- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਂਦ ਨਾ ਆਉਣ ਦੀ ਸਮੱਸਿਆ ਦੇ ਪਿੱਛੇ ਇੱਕ ਵਜ੍ਹਾ ਹੋ ਸਕਦੀ ਹੈ ਕਿ ਤੁਹਾਡਾ ਦਿਮਾਗ ਰਿਲੈਕਸ ਨਹੀਂ ਕਰ ਪਾ ਰਿਹਾ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਵਿਚ ਕੁਝ ਯੋਗਾਸਨ ਕਾਫ਼ੀ ਕਾਰਗਰ ਸਾਬਤ ਹੋ ਸਕਦੇ ਹਨ। ਇਹ ਤੁਹਾਡੇ ਪੈਰਾਸਿਮਪੈਥੈਟਿਕ ਨਰਵਸ ਸਿਸਟਮ ਨੂੰ ਐਕਟਿਵ ਕਰਦੇ ਹਨ, ਜਿਸ ਨਾਲ ਤੁਹਾਨੂੰ ਗੂੜ੍ਹੀ ਨੀਂਦ ਆਉਂਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਨੀਂਦ ਪੂਰੀ ਨਾ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ। ਲੰਬੇ ਸਕ੍ਰੀਨ ਟਾਈਮ ਤੇ ਤਣਾਅ ਕਰਕੇ ਕਈ ਵਾਰ ਥੱਕੇ ਹੋਣ ਦੇ ਬਾਅਦ ਵੀ ਰਾਤ ਨੂੰ ਅਕਸਰ ਨੀਂਦ ਨਹੀਂ ਆਉਂਦੀ ਜਾਂ ਵਾਰ-ਵਾਰ ਨੀਂਦ ਟੁੱਟਣ ਦੀ ਸਮੱਸਿਆ ਹੋਣ ਲੱਗੀ ਹੈ।
ਨੀਂਦ ਨਾ ਆਉਣ ਦੀ ਸਮੱਸਿਆ ਦੇ ਪਿੱਛੇ ਇੱਕ ਵਜ੍ਹਾ ਹੋ ਸਕਦੀ ਹੈ ਕਿ ਤੁਹਾਡਾ ਦਿਮਾਗ ਰਿਲੈਕਸ ਨਹੀਂ ਕਰ ਪਾ ਰਿਹਾ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਵਿਚ ਕੁਝ ਯੋਗਾਸਨ ਕਾਫ਼ੀ ਕਾਰਗਰ ਸਾਬਤ ਹੋ ਸਕਦੇ ਹਨ। ਇਹ ਤੁਹਾਡੇ ਪੈਰਾਸਿਮਪੈਥੈਟਿਕ ਨਰਵਸ ਸਿਸਟਮ ਨੂੰ ਐਕਟਿਵ ਕਰਦੇ ਹਨ, ਜਿਸ ਨਾਲ ਤੁਹਾਨੂੰ ਗੂੜ੍ਹੀ ਨੀਂਦ ਆਉਂਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ 3 ਆਸਾਨ ਯੋਗ ਪੋਜ਼ ਬਾਰੇ, ਜਿਨ੍ਹਾਂ ਨੂੰ ਤੁਸੀਂ ਸਿੱਧੇ ਆਪਣੇ ਬਿਸਤਰ 'ਤੇ ਹੀ ਕਰ ਸਕਦੇ ਹੋ।
ਇਹ ਆਸਣ ਦਿਨਭਰ ਦੀ ਥਕਾਵਟ ਨੂੰ ਦੂਰ ਕਰਨ ਤੇ ਦਿਮਾਗ ਨੂੰ ਸ਼ਾਂਤ ਕਰਨ ਲਈ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ। ਬਿਸਤਰ 'ਤੇ ਲੇਟੇ-ਲੇਟੇ ਇਸਨੂੰ ਕਰਨਾ ਬੇਹੱਦ ਆਸਾਨ ਹੈ। ਇਸ ਆਸਨ ਵਿਚ ਰਹਿਣ ਨਾਲ ਪੈਰਾਂ 'ਚ ਬਲੱਡ ਸਰਕੂਲੇਸ਼ਨ ਦਿਮਾਗ ਵੱਲ ਵਧਦਾ ਹੈ। ਇਹ ਪੈਰਾਂ ਦੀ ਸੋਜ ਤੇ ਥਕਾਵਟ ਨੂੰ ਘੱਟ ਕਰਦਾ ਹੈ ਅਤੇ ਮਾਨਸਿਕ ਤਣਾਅ ਨੂੰ ਤੁਰੰਤ ਸ਼ਾਂਤ ਕਰਦਾ ਹੈ।
ਕਿਵੇਂ ਕਰੀਏ- ਬਿਸਤਰ ਦੇ ਸਿਰਹਾਣੇ ਜਾਂ ਕੰਧ ਦੇ ਸਹਾਰੇ ਆਪਣੀ ਪਿੱਠ ਦੇ ਬਲ ਲੇਟ ਜਾਓ। ਹੁਣ ਆਪਣੇ ਦੋਵਾਂ ਪੈਰਾਂ ਨੂੰ ਉੱਪਰ ਵੱਲ ਉਠਾਓ ਤੇ ਕੰਧ ਜਾਂ ਬੈੱਡ ਦੇ ਬੈਕਰੈਸਟ ਨਾਲ ਟਿਕਾ ਦਿਓ। ਤੁਹਾਡੇ ਹਿਪਸ ਕੰਧ ਦੇ ਜਿੰਨੇ ਨੇੜੇ ਹੋਣਗੇ, ਓਨਾ ਚੰਗਾ ਰਹੇਗਾ। ਆਪਣੇ ਦੋਵਾਂ ਹੱਥਾਂ ਨੂੰ ਸਰੀਰ ਦੇ ਬਗਲ 'ਚ ਆਰਾਮ ਨਾਲ ਫੈਲਾ ਲਓ ਅਤੇ ਹਥੇਲੀਆਂ ਉੱਪਰ ਵੱਲ ਰੱਖੋ। ਆਪਣੀਆਂ ਅੱਖਾਂ ਬੰਦ ਕਰੋ ਤੇ ਗੂੜ੍ਹੇ ਸਾਹ ਲਓ। ਇਸ ਪੋਜ਼ ਵਿੱਚ 5 ਤੋਂ 10 ਮਿੰਟ ਤੱਕ ਰਹੋ।
ਇਹ ਆਸਣ ਰੀੜ੍ਹ ਦੀ ਹੱਡੀ ਦੇ ਤਣਾਅ ਨੂੰ ਦੂਰ ਕਰਦਾ ਹੈ, ਪਿੱਠ ਦੇ ਹੇਠਲੇ ਹਿੱਸੇ ਨੂੰ ਆਰਾਮ ਦਿੰਦਾ ਹੈ ਅਤੇ ਤੁਹਾਡੇ ਨਰਵਸ ਸਿਸਟਮ ਨੂੰ ਇਹ ਮੈਸੇਜ ਭੇਜਦਾ ਹੈ ਕਿ ਹੁਣ ਸੌਣ ਦਾ ਸਮਾਂ ਹੋ ਗਿਆ ਹੈ।
ਕਿਵੇਂ ਕਰੀਏ- ਬਿਸਤਰ 'ਤੇ ਗੋਡਿਆਂ ਭਾਰ ਬੈਠ ਜਾਓ। ਆਪਣੇ ਦੋਵਾਂ ਗੋਡਿਆਂ ਦੇ ਵਿਚਕਾਰ ਥੋੜ੍ਹਾ ਗੈਪ ਰੱਖੋ। ਹੁਣ ਆਪਣੇ ਸਾਹਮਣੇ ਇਕ ਜਾਂ ਦੋ ਮੁਲਾਇਮ ਸਿਰਹਾਣੇ ਲੰਬਾਈ 'ਚ ਰੱਖੋ। ਲੰਬਾ ਸਾਹ ਖਿੱਚੋ ਅਤੇ ਛੱਡਦੇ ਹੋਏ ਅੱਗੇ ਵੱਲ ਝੁਕੋ, ਜਿਸ ਨਾਲ ਤੁਹਾਡੀ ਛਾਤੀ ਤੇ ਸਿਰ ਸਿਰਹਾਣੇ 'ਤੇ ਆਰਾਮ ਨਾਲ ਟਿਕ ਜਾਣ। ਆਪਣੇ ਹੱਥਾਂ ਨੂੰ ਅੱਗੇ ਵੱਲ ਫੈਲਾ ਲਓ ਜਾਂ ਸਰੀਰ ਦੇ ਪਿੱਛੇ ਆਰਾਮ ਨਾਲ ਛੱਡ ਦਿਓ। ਇਸ ਵਿਚ 3 ਤੋਂ 5 ਮਿੰਟ ਤੱਕ ਰਹੋ, ਫਿਰ ਨਾਰਮਲ ਹੋ ਜਾਓ।
ਇਹ ਪੋਜ਼ ਸਰੀਰ ਦੇ ਹੇਠਲੇ ਹਿੱਸੇ, ਖ਼ਾਸ ਕਰਕੇ ਹਿਪਸ ਤੇ ਪੱਟਾਂ ਦੀਆਂ ਮਾਸਪੇਸ਼ੀਆਂ ਵਿੱਚ ਦਿਨਭਰ ਤੋਂ ਜਮ੍ਹਾ ਤਣਾਅ ਨੂੰ ਰਿਲੀਜ਼ ਕਰਨ 'ਚ ਮਦਦ ਕਰਦਾ ਹੈ। ਇਹ ਆਸਣ ਤੁਹਾਡੇ ਹਿਪ ਫਲੈਕਸਰਸ ਨੂੰ ਖੋਲ੍ਹਦਾ ਹੈ, ਸਾਹਾਂ ਦੀ ਗਤੀ ਨੂੰ ਧੀਮਾ ਕਰਦਾ ਹੈ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਰਿਲੈਕਸ ਕਰ ਦਿੰਦਾ ਹੈ।
ਕਿਵੇਂ ਕਰੀਏ- ਬਿਸਤਰ 'ਤੇ ਪਿੱਠ ਦੇ ਭਾਰ ਸਿੱਧੇ ਲੇਟ ਜਾਓ। ਹੁਣ ਆਪਣੇ ਦੋਵਾਂ ਗੋਡਿਆਂ ਨੂੰ ਮੋੜੋ ਅਤੇ ਪੈਰਾਂ ਦੀ ਤਲੀਆਂ ਨੂੰ ਆਪਸ 'ਚ ਮਿਲਾ ਲਓ। ਆਪਣੇ ਗੋਡਿਆਂ ਨੂੰ ਦੋਵਾਂ ਤਰਫ਼ ਬਾਹਰ ਵੱਲ ਆਰਾਮ ਨਾਲ ਡਿੱਗਣ ਦਿਓ। ਜੇਕਰ ਤੁਹਾਨੂੰ ਪੱਟਾਂ 'ਚ ਜ਼ਿਆਦਾ ਖਿੱਚਾਅ ਲੱਗੇ ਤਾਂ ਤੁਸੀਂ ਗੋਡਿਆਂ ਦੇ ਹੇਠਾਂ ਸਿਰਹਾਣੇ ਦਾ ਸਪੋਰਟ ਲੈ ਸਕਦੇ ਹੋ। ਇੱਕ ਹੱਥ ਆਪਣੇ ਪੇਟ 'ਤੇ ਅਤੇ ਦੂਜਾ ਆਪਣੀ ਛਾਤੀ 'ਤੇ ਰੱਖੋ।
Disclaimer: ਲੇਖ 'ਚ ਦਿੱਤੀ ਸਲਾਹ ਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ ਦੇ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਚਿਕਿਤਸਾ ਸਲਾਹ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਲਓ।