- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਮ ਰੋਗ ਜਾਂ ਪੇਟ 'ਚ ਕੀੜੇ ਦੂਸ਼ਿਤ ਖੁਰਾਕ ਤੇ ਖਰਾਬ ਜੀਵਨਸ਼ੈਲੀ ਕਾਰਨ ਹੀ ਹੁੰਦਾ ਹੈ। ਜੋ ਲੋਕ ਖੁੱਲ੍ਹੇ 'ਚ ਬਣਨ ਵਾਲਾ ਭੋਜਨ ਜਾਂ ਦੂਸ਼ਿਤ ਭੋਜਨ ਕਰਦੇ ਹਨ, ਉਨ੍ਹਾਂ ਨੂੰ ਹੀ ਕਿਰਮ ਰੋਗ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣਾ, ਗੰਦਾ ਤੇ ਬਾਸੀ ਭੋਜਨ ਕਰਨਾ ਅਤੇ ਵਧੇਰੇ ਆਰਾਮ ਕਰਨਾ ਇਸ ਪ੍ਰਕਾਰ ਦੀ ਜੀਵਨਸ਼ੈਲੀ ਕਾਰਨ ਕਿਰਮ ਰੋਗ ਹੁੰਦਾ ਹੈ।

ਭੋਪਾਲ : ਅਕਸਰ ਕਈ ਵਾਰੀ ਬੱਚਿਆਂ ਦੇ ਪੇਟ 'ਚ ਅਚਾਨਕ ਤੇਜ਼ ਦਰਦ ਉੱਠਦਾ ਹੈ ਤੇ ਫਿਰ ਅਸ਼ਾਂਤ ਹੋ ਜਾਂਦਾ ਹੈ। ਤੁਹਾਡੇ ਦਵਾਈ ਦੇਣ ਤੋਂ ਬਾਅਦ ਵੀ ਉੱਥੇ ਪਰੇਸ਼ਾਨੀ ਵਾਰ-ਵਾਰ ਹੁੰਦੀ ਹੈ ਤਾਂ ਸਮਝ ਲਓ ਕਿ ਤੁਹਾਡੇ ਬੱਚਿਆਂ ਦੇ ਪੇਟ 'ਚ ਕੀੜੇ ਹਨ। ਬੱਚੇ ਦੇ ਪੇਟ 'ਚ ਕੀੜੇ ਦੀ ਵਜ੍ਹਾ ਵੀ ਉਨ੍ਹਾਂ ਨੂੰ ਪੇਟ ਦਰਦ ਦਾ ਸ਼ਿਕਾਰ ਬਣਾਉਂਦੀ ਹੈ ਤੇ ਜੇਕਰ ਪੇਟ 'ਚ ਕੀੜਿਆਂ ਦੀ ਪਰੇਸ਼ਾਨੀ ਨੂੰ ਠੀਕ ਨਾ ਕੀਤਾ ਜਾਵੇ ਤਾਂ ਬੱਚੇ ਦੀ ਸਿਹਤ ਵੀ ਨਹੀਂ ਬਣੀ ਤੇ ਬੱਚਾ ਵਾਰ-ਵਾਰ ਬਿਮਾਰ ਪੈ ਜਾਂਦਾ ਹੈ।
ਪੇਟ 'ਚ ਕੀੜੇ ਹੋਣ 'ਤੇ ਸੌਂਦੇ ਸਮੇਂ ਬੱਚਿਆਂ ਤੇ ਵੱਡਿਆਂ ਦੋਵਾਂ ਦੇ ਮੂੰਹ 'ਚੋਂ ਲਾਰ ਟਪਕਦੀ ਹੈ। ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੀੜੇ ਪੇਟ ਦੇ ਅਲਸਰ ਦਾ ਕਾਰਨ ਵੀ ਬਣ ਸਕਦੇ ਹਨ। ਕੀੜਿਆਂ ਦੀ ਬਿਮਾਰੀ ਜਾਂ ਪੇਟ ਦੇ ਕੀੜੇ ਦੂਸ਼ਿਤ ਖੁਰਾਕ ਤੇ ਮਾੜੀ ਜੀਵਨ ਸ਼ੈਲੀ ਕਾਰਨ ਹੁੰਦੇ ਹਨ। ਕਿਰਮ ਰੋਗ ਜਾਂ ਪੇਟ 'ਚ ਕੀੜੇ ਦੂਸ਼ਿਤ ਖੁਰਾਕ ਤੇ ਖਰਾਬ ਜੀਵਨਸ਼ੈਲੀ ਕਾਰਨ ਹੀ ਹੁੰਦਾ ਹੈ। ਜੋ ਲੋਕ ਖੁੱਲ੍ਹੇ 'ਚ ਬਣਨ ਵਾਲਾ ਭੋਜਨ ਜਾਂ ਦੂਸ਼ਿਤ ਭੋਜਨ ਕਰਦੇ ਹਨ, ਉਨ੍ਹਾਂ ਨੂੰ ਹੀ ਕਿਰਮ ਰੋਗ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣਾ, ਗੰਦਾ ਤੇ ਬਾਸੀ ਭੋਜਨ ਕਰਨਾ ਅਤੇ ਵਧੇਰੇ ਆਰਾਮ ਕਰਨਾ ਇਸ ਪ੍ਰਕਾਰ ਦੀ ਜੀਵਨਸ਼ੈਲੀ ਕਾਰਨ ਕਿਰਮ ਰੋਗ ਹੁੰਦਾ ਹੈ।
ਜੇਕਰ ਤੁਹਾਡੇ ਬੱਚੇ ਨੂੰ ਵਾਰ-ਵਾਰ ਪੇਟ ਦੇ ਕੀੜੇ ਹੋ ਜਾਂਦੇ ਹਨ, ਤਾਂ ਤੁਹਾਨੂੰ ਕੁਝ ਉਪਾਅ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ, ਖੁੱਲ੍ਹੇ 'ਚ ਪਕਾਏ ਗਏ ਭੋਜਨ ਤੋਂ ਪਰਹੇਜ਼ ਕਰਨਾ, ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨਾ, ਟੂਟੀ ਦੇ ਪਾਣੀ ਨੂੰ ਉਬਾਲ ਕੇ ਫਿਰ ਠੰਢਾ ਕਰ ਕੇ ਪੀਣਾ, ਕੱਚੀਆਂ ਸਬਜ਼ੀਆਂ ਤੇ ਕੱਚੇ ਮਾਸ ਦਾ ਸੇਵਨ ਨਾ ਕਰਨਾ ਸ਼ਾਮਲ ਹੈ। ਕੀੜੇ ਹੋਣ ਦੀ ਸਥਿਤੀ 'ਚ ਡਾਕਟਰ ਦੀ ਸਲਾਹ ਤੋਂ ਬਾਅਦ ਅਲਬੈਂਡਾਜ਼ੋਲ ਦਵਾਈ ਲੈਣੀ ਚਾਹੀਦੀ ਹੈ।
- ਡਾ. ਵਿਜੇ ਪਾਟੀਦਾਰ, ਬਾਲ ਰੋਗ ਮਾਹਿਰ ਜੇ.ਪੀ