Water Toxicity :ਅਮਰੀਕਾ ਦੀ ਐਸ਼ਲੇ ਸਮਰਸ ਦੀ ਇਕ ਗਲਤੀ ਉਨ੍ਹਾਂ ਲਈ ਘਾਤਕ ਸਾਬਤ ਹੋਈ। ਦਰਅਸਲ, ਉਨ੍ਹਾਂ ਸਿਰਫ 20 ਮਿੰਟਾਂ 'ਚ 2 ਲੀਟਰ ਪਾਣੀ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਐਸ਼ਲੇ ਦੀ ਮੌਤ ਵਾਟਰ ਟੌਕਸੀਸਿਟੀ ਕਾਰਨ ਹੋਈ ਹੈ। ਆਓ ਜਾਣਦੇ ਹਾਂ ਵਾਟਰ ਟੌਕਸੀਸਿਟੀ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ-

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Water Toxicity : ਜੀਵਨ ਜਿਊਣ ਲਈ ਪਾਣੀ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਸਰੀਰ 'ਚ ਪਾਣੀ ਦੀ ਭਰਪੂਰ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਹਰ ਕਿਸੇ ਨੂੰ ਰੋਜ਼ਾਨਾ ਘੱਟੋ-ਘੱਟ 2 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕੀ ਜੀਵਨ ਲਈ ਜ਼ਰੂਰੀ ਪਾਣੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ? ਜ਼ਾਹਿਰ ਤੌਰ 'ਤੇ ਹਾਂ, ਜੇਕਰ ਕੋਈ ਵਿਅਕਤੀ ਇਸ ਦਾ ਜ਼ਿਆਦਾ ਸੇਵਨ ਕਰਦਾ ਹੈ। ਹਾਲ ਹੀ 'ਚ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਜ਼ਿਆਦਾ ਪਾਣੀ ਪੀਣ ਨਾਲ 35 ਸਾਲਾ ਮਾਂ ਦੀ ਮੌਤ ਹੋ ਗਈ।
ਅਮਰੀਕਾ ਦੀ ਐਸ਼ਲੇ ਸਮਰਸ ਦੀ ਇਕ ਗਲਤੀ ਉਨ੍ਹਾਂ ਲਈ ਘਾਤਕ ਸਾਬਤ ਹੋਈ। ਦਰਅਸਲ, ਉਨ੍ਹਾਂ ਸਿਰਫ 20 ਮਿੰਟਾਂ 'ਚ 2 ਲੀਟਰ ਪਾਣੀ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਐਸ਼ਲੇ ਦੀ ਮੌਤ ਵਾਟਰ ਟੌਕਸੀਸਿਟੀ ਕਾਰਨ ਹੋਈ ਹੈ। ਆਓ ਜਾਣਦੇ ਹਾਂ ਵਾਟਰ ਟੌਕਸੀਸਿਟੀ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ-
ਕੀ ਹੈ ਵਾਟਰ ਟੌਕਸੀਸਿਟੀ ?
ਵਾਟਰ ਟੌਕਸੀਸਿਟੀ ਨੂੰ ਵਾਟਰ ਇਨਟੌਕਸੀਕੇਸ਼ਨ ਜਾਂ ਫਿਰ ਵਾਟਰ ਪੁਆਇਜ਼ਨਿੰਗ ਵੀ ਕਿਹਾ ਜਾਂਦਾ ਹੈ। ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਕੋਈ ਵਿਅਕਤੀ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਪਾਣੀ ਪੀਂਦਾ ਹੈ, ਜਾਂ ਕੁਝ ਸਿਹਤ ਸਥਿਤੀਆਂ ਕਾਰਨ ਗੁਰਦਿਆਂ 'ਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਹ ਗੁਰਦੇ ਦੀ ਵਾਧੂ ਪਾਣੀ ਨੂੰ ਖਤਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਇਲੈਕਟ੍ਰੋਲਾਈਟਸ, ਖਾਸ ਕਰਕੇ ਸੋਡੀਅਮ, ਖਤਰਨਾਕ ਤੌਰ 'ਤੇ ਕਮਜ਼ੋਰ ਹੋ ਸਕਦਾ ਹੈ।
ਵਾਟਰ ਟੌਕਸੀਸਿਟੀ ਦੇ ਲੱਛਣ ਕੀ ਹਨ ?
ਬਿਮਾਰ ਮਹਿਸੂਸ ਕਰਨਾ
ਮਾਸਪੇਸ਼ੀਆਂ 'ਚ ਕੜਵੱਲ
ਖਰਾਸ਼
ਜੀਅ ਕੱਚਾ ਹੋਣਾ
ਸਿਰਦਰਦ
ਦਿਮਾਗ ਦੀ ਸੋਜ਼ਿਸ਼
ਦੌਰੇ ਪੈਣਾ
ਮੌਤ
ਵਾਟਰ ਟੌਕਸੀਸਿਟੀ ਦੇ ਕਾਰਨ ਕੀ ਹਨ?
ਜਾਣਕਾਰੀ ਮੁਤਾਬਕ ਸਾਡੀ ਕਿਡਨੀ ਪ੍ਰਤੀ ਘੰਟਾ ਸਿਰਫ 0.8 ਤੋਂ 1.0 ਲੀਟਰ ਪਾਣੀ ਹੀ ਕੱਢ ਸਕਦੀ ਹੈ। ਅਜਿਹੇ 'ਚ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਵਿਗੜ ਸਕਦਾ ਹੈ। ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਸਰੀਰ 'ਚ ਇਲੈਕਟ੍ਰੋਲਾਈਟ ਅਸੰਤੁਲਨ ਪੈਦਾ ਹੁੰਦਾ ਹੈ, ਜਿਸ ਨੂੰ ਵਾਟਰ ਟੌਕਸੀਸਿਟੀ, ਵਾਟਰ ਇਨਟੌਕਸੀਕੇਸ਼ਨ ਜਾਂ ਫਿਰ ਵਾਟਰ ਪੁਆਇਜ਼ਨਿੰਗ ਵਜੋਂ ਜਾਣਿਆ ਜਾਂਦਾ ਹੈ। ਗੰਭੀਰ ਮਾਮਲਿਆਂ 'ਚ ਇਹ ਸਥਿਤੀ ਖਤਰਨਾਕ ਤੇ ਘਾਤਕ ਵੀ ਹੋ ਸਕਦੀ ਹੈ।
ਕਿੰਨਾ ਪਾਣੀ ਬਹੁਤ ਜ਼ਿਆਦਾ ਹੈ?
ਓਵਰ ਹਾਈਡ੍ਰੇਸ਼ਨ ਉਦੋਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਪਾਣੀ ਪੀਂਦਾ ਹੈ। 2013 ਦੇ ਇਕ ਅਧਿਐਨ ਅਨੁਸਾਰ, ਹਾਈਪੋਨੇਟ੍ਰੀਮੀਆ ਤੋਂ ਬਚਣ ਲਈ ਗੁਰਦੇ ਇਕ ਦਿਨ ਵਿਚ ਲਗਭਗ 20-28 ਲੀਟਰ ਪਾਣੀ ਨੂੰ ਖਤਮ ਕਰ ਸਕਦੇ ਹਨ। ਅਜਿਹੇ 'ਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇੰਨਾ ਜ਼ਿਆਦਾ ਪਾਣੀ ਨਾ ਪੀਓ, ਜਿਸ ਨਾਲ ਕਿਡਨੀ ਖਰਾਬ ਹੋ ਜਾਵੇ।
ਇਕ ਦਿਨ ਵਿਚ ਕਿੰਨਾ ਪਾਣੀ ਪੀਣਾ ਸਹੀ ?
ਇਕ ਔਸਤ ਬਾਲਗ ਨੂੰ ਪ੍ਰਤੀ ਦਿਨ ਘੱਟੋ-ਘੱਟ 1.2-1.5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਦੂਜੇ ਪਾਸੇ ਉੱਚ ਪ੍ਰੋਟੀਨ ਵਾਲੀ ਖੁਰਾਕ 'ਤੇ ਰਹਿਣ ਵਾਲੇ ਲੋਕਾਂ ਨੂੰ ਰੋਜ਼ਾਨਾ ਲਗਪਗ 2.5-3 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਵਿਅਕਤੀ ਨਿਯਮਿਤ ਤੌਰ 'ਤੇ ਕਸਰਤ ਕਰਦੇ ਹਨ, ਉਨ੍ਹਾਂ ਨੂੰ ਕਸਰਤ ਤੋਂ ਪਹਿਲਾਂ, ਦੌਰਾਨ ਤੇ ਬਾਅਦ ਵਿਚ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਸਰੀਰਕ ਗਤੀਵਿਧੀ ਦੌਰਾਨ ਸਰੀਰ ਜ਼ਿਆਦਾ ਤਰਲ ਗੁਆ ਦਿੰਦਾ ਹੈ।