- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਟਾਮਿਨ-ਸੀ ਨਾਲ ਭਰਪੂਰ ਫਲ, ਜਿਵੇਂ ਨਿੰਬੂ, ਅਮਰੂਦ, ਕੀਵੀ, ਸੋਇਆਬੀਨ ਮੈਲਾਨਿਨ ਦੇ ਉਤਪਾਦਨ ਨੂੰ ਕੰਟਰੋਲ ਕਰਦੇ ਹਨ। ਵਿਟਾਮਿਨ-ਸੀ ਇਕ ਐਂਟੀਆਕਸੀਡੈਂਟ ਹੈ, ਜੋ ਚਮੜੀ ਨੂੰ ਚਮਕ ਦਿੰਦਾ ਹੈ।

ਮੂੰਹ 'ਤੇ ਭੂਰੇ ਕਾਲੇ ਰੰਗ ਦੇ ਦਾਗ਼-ਧੱਬੇ ਪੈਦਾ ਹੋ ਜਾਣ ਨੂੰ ਹਾਈਪਰ ਪਿਗਮੈਨਟੇਸ਼ਨ ਕਿਹਾ ਜਾਂਦਾ ਹੈ। ਇਹ ਧੱਬੇ ਚਿਹਰੇ, ਗਰਦਨ, ਮੱਥੇ, ਬੁੱਲਾਂ, ਨੱਕ, ਠੋਢੀ, ਮੋਢਿਆਂ ਤੇ ਬਾਹਾਂ 'ਤੇ ਵੀ ਹੋ ਜਾਂਦੇ ਹਨ। ਜਿਸ ਨੂੰ ਮੈਡੀਕਲ ਭਾਸ਼ਾ 'ਚ Blemishes ਔਰਤਾਂ ਇਨ੍ਹਾਂ ਕਾਲੇ ਧੱਬਿਆਂ ਨੂੰ ਲੁਕਾਉਣ ਲਈ ਬਿਊਟੀ ਪਾਰਲਰ ਜਾ ਕੇ ਬਲੀਚਿੰਗ, ਕੈਮੀਕਲ ਨਾਲ ਭਰਪੂਰ ਕਰੀਮਾਂ ਤੇ ਕਨਸੀਲਰ ਦਾ ਸਹਾਰਾ ਲੈਂਦੀਆਂ ਹਨ ਪਰ ਜਦੋਂ ਇਨ੍ਹਾਂ ਦਾ ਅਸਰ ਖ਼ਤਮ ਹੁੰਦਾ ਹੈ ਤਾਂ ਚਿਹਰਾ ਹੋਰ ਵੀ ਖ਼ਰਾਬ ਲੱਗਣ ਲਗਦਾ ਹੈ।
ਕਾਰਨ ਤੇ ਲੱਛਣ
ਇਸ ਰੋਗ ਦਾ ਕਾਰਨ ਰੰਗ ਦੇਣ ਵਾਲੇ ਦ੍ਰਵ ਮੈਲਾਨਿਨ (Pigment cell) ਦੀ ਗੜਬੜੀ ਕਰਕੇ ਹੁੰਦਾ ਹੈ ਜਿਸ ਲਈ ਮਲੈਨੋਸਾਈਟਸ ਕੌਸ਼ਿਕਾਵਾਂ ਜ਼ਿੰਮੇਵਾਰ ਹੁੰਦੀਆਂ ਹਨ।
- ਪਰਿਵਾਰਕ ਇਤਿਹਾਸ, ਕੈਂਸਰ ਰੋਗ ਲਈ ਵਰਤੀ ਜਾਣ ਵਾਲੀ ਕੀਮੋਥੈਰੇਪੀ ਤੇ ਐਂਟੀਬਾਇਓਟਿਕ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਇਹ ਰੋਗ ਵੱਧਦਾ ਹੈ।
- ਹਾਰਮੋਨਲ ਦਵਾਈਆਂ ਤੇ ਗਰਭ ਨਿਰੋਧਕ ਗੋਲੀਆਂ ਵੀ ਇਸ ਰੋਗ 'ਚ ਵਾਧਾ ਕਰ ਸਕਦੀਆਂ ਹਨ।
- ਕੈਮੀਕਲ ਰਿਐਕਸ਼ਨ ਸੁੰਦਰਤਾ ਵਧਾਉਣ ਵਾਲੇ ਖ਼ੁਸ਼ਬੂਦਾਰ ਸਾਬਣ ਤੇ ਵੰਨ-ਸੁਵੰਨੀਆਂ ਕਰੀਮਾਂ ਦੀ ਜ਼ਿਆਦਾ ਵਰਤੋਂ ਧੱਬਿਆਂ ਨੂੰ ਹੋਰ ਵੀ ਗੂੜ੍ਹਾ ਕਰਦੀਆਂ ਹਨ।
- ਜ਼ਿਆਦਾ ਸਮੇਂ ਧੁੱਪੇ ਕੰਮ ਕਰਨ ਵਾਲੇ ਲੋਕ ਵੀ ਇਸ ਤੋਂ ਪੀੜਤ ਹੋ ਸਕਦੇ ਹਨ।
- ਥਾਇਰਾਇਡ ਸਬੰਧੀ ਰੋਗ।
- ਤਣਾਅ ਤੇ ਪੋਸ਼ਣ ਦੀ ਕਮੀ।
- ਕਮਜ਼ੋਰ ਇਮਿਊਨ ਸਿਸਟਮ।
ਇਨ੍ਹਾਂ ਛਾਈਆਂ ਦੀ ਸ਼ੁਰੂਆਤ 20 ਤੋਂ 40 ਸਾਲ ਦੀ ਉਮਰ ਤਕ ਹੋ ਜਾਂਦੀ ਹੈ। ਇਹ ਰੋਗ ਮਰਦਾਂ ਨਾਲੋ ਜ਼ਿਆਦਾ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।
ਜਾਂਚ
ਇਸ ਦਾ ਇਲਾਜ ਕਰਨ ਤੋਂ ਪਹਿਲਾਂ ਰੋਗ ਦੀ ਜਾਂਚ ਕਰਨੀ ਜ਼ਰੂਰੀ ਹੈ ਤਾਂ ਜੋ ਮੂਲ ਕਾਰਨ ਲੱਭ ਕੇ ਰੋਗੀ ਦਾ ਇਲਾਜ ਕੀਤਾ ਜਾ ਸਕੇ। ਆਓ, ਜਾਣਦੇ ਹਾਂ, ਉਨ੍ਹਾਂ ਜ਼ਰੂਰੀ ਟੈਸਟਾਂ ਬਾਰੇ, ਜੋ ਇਸ ਰੋਗ ਨੂੰ ਫੜਨ ਲਈ ਜ਼ਰੂਰੀ ਹਨ -
- ਹੀਮੋਗ੍ਰਾਮ।
- ਗੁਰਦੇ ਤੇ ਲਿਵਰ ਦੇ ਟੈਸਟ।
- ਥਾਈਰਾਇਡ ਹਾਰਮੋਨ ਦੀ ਜਾਂਚ।
- ਸੀਰਮ ਕੈਲਸ਼ੀਅਮ ਤੇ ਫਾਸਫੋਰਸ।
- ਅਨੀਮੀਆ ਤੇ ਖ਼ਾਲੀ ਪੇਟ ਸ਼ੂਗਰ ਦੀ ਜਾਂਚ।
- ਖ਼ੂਨ ਦੀ ਮਾੜੀ ਚਰਬੀ ਤੇ ਚੰਗੀ ਚਰਬੀ ਦੀ ਜਾਂਚ।
- ਚਮੜੀ ਦੇ ਟੁਕੜੇ ਦੀ ਜਾਂਚ।
ਇਲਾਜ
- ਵਿਟਾਮਿਨ-ਸੀ ਨਾਲ ਭਰਪੂਰ ਫਲ, ਜਿਵੇਂ ਨਿੰਬੂ, ਅਮਰੂਦ, ਕੀਵੀ, ਸੋਇਆਬੀਨ ਮੈਲਾਨਿਨ ਦੇ ਉਤਪਾਦਨ ਨੂੰ ਕੰਟਰੋਲ ਕਰਦੇ ਹਨ। ਵਿਟਾਮਿਨ-ਸੀ ਇਕ ਐਂਟੀਆਕਸੀਡੈਂਟ ਹੈ, ਜੋ ਚਮੜੀ ਨੂੰ ਚਮਕ ਦਿੰਦਾ ਹੈ।
- ਵਿਟਾਮਿਨ-ਈ ਤੇ ਵਿਟਾਮਿਨ-ਬੀ-12 ਪਿਗਮੈਨਟੇਸ਼ਨ ਘਟਾਉਣ 'ਚ ਮਦਦ ਕਰਦਾ ਹੈ।
- ਫੋਟੋਥੈਰੇਪੀ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
- ਸਨਸਕਰੀਨ ਲੋਸ਼ਨ ਤੇਜ਼ ਧੁੱਪ ਦੀਆਂ ਕਿਰਨਾਂ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਇਸ ਰੋਗ ਤੋਂ ਪੀੜਤ ਮਰੀਜ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਸਨਸਕਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ।
- ਲੇਜ਼ਰ ਥੈਰੇਪੀ ਨਾਲ ਇਸ ਦੇ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।
ਇਨ੍ਹਾਂ ਕਾਲੇ ਧੱਬਿਆਂ ਤੇ ਦਾਗ਼ਾਂ ਨੂੰ ਰੋਕਣ ਲਈ ਬਹੁਤ ਸਾਰੀਆਂ ਦਵਾਈਆਂ ਹਨ ਪਰ ਇਹ ਗੱਲ ਵੀ ਧਿਆਨ ਦੇਣਯੋਗ ਹੈ ਕਿ ਕੁਝ ਹੇਠਾਂ ਲਿਖੀਆਂ ਦਵਾਈਆਂ ਸਟੀਰਾਇਡ ਬੇਸਡ ਵੀ ਹਨ, ਜਿਨ੍ਹਾਂ ਦੀ ਵਰਤੋਂ ਚਮੜੀ ਦੇ ਮਾਹਿਰ ਡਾਕਟਰ ਦੀ ਦੇਖ-ਰੇਖ 'ਚ ਕਰਨੀ ਚਾਹੀਦੀ ਹੈ।
ਅੰਗਰੇਜ਼ੀ ਦਵਾਈਆਂ
- Tramexamic Acid
- Hydroquinone Cream
- Ascrobic Acid or Vitamin C
- Topical corticosteroids
- Retinods,Such as Tretionoin
- Azelaic Acid
- Capsule Evion 400-mg 1capsule daily
- Tab Limcee 500mg -1tab daily
ਉਕਤ ਗੱਲਾਂ ਤੋਂ ਸਪਸ਼ਟ ਹੈ ਕਿ ਔਰਤਾਂ ਨੇ ਆਪਣੀ ਸਿਹਤ ਪ੍ਰਤੀ ਲਾਹਪ੍ਰਵਾਹੀ ਕਰਕੇ ਇਸ ਬਿਮਾਰੀ ਦੇ ਘੇਰੇ ਨੂੰ ਹੋਰ ਵਧਾ ਲਿਆ ਹੈ। ਇਸ ਸਥਿਤੀ 'ਚੋ ਉਭਰਨ ਲਈ ਔਰਤਾਂ ਦੀ ਯੋਗ ਅਗਵਾਈ ਕਰਨੀ ਚਾਹੀਦੀ ਹੈ। ਇਸ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਹੌਸਲਾ ਅਫਜ਼ਾਈ ਦੀ ਲੋੜ ਹੈ।
- ਡਾ. ਅਨਿਲ ਕੁਮਾਰ ਬੱਗਾ
97798-84393