- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ’ਚ ਪਾਇਆ ਗਿਆ ਕਿ ਮਾਂ ਦੇ ਬੀਐੱਮਆਈ ਤੇ ਅੱਠ ਸਾਲ ਦੀ ਉਮਰ ’ਚ ਉਨ੍ਹਾਂ ਦੇ ਬੱਚੇ ਬੀਐੱਮਆਈ ਵਿਚਾਲੇ ਸਬੰਧ ’ਚ ਜੈਨੇਟਿਕ ਕਾਰਕਾਂ ਦੀ ਹਿੱਸੇਦਾਰੀ ਅੰਦਾਜ਼ਨ ਰੂਪ ਨਾਲ 79 ਫ਼ੀਸਦੀ ਸੀ ਤੇ ਪਿਤਾ ਦੇ ਮਾਮਲੇ ’ਚ ਇਹ 94 ਫ਼ੀਸਦੀ ਸੀ।

ਪੀਟੀਆਈ : ਇਕ ਨਵੀਂ ਖੋਜ ’ਚ ਪਤਾ ਲੱਗਾ ਹੈ ਕਿ ਮਾਤਾ-ਪਿਤਾ ਦੇ ਬਾਡੀ ਮਾਸ ਇੰਡੈਕਸ (ਬੀਐੱਮਆਈ) ਤੇ ਬਚਪਨ ’ਚ ਉਨ੍ਹਾਂ ਦੇ ਬੱਚਿਆਂ ਦੇ ਬੀਐੱਮਆਈ ਵਿਚਕਾਰ ਸਬੰਧ ਮੁੱਖ ਰੂਪ ਨਾਲ ਜੈਨੇਟਿਕ ਵਿਰਾਸਤ ਕਾਰਨ ਹੁੰਦਾ ਹੈ, ਨਾ ਕਿ ਗਰਭ ਅਵਸਥਾ ਦੌਰਾਨ ਮਾਤਾ-ਪਿਤਾ ਦੇ ਵਜ਼ਨ ਦੇ ਕਿਸੇ ਸਿੱਧੇ ਬਾਇਓਲਾਜਿਕਲ ਅਸਰ ਕਾਰਨ। ਇਹ ਖੋਜ 86 ਹਜ਼ਾਰ ਬੱਚਿਆਂ ਦੇ ਅੰਕੜਿਆਂ ਦੀ ਸਮੀਖਿਆ ’ਤੇ ਆਧਾਰਤ ਹੈ। ਇਸ ’ਚ ਪਾਇਆ ਗਿਆ ਕਿ ਮਾਂ ਦੇ ਬੀਐੱਮਆਈ ਤੇ ਅੱਠ ਸਾਲ ਦੀ ਉਮਰ ’ਚ ਉਨ੍ਹਾਂ ਦੇ ਬੱਚੇ ਬੀਐੱਮਆਈ ਵਿਚਾਲੇ ਸਬੰਧ ’ਚ ਜੈਨੇਟਿਕ ਕਾਰਕਾਂ ਦੀ ਹਿੱਸੇਦਾਰੀ ਅੰਦਾਜ਼ਨ ਰੂਪ ਨਾਲ 79 ਫ਼ੀਸਦੀ ਸੀ ਤੇ ਪਿਤਾ ਦੇ ਮਾਮਲੇ ’ਚ ਇਹ 94 ਫ਼ੀਸਦੀ ਸੀ।
ਮਾਤਾ-ਪਿਤਾ ਦਾ ਬੀਐੱਮਆਈ ਜ਼ਿਆਦਾ ਹੋਣ ਦਾ ਸਬੰਧ ਬੱਚਿਆਂ ’ਚ ਮੋਟਾਪੇ ਨਾਲ ਜੁੜੀਆਂ ਖਾਣ ਦੀਆਂ ਆਦਤਾਂ ਤੋਂ ਵੀ ਪਾਇਆ ਗਿਆ, ਜਿਵੇਂ ਕਿ ਖਾਣ ਦੀਆਂ ਆਦਤਾਂ ’ਚ ਪਾਇਆ ਗਿਆ, ਜਿਵੇਂ ਕਿ ਖਾਣੇ ਪ੍ਰਤੀ ਜ਼ਿਆਦਾ ਦਿਲਚਸਪੀ ਦਿਖਾਉਣਾ ਤੇ ਭਾਵਨਾਵਾਂ ’ਚ ਰੁੜ ਕੇ ਜ਼ਰੂਰਤ ਤੋਂ ਜ਼ਿਆਦਾ ਖਾਣਾ। ਇਹ ਖੋਜ ਪੀਐੱਲਓਐੱਸ ਮੈਡੀਸਨ ਜਰਨਲ ’ਚ ਛਪੀ। ਨਾਰਵੇਜੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ, ਬਰਤਾਨੀਆ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਇਹ ਅਧਿਐਨ 1999 ਤੋਂ 2009 ਤੱਕ ਪੈਦਾ ਹੋਏ ਬੱਚਿਆਂ ਦੇ ਜਨਮ ਨਾਲ ਜੁੜੇ ਅੰਕੜਿਆਂ ’ਤੇ ਆਧਾਰਤ ਹੈ। ਛੇ ਮਹੀਨੇ ਤੋਂ ਅੱਠ ਸਾਲ ਦੀ ਉਮਰ ਦੇ ਬੱਚਿਆਂ ਦੇ ਜਨਮ ਦੇ ਸਮੇਂ ਵਜ਼ਨ ਤੇ ਬੀਐੱਮਆਈ ਤੇ ਨਾਲ ਹੀ ਅੱਠ ਸਾਲ ਦੀ ਉਮਰ ’ਚ ਉਨ੍ਹਾਂ ਦੀ ਭੁੱਖ ਤੇ ਖਾਣ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜੀਆਂ ਨੇ ਕਈ ਪੀੜ੍ਹੀਆਂ ’ਚ ਜੁੜਵਾਂ ਬੱਚਿਆਂ, ਸਕੇ ਭਰਾ-ਭੈਣਾਂ ਤੇ ਮਤਰਏ ਭਰਾ-ਭੈਣਾਂ ਦੇ ਰਿਸ਼ਤਿਆਂ ਦਾ ਅਧਿਐਨ ਕੀਤਾ, ਤਾਂ ਜੋਂ ਸਿੱਧੇ ਤੌਰ ’ਤੇ ਇਹ ਪਤਾ ਲਗਾਇਆ ਜਾ ਸਕੇ ਕਿ ਮਾਤਾ-ਪਿਤਾ ਤੇ ਬੱਚੇ ਦੇ ਬੀਐੱਮਆਈ ਵਿਚਾਲੇ ਸਬੰਧ ਦਾ ਕਿੰਨਾ ਹਿੱਸਾ ਜੈਨੇਟਿਕ ਕਨਫਾਊਂਡਿੰਗ (ਜੈਨੇਟਿਕ ਕਾਰਕਾਂ ਦੇ ਪ੍ਰਭਾਵ) ਕਾਰਨ ਹੋ ਸਕਦਾ ਹੈ। ਪਿਤਾ ਦੇ ਬੀਐੱਮਆਈ ਦੀ ਤੁਲਨਾ ’ਚ ਮਾਂ ਦੇ ਬੀਐੱਮਆਈ ਦਾ ਬੱਚਿਆਂ ਦੇ ਜਨਮ ਦੇ ਸਮੇਂ ਵਜ਼ਨ ਤੋਂ ਜ਼ਿਆਦਾ ਮਜ਼ਬੂਤ ਸਬੰਧ ਪਾਇਆ ਗਿਆ। ਇਹ ਇਸ ਗੱਲ ਦੇ ਮੁਤਾਬਕ ਹੈ ਕਿ ਮਾਂ ਦੇ ਸਰੀਰ ਦਾ ਵਜ਼ਨ ਯੂਟਰਸ ਦੇ ਅੰਦਰ ਦੇ ਵਾਤਾਵਰਣ ਜ਼ਰੀਏ ਬੱਚੇ ਦੇ ਜਨਮ ਦੇ ਸਮੇਂ ਦੇ ਵਜ਼ਨ ’ਤੇ ਆਸਰ ਪਾਉਂਦਾ ਹੈ। ਹਾਲਾਂਕਿ, ਜਨਮ ਦੇ ਬਾਅਦ ਦੋ ਤੋਂ ਅੱਠ ਸਾਲ ਦੀ ਉਮਰ ਦੌਰਾਨ ਮਾਤਾ-ਪਿਤਾ ਦੇ ਬੀਐੱਮਆਈ ਤੇ ਬੱਚੇ ਦੇ ਬੀਐੱਮਆਈ ਵਿਚਾਲੇ ਸਬੰਧ ਮੋਟੇ ਤੌਰ ’ਤੇ ਇਕੋਂ ਜਿਹੇ ਪਾਏ ਗਏ।