- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜ ਅਨੁਸਾਰ, ਸੰਗੀਤ ਸਿੱਖਣ ਨਾਲ ਬੱਚਿਆਂ ਦੀ ਕਲਾਤਮਕ ਸਮਝ ਹੀ ਨਹੀਂ ਵਧਦੀ, ਬਲਕਿ ਉਨ੍ਹਾਂ ਦੀ ਯੋਜਨਾ ਬਣਾਉਣ ਤੇ ਤਾਰਕਿਕ ਸਮਰੱਥਾ 'ਚ ਭਾਰੀ ਵਾਧਾ ਹੁੰਦਾ ਹੈ। ਕਈ ਸੰਗੀਤਕਾਰਾਂ 'ਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਦੀ ਸਮਰੱਥਾ ਆਮ ਲੋਕਾਂ ਨਾਲੋਂ ਕਿਤੇ ਬਿਹਤਰ ਹੋਵੇਗੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਚਪਨ ਤੋਂ ਹੀ ਸੁਰਾਂ ਨਾਲ ਨਾਤਾ ਨਾ ਸਿਰਫ਼ ਬੱਚਿਆਂ ਦੀ ਯਾਦਦਾਸ਼ਤ ਤੇ ਤਾਰਕਿਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਬਲਕਿ ਉਨ੍ਹਾਂ ਨੂੰ ਵਧਦੀ ਉਮਰ ਵਿਚ ਹੋਣ ਵਾਲੇ ਮਾਨਸਿਕ ਵਿਕਾਰਾਂ ਤੋਂ ਵੀ ਬਚਾਉਂਦਾ ਹੈ। ਅੱਜ ਵਿਸ਼ਵ ਸੰਗੀਤ ਦਿਵਸ 'ਤੇ ਆਰਤੀ ਤਿਵਾੜੀ ਦਾ ਲੇਖ...
ਗਰਭ ਅਵਸਥਾ ਤੋਂ ਹੀ ਮਾਹੀ ਆਪਣੀ ਅਣਜੰਮੀ ਸੰਤਾਨ ਨੂੰ ਪਿਆਰੀ ਜਿਹੀ ਲੋਰੀਨੁਮਾ ਕਵਿਤਾ ਹਮੇਸ਼ਾ ਸੁਣਾਉਂਦੀ ਸੀ, ਜਨਮ ਤੋਂ ਬਾਅਦ ਜਦੋਂ ਉਸਨੇ ਉਹੀ ਲੋਰੀ ਆਪਣੇ ਬੇਟੇ ਪ੍ਰਥਮ ਨੂੰ ਸੁਣਾਈ ਤਾਂ ਉਹ ਹੋਰ ਲੋਰੀਆਂ ਦੀ ਬਜਾਏ ਉਸਦੀ ਧੁਨ ਵਿਚ ਸ਼ਾਂਤ ਹੋ ਕੇ ਸੌਂ ਜਾਂਦਾ ਸੀ। ਇਹੋ ਤਾਂ ਸ਼ਕਤੀ ਹੈ ਸੰਗੀਤ ਦੀ। ਸ਼ਿਸ਼ੂ ਦੇ ਮਨ-ਮਸਤਕ 'ਚ ਜਦੋਂ ਕਿਸੇ ਹੋਰ ਗੱਲ ਦੀ ਸਮਝ ਵੀ ਵਿਕਸਿਤ ਨਹੀਂ ਹੁੰਦੀ ਹੈ, ਉਹ ਸੰਗੀਤ ਪਛਾਣਦਾ ਹੈ। ਰੋਂਦੇ ਬੱਚੇ ਚੁੱਪ ਹੋ ਜਾਂਦੇ ਹਨ, ਗੁਣਗੁਣਾਉਂਦੇ ਹਨ ਜਾਂ ਸੌਂ ਵੀ ਜਾਂਦੇ ਹਨ।
ਸੰਗੀਤ ਦੀ ਇਹ ਤਾਕਤ ਸਿਰਫ਼ ਇੱਥੇ ਤਕ ਹੀ ਸੀਮਤ ਨਹੀਂ ਹੈ। ਬੱਚੇ ਦੇ ਦਿਮਾਗ ਨੂੰ ਜ਼ਿਆਦਾ ਤੇਜ਼, ਤਾਰਕਿਕ ਤੇ ਯੋਜਨਾਬੱਧ ਬਣਾਉਣ ਦਾ ਰਿਮੋਟ ਕੰਟਰੋਲ ਸੰਗੀਤ ਦੇ ਕੋਲ ਹੈ। ਕਈ ਖੋਜਾਂ ਤੇ ਵਿਭਿੰਨ ਗਲੋਬਲ ਸਟੱਡੀਜ਼ ਅਨੁਸਾਰ, ਸੰਗੀਤ ਸਿਰਫ਼ ਮਨੋਰੰਜਨ ਨਹੀਂ, ਬਲਕਿ ਬੱਚਿਆਂ ਦੇ ਮਸਤਕ ਦੇ ਸੰਪੂਰਨ ਵਿਕਾਸ ਲਈ ਅਚੂਕ ਟੌਨਿਕ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸੱਤ ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਸੰਗੀਤ ਸਿਖਾਇਆ ਜਾਵੇ ਤਾਂ ਇਹ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਨਵੀਂ ਉਚਾਈ ਦਿੰਦਾ ਹੈ। ਉਸਨੂੰ ਦੂਜਿਆਂ ਨਾਲੋਂ ਜ਼ਿਆਦਾ ਕੇਂਦਰਿਤ ਬਣਾਉਂਦਾ ਹੈ। ਪ੍ਰੋਟੈਕਟ-ਯੂਕੇ ਏਜਿੰਗ ਕੋਹੋਰਟ ਦੀ ਖੋਜ ਅਨੁਸਾਰ, ਪਿਆਨੋ ਤੇ ਮੂੰਹ ਨਾਲ ਵਜਾਉਣ ਵਾਲੇ ਸਾਜ਼ਾਂ ਦੇ ਅਭਿਆਸ ਨਾਲ ਯਾਦਦਾਸ਼ਤ ਬਿਹਤਰ ਹੁੰਦੀ ਹੈ।
ਖੋਜ ਅਨੁਸਾਰ, ਸੰਗੀਤ ਸਿੱਖਣ ਨਾਲ ਬੱਚਿਆਂ ਦੀ ਕਲਾਤਮਕ ਸਮਝ ਹੀ ਨਹੀਂ ਵਧਦੀ, ਬਲਕਿ ਉਨ੍ਹਾਂ ਦੀ ਯੋਜਨਾ ਬਣਾਉਣ ਤੇ ਤਾਰਕਿਕ ਸਮਰੱਥਾ 'ਚ ਭਾਰੀ ਵਾਧਾ ਹੁੰਦਾ ਹੈ। ਕਈ ਸੰਗੀਤਕਾਰਾਂ 'ਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਦੀ ਸਮਰੱਥਾ ਆਮ ਲੋਕਾਂ ਨਾਲੋਂ ਕਿਤੇ ਬਿਹਤਰ ਹੋਵੇਗੀ।
ਸੰਗੀਤ ਸਿੱਖਣ ਵਾਲਿਆਂ ਦੀ ਯਾਦਦਾਸ਼ਤ ਤੇ ਤਾਰਕਿਕ ਸਮਰੱਥਾ ਬਹੁਤ ਤੇਜ਼ ਹੁੰਦੀ ਹੈ। ਜਦੋਂ ਬੱਚਾ ਕੋਈ ਮਿਊਜ਼ਿਕ ਇੰਸਟਰੂਮੈਂਟ ਵਜਾਉਣਾ ਸਿੱਖਦਾ ਹੈ ਤਾਂ ਉਸਨੂੰ ਸੁਰਾਂ, ਤਾਲ ਤੇ ਨੋਟਸ ਨੂੰ ਯਾਦ ਰੱਖਣਾ ਪੈਂਦਾ ਹੈ। ਇਹ ਪ੍ਰਕਿਰਿਆ ਉਸਦੇ ਦਿਮਾਗ ਨੂੰ ਲਗਾਤਾਰ ਸਰਗਰਮ ਰੱਖਦੀ ਹੈ। ਨਿਯਮਤ ਅਭਿਆਸ ਨਾਲ ਮਸਤਕ ਦਾ ਗ੍ਰੇਅ ਮੈਟਰ (grey matter) ਵਧਦਾ ਹੈ ਜਿਸਦਾ ਸਿੱਧਾ ਸਬੰਧ ਸੋਚਣ, ਸਮਝਣ, ਯਾਦ ਰੱਖਣ ਅਤੇ ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ ਨਾਲ ਹੁੰਦਾ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸੰਗੀਤ ਸੁਣਨ ਨਾਲ ਤਣਾਅ ਘੱਟ ਹੁੰਦਾ ਹੈ, ਪਰ ਦਿਮਾਗ ਦੇ ਸੰਪੂਰਨ ਵਰਕਆਊਟ ਲਈ ਬੱਚੇ ਦਾ ਖੁਦ ਸਰਗਰਮ ਰੂਪ ਵਿੱਚ ਸੰਗੀਤ ਸਿੱਖਣਾ ਜਾਂ ਕੋਈ ਵਾਦਯੰਤਰ ਵਜਾਉਣਾ ਜ਼ਰੂਰੀ ਹੈ। ਗਾਇਨ ਨਾਲ ਵੀ ਹੈਪੀ ਹਾਰਮੋਨ ਐਂਡੋਰਫਿਨ ਰਿਲੀਜ਼ ਹੁੰਦਾ ਹੈ, ਜੋ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਦਰੁਸਤ ਰੱਖਦਾ ਹੈ। ਜਿਹੜੇ ਬੱਚੇ ਸੱਤ ਸਾਲ ਦੀ ਉਮਰ ਤੋਂ ਪਹਿਲਾਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਦੇ ਦਿਮਾਗ ਦੇ ਦੋਵਾਂ ਹਿੱਸਿਆਂ ਨੂੰ ਜੋੜਨ ਵਾਲਾ ਹਿੱਸਾ ਬਿਹਤਰ ਤਰੀਕੇ ਨਾਲ ਵਿਕਸਿਤ ਹੁੰਦਾ ਹੈ।
ਇਸ ਨਾਲ ਭਾਸ਼ਾ ਸਿੱਖਣ, ਤਰਕ ਕਰਨ ਤੇ ਰਚਨਾਤਮਕਤਾ ਦੇ ਵਿਚਕਾਰ ਬਿਹਤਰੀਨ ਤਾਲਮੇਲ ਬੈਠਦਾ ਹੈ। ਇਸ ਦੌਰਾਨ ਬੱਚੇ ਦਾ ਦਿਮਾਗ ਧੁਨੀ, ਦ੍ਰਿਸ਼ ਅਤੇ ਸਰੀਰਕ ਗਤੀਵਿਧੀਆਂ ਵਿਚਕਾਰ ਤਾਲਮੇਲ ਬਿਠਾਉਂਦਾ ਹੈ ਜੋ ਮਾਨਸਿਕ ਰੂਪ 'ਚ ਉਸਨੂੰ ਦੂਜਿਆਂ ਨਾਲੋਂ ਜ਼ਿਆਦਾ ਕੇਂਦਰਿਤ ਬਣਾਉਂਦਾ ਹੈ। ਪ੍ਰੋਟੈਕਟ-ਯੂਕੇ ਏਜਿੰਗ ਕੋਹੋਰਟ ਦੀ ਖੋਜ ਅਨੁਸਾਰ, ਪਿਆਨੋ ਤੇ ਮੂੰਹ ਨਾਲ ਵਜਾਉਣ ਵਾਲੇ ਸਾਜ਼ਾਂ ਦੇ ਅਭਿਆਸ ਨਾਲ ਯਾਦਦਾਸ਼ਤ ਬਿਹਤਰ ਹੁੰਦੀ ਹੈ।
ਬਚਪਨ ਵਿਚ ਸਿੱਖਿਆ ਗਿਆ ਸੰਗੀਤ ਬੱਚੇ ਨੂੰ ਸਿਰਫ਼ ਵਰਤਮਾਨ 'ਚ ਹੀ ਲਾਭ ਨਹੀਂ ਪਹੁੰਚਾਉਂਦਾ, ਬਲਕਿ ਉਮਰ ਵਧਣ 'ਤੇ ਹੋਣ ਵਾਲੀ ਮਾਨਸਿਕ ਨੁਕਸਾਨ ਨੂੰ ਵੀ ਧੀਮਾ ਕਰ ਦਿੰਦਾ ਹੈ। ਸੰਗੀਤ ਦਾ ਅਭਿਆਸ ਕਰਨ ਵਾਲੇ ਲੋਕਾਂ ਦਾ ਦਿਮਾਗ ਬੁਢਾਪੇ 'ਚ ਵੀ ਸਵਸਥ ਰਹਿੰਦਾ ਹੈ ਤੇ ਉਨ੍ਹਾਂ ਵਿਚ ਅਲਜ਼ਾਈਮਰ ਜਾਂ ਡਿਮੈਂਸ਼ੀਆ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਅਜਿਹਾ ਨਿਵੇਸ਼ ਹੈ ਜਿਸਦਾ ਰਿਟਰਨ ਜੀਵਨਭਰ ਮਿਲਦਾ ਰਹਿੰਦਾ ਹੈ। ਜੇਕਰ ਤੁਸੀਂ ਬੱਚੇ ਨੂੰ ਮਾਨਸਿਕ ਰੂਪ ਵਿੱਚ ਮਜ਼ਬੂਤ, ਤਣਾਅਮੁਕਤ ਅਤੇ ਕੁਸ਼ਾਗਰ ਬਣਾਉਣਾ ਚਾਹੁੰਦੇ ਹੋ ਤਾਂ ਉਸਦੀ ਹਾਬੀ ਲਿਸਟ ਵਿੱਚ ਵੀਡੀਓ ਗੇਮਜ਼ ਜਾਂ ਅਡੀਸ਼ਨਲ ਕੋਚਿੰਗ ਕਲਾਸਾਂ ਦੀ ਜਗ੍ਹਾ ਕਿਸੇ ਅੱਛੇ ਮਿਊਜ਼ਿਕ ਇੰਸਟਰੂਮੈਂਟ ਜਾਂ ਕਲਾਸੀਕਲ ਗਾਇਨ ਨੂੰ ਸ਼ਾਮਲ ਕਰੋ!