀ ਹੋ, ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਹ ਨਕਲੀ ਖ਼ੂਨ ਬਣਾਇਆ ਕਿਵੇਂ ਜਾਂਦਾ ਹੈ?
ਦਰਅਸਲ, ਫ਼ਿਲਮਾਂ 'ਚ ਵਰਤੇ ਜਾਣ ਵਾਲੇ ਇਸ ਖ਼ੂਨ ਨੂੰ 'ਸਟੇਜ ਬਲੱਡ' (Stage Blood) ਕਿਹਾ ਜਾਂਦਾ ਹੈ ਅਤੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤਕ ਹਰ ਫ਼ਿਲਮ ਸੈੱਟ 'ਤੇ ਇਸੇ ਦੀ ਵਰਤੋਂ ਹੁੰਦੀ ਹੈ। ਇਸ ਨਕਲੀ ਖ਼ੂਨ ਨੂੰ ਬਣਾਉਣ ਦੀ ਪ੍ਰਕਿਰਿਆ ਵੀ ਕਾਫ਼ੀ ਦਿਲਚਸਪ ਹੈ। ਆਓ ਜਾਣੀਏ ਫ਼ਿਲਮਾਂ ਲਈ ਨਕਲੀ ਖ਼ੂਨ ਕਿਵੇਂ ਬਣਾਇਆ ਜਾਂਦਾ ਹੈ।
ਸਭ ਤੋਂ ਪਹਿਲਾਂ ਗੱਲ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਦੀ ਕਰਦੇ ਹਾਂ। ਉਸ ਦੌਰ ਵਿੱਚ ਫ਼ਿਲਮ ਦੇ ਪਰਦੇ 'ਤੇ ਰੰਗ ਦਿਖਾਈ ਨਹੀਂ ਦਿੰਦੇ ਸਨ। ਇਸ ਲਈ ਨਕਲੀ ਖ਼ੂਨ ਵਾਸਤੇ ਚਾਕਲੇਟ ਸਿਰਪ ਦੀ ਵਰਤੋਂ ਕੀਤੀ ਜਾਂਦੀ ਸੀ। ਅਜਿਹਾ ਕਰਨ ਪਿੱਛੇ ਕਾਰਨ ਇਹ ਸੀ ਕਿ ਚਾਕਲੇਟ ਸਿਰਪ ਕਾਫ਼ੀ ਗਾੜ੍ਹਾ ਹੁੰਦਾ ਹੈ ਅਤੇ ਬਲੈਕ ਐਂਡ ਵ੍ਹਾਈਟ ਸਕ੍ਰੀਨ 'ਤੇ ਬਿਲਕੁਲ ਖ਼ੂਨ ਵਰਗਾ ਦਿਖਾਈ ਦਿੰਦਾ ਹੈ।
ਇਸੇ ਲਈ ਪੁਰਾਣੀਆਂ ਫ਼ਿਲਮਾਂ 'ਚ ਖ਼ੂਨ ਦਿਖਾਉਣ ਲਈ ਚਾਕਲੇਟ ਸਿਰਪ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ, ਜਿਵੇਂ ਹੀ ਰੰਗੀਨ ਸਿਨੇਮਾ ਦਾ ਦੌਰ ਆਇਆ, ਚਾਕਲੇਟ ਸਿਰਪ ਦੀ ਜਗ੍ਹਾ ਕਿਸੇ ਦੂਜੀ ਚੀਜ਼ ਨੇ ਲੈ ਲਈ।
ਰੰਗੀਨ ਫ਼ਿਲਮਾਂ ਵਿੱਚ ਨਕਲੀ ਖ਼ੂਨ ਬਣਾਉਣ ਲਈ ਕੌਰਨ ਸਿਰਪ (Corn Syrup) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸਨੂੰ ਕੌਰਨ ਸਿਰਪ ਬਲੱਡ ਵੀ ਕਿਹਾ ਜਾਂਦਾ ਹੈ। ਇਸਨੂੰ ਬਣਾਉਣ ਲਈ ਕੌਰਨ ਸਿਰਪ 'ਚ ਲਾਲ ਫੂਡ ਕਲਰ ਮਿਲਾਇਆ ਜਾਂਦਾ ਹੈ। ਇਸਦੇ ਰੰਗ ਨੂੰ ਖ਼ੂਨ ਵਰਗਾ ਗੂੜ੍ਹਾ ਕੱਥਈ ਬਣਾਉਣ ਲਈ ਇਸ ਵਿਚ ਥੋੜ੍ਹਾ ਜਿਹਾ ਪੀਲਾ ਜਾਂ ਨੀਲਾ ਰੰਗ ਮਿਲਾਇਆ ਜਾਂਦਾ ਹੈ। ਇਸ ਨਾਲ ਨਕਲੀ ਖ਼ੂਨ ਬਹੁਤ ਜ਼ਿਆਦਾ ਚਮਕਦਾਰ ਲਾਲ ਨਾ ਲੱਗ ਕੇ ਬਿਲਕੁਲ ਅਸਲੀ ਵਰਗਾ ਨਜ਼ਰ ਆਉਂਦਾ ਹੈ।
ਐਕਟਰ ਦੇ ਮੂੰਹ 'ਚੋਂ ਖ਼ੂਨ ਨਿਕਲਣ ਵਾਲਾ ਸੀਨ ਦਿਖਾਉਣ ਲਈ ਵੀ ਕੌਰਨ ਸਿਰਪ ਤੋਂ ਬਣੇ ਖ਼ੂਨ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਵਿਚ ਕੋਈ ਹਾਨੀਕਾਰਕ ਕੈਮੀਕਲ ਨਹੀਂ ਹੁੰਦਾ।
ਫ਼ਿਲਮ ਦੀ ਲੋੜ ਦੇ ਹਿਸਾਬ ਨਾਲ ਨਕਲੀ ਖ਼ੂਨ ਕਾਫ਼ੀ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਵਗਦਾ ਹੋਇਆ ਖ਼ੂਨ ਦਿਖਾਉਣ ਲਈ ਕੌਰਨ ਸਿਰਪ ਵਾਲੇ ਖ਼ੂਨ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਦਿੱਤਾ ਜਾਂਦਾ ਹੈ। ਉੱਥੇ ਹੀ ਪੁਰਾਣੀ ਸੱਟ ਦਿਖਾਉਣ ਜਾਂ ਜੰਮੇ ਹੋਏ ਖ਼ੂਨ ਨੂੰ ਦਿਖਾਉਣ ਲਈ ਕੌਰਨ ਸਿਰਪ 'ਚ ਜਿਲੇਟਿਨ (Gelatin) ਮਿਲਾ ਕੇ ਉਸਨੂੰ ਗਾੜ੍ਹਾ ਕਰ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਜੇਕਰ ਖ਼ੂਨ ਨੂੰ ਕੰਧ 'ਤੇ ਦਿਖਾਉਣਾ ਹੋਵੇ ਜਾਂ ਜ਼ਮੀਨ 'ਤੇ ਬਹੁਤ ਜ਼ਿਆਦਾ ਵਗਦਾ ਹੋਇਆ ਦਿਖਾਉਣਾ ਹੋਵੇ ਤਾਂ ਪਾਣੀ 'ਚ ਲਾਲ ਫੂਡ ਕਲਰ ਅਤੇ ਡਿਟਰਜੈਂਟ ਮਿਲਾ ਕੇ ਨਕਲੀ ਖ਼ੂਨ ਬਣਾਇਆ ਜਾਂਦਾ ਹੈ। ਜੇਕਰ ਐਕਟਰ ਦੇ ਮੂੰਹ ਵਿੱਚੋਂ ਖ਼ੂਨ ਨਿਕਲਦਾ ਦਿਖਾਉਣਾ ਹੋਵੇ, ਤਾਂ ਇਸਦੇ ਲਈ ਚਾਕਲੇਟ ਸਿਰਪ ਦੀ ਵਰਤੋਂ ਕਰਕੇ ਖ਼ੂਨ ਬਣਾਇਆ ਜਾਂਦਾ ਹੈ, ਤਾਂ ਜੋ ਐਕਟਰ ਦਾ ਸੁਆਦ ਖ਼ਰਾਬ ਨਾ ਹੋਵੇ।