ਕੀ ਹੁੰਦੀ ਹੈ ਫਾਈਬ੍ਰੋਮਾਈਲੀਜਿਆ, ਜਾਣੋ ਇਸਦੇ ਲੱਛਣ, ਕਾਰਨ ਤੇ ਬਚਾਅ
ਇਹ ਬਿਮਾਰੀ ਪੁਰਸ਼ਾਂ ਦੀ ਤੁਲਨਾ ’ਚ ਔਰਤਾਂ ਨੂੰ ਵੱਧ ਹੁੰਦੀ ਹੈ। ਇਹ ਸਮੱਸਿਆ ਕਿਸੀ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਖ਼ਾਸ ਤੌਰ ’ਤੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਇਹ ਸ਼ਿਕਾਇਤ ਵੱਧ ਦੇਖੀ ਜਾਂਦੀ ਹੈ। ਇਸ ਬਿਮਾਰੀ ’ਚ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
Publish Date: Sat, 26 Dec 2020 04:15 PM (IST)
Updated Date: Sat, 26 Dec 2020 04:20 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਫਾਈਬ੍ਰੋਮਾਈਲੀਜਿਆ ਹੱਡੀਆਂ ਨਾਲ ਸਬੰਧਿਤ ਬਿਮਾਰੀ ਹੈ। ਇਸ ਸਮੱਸਿਆ ਨਾਲ ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ’ਚ ਤੇਜ਼ ਦਰਦ ਦੇ ਨਾਲ-ਨਾਲ ਸਨਸਨੀ ਹੁੰਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਸਰੀਰ ’ਚ ਕੋਈ ਸੂਈ ਚੋਭ ਰਿਹਾ ਹੋਵੇ। ਇਹ ਬਿਮਾਰੀ ਪੁਰਸ਼ਾਂ ਦੀ ਤੁਲਨਾ ’ਚ ਔਰਤਾਂ ਨੂੰ ਵੱਧ ਹੁੰਦੀ ਹੈ। ਇਹ ਸਮੱਸਿਆ ਕਿਸੀ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਖ਼ਾਸ ਤੌਰ ’ਤੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਇਹ ਸ਼ਿਕਾਇਤ ਵੱਧ ਦੇਖੀ ਜਾਂਦੀ ਹੈ। ਇਸ ਬਿਮਾਰੀ ’ਚ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸਦੇ ਲਈ ਤੁਰੰਤ ਡਾਕਟਰ ਦੀ ਮਦਦ ਲਓ। ਜੇਕਰ ਤੁਹਾਨੂੰ ਫਾਈਬ੍ਰੋਮਾਈਲੀਜਿਆ ਬਾਰੇ ਨਹੀਂ ਪਤਾ ਹੈ ਤਾਂ ਆਓ ਸਭ ਕੁਝ ਜਾਣਦੇ ਹਾਂ :
ਹੱਡੀਆਂ ਅਤੇ ਮਾਸਪੇਸ਼ੀਆਂ ’ਚ ਦਰਦ
ਅਨਿੰਦਰਾ
ਡਿਪ੍ਰੈਸ਼ਨ
ਫਾਈਬ੍ਰੋਮਾਈਲੀਜਿਆ ਦੇ ਕਾਰਨ
ਇਹ ਇਕ ਜੈਨੇਟਿਕ ਰੋਗ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ। ਜੇਕਰ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਫਾਈਬ੍ਰੋਮਾਈਲੀਜਿਆ ਹੈ ਤਾਂ ਹੋਰ ਮੈਂਬਰਾਂ ’ਚ ਇਸਦੇ ਲੱਛਣ ਪਾਏ ਜਾ ਸਕਦੇ ਹਨ। ਇਸਦੇ ਨਾਲ ਹੀ ਫਾਈਬ੍ਰੋਮਾਈਲੀਜਿਆ ਸੱਟ ਕਾਰਨ ਵੀ ਹੋ ਸਕਦਾ ਹੈ। ਜਦਕਿ ਜ਼ਿਆਦਾਤਰ ਤਣਾਅ ਲੈਣ ਨਾਲ ਵੀ ਇਸਦਾ ਖ਼ਤਰਾ ਵੱਧ ਰਹਿੰਦਾ ਹੈ। ਜੇਕਰ ਸ਼ੁਰੂਆਤ ’ਚ ਡਾਕਟਰ ਦੀ ਸਲਾਹ ਨਹੀਂ ਲਈ ਜਾਂਦੀ ਤਾਂ ਇਹ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਫਾਈਬ੍ਰੋਮਾਈਲੀਜਿਆ ਦਾ ਇਲਾਜ
ਮਾਹਿਰਾਂ ਦੀ ਮੰਨੀਏ ਤਾਂ ‘ਫਾਈਬ੍ਰੋਮਾਈਲੀਜਿਆ’ ਲਈ ਵਿਟਾਮਿਨ ਡੀ ਦਵਾਈ ਸਮਾਨ ਹੈ। ਇਸ ਨਾਲ ਇਹ ਬਿਮਾਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦੀ ਪਰ ਸਰੀਰ ’ਚ ਵਿਟਾਮਿਨ-ਡੀ ਮਿਲਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ’ਚ ਦਰਦ ਦਾ ਇਕ ਕਾਰਨ ਵਿਟਾਮਿਨ ਡੀ ਦੀ ਵੀ ਕਮੀ ਹੈ। ਇਸਦੇ ਲਈ ‘ਫਾਈਬ੍ਰੋਮਾਈਲੀਜਿਆ’ ਦੇ ਮਰੀਜ਼ਾਂ ਨੂੰ ਧੁੱਪ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਵਿਟਾਮਿਨ-ਡੀ ਦਾ ਮੁੱਖ ਸ੍ਰੋਤ ਹੈ।
ਨੀਂਦ ਪੂਰੀ ਲਓ
ਇਸ ਤੋਂ ਬਚਣ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਠ ਘੰਟੇ ਜ਼ਰੂਰ ਸੋਵੋ। ਜੇਕਰ ਪੂਰੀ ਨੀਂਦ ਨਹੀਂ ਲੈਂਦੇ ਤਾਂ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਜਦਕਿ ਫਾਈਬ੍ਰੋਮਾਈਲੀਜਿਆ ਲਈ ਤਣਾਅ ਨੂੰ ਵੀ ਇਕ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਤਣਾਅ ਨਾਲ ਹਾਰਮੋਨ ਅਸੰਤੁਲਨ ਹੁੰਦੇ ਹਨ, ਜਿਸਦਾ ਅਸਰ ਹੱਡੀਆਂ ਤੇ ਮਾਸਪੇਸ਼ੀਆਂ ’ਤੇ ਵੀ ਪੈਂਦਾ ਹੈ। ਨਾਲ ਹੀ ਰੋਜ਼ਾਨਾ ਐਕਸਰਸਾਈਜ਼ ਜ਼ਰੂਰ ਕਰੋ ਅਤੇ ਤਣਾਅ ਤੋਂ ਦੂਰ ਰਹੋ।