- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੀ ਪਹਿਲੀ ਮਹਿਲਾ ਡਾਕਟਰ ਆਨੰਦੀਬਾਈ ਜੋਸ਼ੀ ਸੀ। ਇੱਕ ਪੁਰਸ਼ ਪ੍ਰਧਾਨ ਦੇਸ਼ ਵਿੱਚ ਪਹਿਲੀ ਮਹਿਲਾ ਡਾਕਟਰ ਹੋਣਾ ਉਸ ਸਮੇਂ ਬਹੁਤ ਵੱਡੀ ਗੱਲ ਸੀ। 31 ਮਾਰਚ 1865 ਨੂੰ ਪੁਣੇ ਦੇ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਜਨਮੀ ਡਾ. ਜੋਸ਼ੀ ਨੂੰ ਵਿਆਹ ਤੋਂ ਪਹਿਲਾਂ 'ਯਮੁਨਾ' ਕਹਿ ਕੇ ਬੁਲਾਇਆ ਜਾਂਦਾ ਸੀ। ਇਹ ਉਹ ਸਮਾਂ ਸੀ ਜਦੋਂ ਵਿਆਹ ਮਗਰੋਂ ਕੁੜੀਆਂ ਦੇ ਸਰਨੇਮ ਦੇ ਨਾਲ-ਨਾਲ ਨਾਮ ਤੱਕ ਬਦਲ ਦਿੱਤਾ ਜਾਂਦਾ ਸੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਸਾਡੇ ਸਮਾਜ ਵਿੱਚ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ, ਕਿਸੇ ਵੀ ਦੁੱਖ-ਬਿਮਾਰੀ ਵਿੱਚ ਅਸੀਂ ਪਹਿਲਾਂ ਡਾਕਟਰ ਦੇ ਭਰੋਸੇ ਰਹਿੰਦੇ ਹਾਂ ਅਤੇ ਉਸ ਤੋਂ ਬਾਅਦ ਰੱਬ ਯਾਦ ਆਉਂਦਾ ਹੈ। ਹਰ ਸਾਲ 1 ਜੁਲਾਈ ਨੂੰ ਡਾਕਟਰ ਦੀ ਇਸੇ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ 'ਨੈਸ਼ਨਲ ਡਾਕਟਰਜ਼ ਡੇ' ਮਨਾਇਆ ਜਾਂਦਾ ਹੈ, ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਭਾਰਤ ਦੀ ਪਹਿਲੀ ਡਾਕਟਰ ਕੌਣ ਸੀ ਅਤੇ ਉਹ ਡਾਕਟਰ ਕਿਵੇਂ ਬਣੀ? ਚਲੋ ਅੱਜ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਦੀ ਅਣਸੁਣੀ ਕਹਾਣੀ ਜਾਣਦੇ ਹਾਂ।
ਭਾਰਤ ਦੀ ਪਹਿਲੀ ਮਹਿਲਾ ਡਾਕਟਰ
ਭਾਰਤ ਦੀ ਪਹਿਲੀ ਮਹਿਲਾ ਡਾਕਟਰ ਆਨੰਦੀਬਾਈ ਜੋਸ਼ੀ ਸੀ। ਇੱਕ ਪੁਰਸ਼ ਪ੍ਰਧਾਨ ਦੇਸ਼ ਵਿੱਚ ਪਹਿਲੀ ਮਹਿਲਾ ਡਾਕਟਰ ਹੋਣਾ ਉਸ ਸਮੇਂ ਬਹੁਤ ਵੱਡੀ ਗੱਲ ਸੀ। 31 ਮਾਰਚ 1865 ਨੂੰ ਪੁਣੇ ਦੇ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਜਨਮੀ ਡਾ. ਜੋਸ਼ੀ ਨੂੰ ਵਿਆਹ ਤੋਂ ਪਹਿਲਾਂ 'ਯਮੁਨਾ' ਕਹਿ ਕੇ ਬੁਲਾਇਆ ਜਾਂਦਾ ਸੀ। ਇਹ ਉਹ ਸਮਾਂ ਸੀ ਜਦੋਂ ਵਿਆਹ ਮਗਰੋਂ ਕੁੜੀਆਂ ਦੇ ਸਰਨੇਮ ਦੇ ਨਾਲ-ਨਾਲ ਨਾਮ ਤੱਕ ਬਦਲ ਦਿੱਤਾ ਜਾਂਦਾ ਸੀ।
ਫਿਰ ਆਨੰਦੀਬਾਈ ਦਾ ਵਿਆਹ ਵੀ ਬਹੁਤ ਜਲਦੀ ਹੋ ਗਿਆ, ਕਿਉਂਕਿ ਮਹਿਜ਼ 9 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ 16 ਸਾਲ ਵੱਡੇ ਗੋਪਾਲਰਾਓ ਨਾਲ ਕਰਵਾ ਦਿੱਤਾ ਗਿਆ। ਇਹ ਗੋਪਾਲਰਾਓ ਦਾ ਦੂਜਾ ਵਿਆਹ ਸੀ ਕਿਉਂਕਿ ਉਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਵਿਆਹ ਜਲਦੀ ਹੋਣ ਕਾਰਨ ਉਨ੍ਹਾਂ ਨੇ ਮਹਿਜ਼ 14 ਸਾਲ ਦੀ ਉਮਰ ਵਿੱਚ ਇੱਕ ਨਵਜੰਮੇ ਬੱਚੇ ਨੂੰ ਜਨਮ ਵੀ ਦਿੱਤਾ, ਪਰ 10 ਦਿਨਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।
ਬੱਚੇ ਦੀ ਮੌਤ ਨੇ ਤਿਆਰ ਕੀਤਾ ਡਾਕਟਰ ਬਣਨ ਦਾ ਰਾਹ
ਆਨੰਦੀਬਾਈ ਦੇ 10 ਦਿਨਾਂ ਦੇ ਬੱਚੇ ਦੀ ਮੌਤ ਨੇ ਉਨ੍ਹਾਂ ਨੂੰ ਡਾਕਟਰ ਬਣਨ ਲਈ ਅੱਗੇ ਦਾ ਰਾਹ ਦਿਖਾਇਆ। ਉਨ੍ਹਾਂ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਕੋਈ ਬੀਮਾਰੀ ਨਾ ਹੁੰਦੀ ਤਾਂ ਉਹ ਅੱਜ ਜਿਉਂਦਾ ਹੁੰਦਾ। ਇਸੇ ਸੋਚ ਨੇ ਉਨ੍ਹਾਂ ਨੂੰ ਡਾਕਟਰ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਕੋਈ ਵੀ ਬੱਚਾ ਬਿਮਾਰੀ ਕਾਰਨ ਆਪਣੀ ਜਾਨ ਨਾ ਗੁਆਵੇ।
ਗਹਿਣੇ ਵੇਚ ਕੇ ਕੀਤੀ ਪੜ੍ਹਾਈ
ਸਭ ਤੋਂ ਵੱਡੀ ਗੱਲ ਇਹ ਕਿ ਭਾਵੇਂ ਪਰਿਵਾਰ ਅਤੇ ਸਮਾਜ ਨੇ ਆਨੰਦੀਬਾਈ ਨੂੰ ਉਨ੍ਹਾਂ ਦੇ ਇਸ ਕੰਮ ਲਈ ਖ਼ੂਬ ਖ਼ਰੀਆਂ-ਖ਼ੋਟੀਆਂ ਸੁਣਾਈਆਂ ਹੋਣ, ਪਰ ਉਨ੍ਹਾਂ ਦੇ ਪਤੀ ਗੋਪਾਲਰਾਓ ਨੇ ਸਾਥ ਨਹੀਂ ਛੱਡਿਆ। ਆਨੰਦੀਬਾਈ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਗਹਿਣੇ ਤੱਕ ਵੇਚਣੇ ਪਏ ਸਨ, ਪਰ ਉਨ੍ਹਾਂ ਨੇ ਪੜ੍ਹਾਈ ਵਿਚਾਲੇ ਨਹੀਂ ਛੱਡੀ।
ਐਮ.ਡੀ. ਦੀ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣੀ
ਆਨੰਦੀਬਾਈ ਨੇ ਭਾਰਤ ਤੋਂ ਨਹੀਂ ਬਲਕਿ ਪੈਨਸਿਲਵੇਨੀਆ ਦੇ ਵੂਮੈਨ ਮੈਡੀਕਲ ਕਾਲਜ ਤੋਂ ਡਿਗਰੀ ਹਾਸਲ ਕੀਤੀ ਅਤੇ ਇਸ ਤਰ੍ਹਾਂ ਉਹ 19 ਸਾਲ ਦੀ ਉਮਰ ਵਿੱਚ 'ਡਾਕਟਰ ਆਫ਼ ਮੈਡੀਸਨ' ਦੀ ਡਿਗਰੀ ਪੂਰੀ ਕਰਨ ਵਾਲੀ ਪਹਿਲੀ ਮਹਿਲਾ ਬਣੀ। ਦੱਸਦੇ ਚੱਲੀਏ ਕਿ ਆਨੰਦੀਬਾਈ ਨੇ ਫਿਰ ਭਾਰਤ ਪਰਤ ਕੇ ਕੋਲ੍ਹਾਪੁਰ ਰਿਆਸਤ ਦੇ ਐਲਬਰਟ ਐਡਵਰਡ ਹਸਪਤਾਲ ਦੇ ਮਹਿਲਾ ਵਾਰਡ ਵਿੱਚ ਇੰਚਾਰਜ ਡਾਕਟਰ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।