- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਲਈ ਵਾਰ-ਵਾਰ ਗ਼ਲਤ ਪਾਰਟਨਰ ਚੁਣਨ ਪਿੱਛੇ ਕੁਝ ਕਾਰਨ ਛਿਪੇ ਹੋ ਸਕਦੇ ਹਨ। ਆਓ ਸੀਨੀਅਰ ਸਾਈਕੋਲੋਜਿਸਟ ਡਾ. ਮੋਨਿਕਾ ਸ਼ਰਮਾ ਤੋਂ ਜਾਣਦੇ ਹਾਂ ਕਿ ਆਖਿਰ ਕਿਉਂ ਅਜਿਹਾ ਹੁੰਦਾ ਹੈ ਕਿ ਲੋਕ ਨਾ ਚਾਹੁੰਦੇ ਹੋਏ ਵੀ ਵਾਰ-ਵਾਰ ਗ਼ਲਤ ਪਾਰਟਨਰ ਵੱਲ ਖਿੱਚੇ ਚਲੇ ਜਾਂਦੇ ਹਨ ਤੇ ਇਸ ਸਾਈਕਲ ਤੋਂ ਬਾਹਰ ਕਿਵੇਂ ਨਿਕਲ ਸਕਦੇ ਹਨ?

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਤੁਹਾਡਾ ਕੋਈ ਦੋਸਤ ਜਾਂ ਹੋ ਸਕਦਾ ਹੈ ਤੁਸੀਂ ਖੁਦ ਵੀ ਪਿਆਰ ਦੇ ਮਾਮਲੇ 'ਚ ਵਾਰ-ਵਾਰ ਇੱਕੋ ਜਿਹੀਆਂ ਗ਼ਲਤੀਆਂ ਦੁਹਰਾਉਂਦੇ ਹੋ? ਇਹ ਸਮੱਸਿਆ ਕਈ ਲੋਕਾਂ ਨਾਲ ਹੁੰਦੀ ਹੈ ਕਿ ਆਪਣਾ ਪਾਰਟਨਰ ਚੁਣਦੇ ਸਮੇਂ ਹਰ ਵਾਰ ਗ਼ਲਤੀ ਕਰ ਬੈਠਦੇ ਹਨ ਅਤੇ ਨਤੀਜਾ ਹੁੰਦਾ ਹੈ ਕਿ ਉਹ ਰਿਸ਼ਤਾ ਜਲਦੀ ਹੀ ਟੁੱਟ ਜਾਂਦਾ ਹੈ।
ਆਪਣੇ ਲਈ ਵਾਰ-ਵਾਰ ਗ਼ਲਤ ਪਾਰਟਨਰ ਚੁਣਨ ਪਿੱਛੇ ਕੁਝ ਕਾਰਨ ਛਿਪੇ ਹੋ ਸਕਦੇ ਹਨ। ਆਓ ਸੀਨੀਅਰ ਸਾਈਕੋਲੋਜਿਸਟ ਡਾ. ਮੋਨਿਕਾ ਸ਼ਰਮਾ ਤੋਂ ਜਾਣਦੇ ਹਾਂ ਕਿ ਆਖਿਰ ਕਿਉਂ ਅਜਿਹਾ ਹੁੰਦਾ ਹੈ ਕਿ ਲੋਕ ਨਾ ਚਾਹੁੰਦੇ ਹੋਏ ਵੀ ਵਾਰ-ਵਾਰ ਗ਼ਲਤ ਪਾਰਟਨਰ ਵੱਲ ਖਿੱਚੇ ਚਲੇ ਜਾਂਦੇ ਹਨ ਤੇ ਇਸ ਸਾਈਕਲ ਤੋਂ ਬਾਹਰ ਕਿਵੇਂ ਨਿਕਲ ਸਕਦੇ ਹਨ?
ਬਚਪਨ ਦੇ ਅਨੁਭਵ ਤੇ ਲਗਾਅ ਦਾ ਤਰੀਕਾ- ਕਈ ਲੋਕ ਅਣਜਾਣੇ ਵਿਚ ਆਪਣੇ ਬਚਪਨ ਦੇ ਅਸੁਰੱਖਿਅਤ ਰਿਸ਼ਤਿਆਂ ਨੂੰ ਹੀ ਆਪਣੇ ਪਾਰਟਨਰ 'ਚ ਲੱਭਣ ਲੱਗਦੇ ਹਨ। ਜਿਵੇਂ ਪੇਰੈਂਟਸ ਦੀ ਕੋਈ ਟੌਕਸਿਕ ਆਦਤ ਆਪਣੇ ਪਾਰਟਨਰ 'ਚ ਲੱਭਣਾ। ਇਹ ਅਜਿਹੇ ਲੋਕਾਂ ਵੱਲ ਆਕਰਸ਼ਿਤ ਹੁੰਦੇ ਹਨ ਜੋ ਉਨ੍ਹਾਂ ਨੂੰ ਉਹੀ ਪੁਰਾਣਾ ਜਾਣਿਆ-ਪਛਾਣਿਆ ਅਹਿਸਾਸ ਦਿਵਾਉਂਦੇ ਹਨ, ਭਾਵੇਂ ਉਹ ਉਨ੍ਹਾਂ ਲਈ ਨੁਕਸਾਨਦੇਹ ਹੀ ਕਿਉਂ ਨਾ ਹੋਵੇ।
ਲੋਅ ਸੈਲਫ-ਐਸਟੀਮ - ਜਿਹੜੇ ਲੋਕ ਖੁਦ ਦੀ ਅਹਿਮੀਅਤ ਨਹੀਂ ਸਮਝਦੇ, ਉਹ ਅਕਸਰ ਅਜਿਹੇ ਪਾਰਟਨਰ ਨੂੰ ਚੁਣਦੇ ਹਨ ਜੋ ਉਨ੍ਹਾਂ ਦੀ ਕਦਰ ਨਹੀਂ ਕਰਦੇ ਜਾਂ ਉਨ੍ਹਾਂ ਨਾਲ ਬੁਰਾ ਵਿਵਹਾਰ ਕਰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸੇ ਤਰ੍ਹਾਂ ਦੇ ਵਿਵਹਾਰ ਦੇ ਲਾਇਕ ਹਨ।
ਇਕੱਲੇਪਣ ਦਾ ਡਰ- ਰਿਲੇਸ਼ਨਸ਼ਿਪ ਵਿਚ ਹੋਣ ਦਾ ਅਹਿਸਾਸ ਇਕ ਤਰ੍ਹਾਂ ਦੀ ਸਕਿਓਰਿਟੀ ਦਾ ਅਹਿਸਾਸ ਦਿੰਦਾ ਹੈ ਕਿ ਉਹ ਇਕੱਲੇ ਨਹੀਂ ਹਨ। ਇਕੱਲੇ ਰਹਿਣ ਦੇ ਡਰੋਂ ਲੋਕ ਜਲਦਬਾਜ਼ੀ ਵਿਚ ਕਿਸੇ ਵੀ ਗ਼ਲਤ ਇਨਸਾਨ ਨਾਲ ਸਮਝੌਤਾ ਕਰ ਲੈਂਦੇ ਹਨ।
ਪੁਰਾਣੇ ਜ਼ਖ਼ਮ- ਜੇਕਰ ਪੁਰਾਣੇ ਬ੍ਰੇਕਅੱਪ ਜਾਂ ਇਮੋਸ਼ਨਲ ਜ਼ਖ਼ਮ ਪੂਰੀ ਤਰ੍ਹਾਂ ਭਰੇ ਨਹੀਂ ਹੁੰਦੇ, ਤਾਂ ਸਾਡਾ ਦਿਮਾਗ ਬਾਰ-ਬਾਰ ਉਸੇ ਤਰ੍ਹਾਂ ਦੇ ਲੋਕਾਂ ਵੱਲ ਆਕਰਸ਼ਿਤ ਹੁੰਦੇ ਹੈ। ਉਨ੍ਹਾਂ ਨੂੰ ਉਮੀਦ ਰਹਿੰਦੀ ਹੈ ਕਿ ਸ਼ਾਇਦ ਇਸ ਵਾਰ ਸਭ ਕੁਝ ਠੀਕ ਅਤੇ ਵੱਖਰਾ ਹੋਵੇਗਾ।
ਰੈੱਡ ਫਲੈਗਸ ਨੂੰ ਨਜ਼ਰਅੰਦਾਜ਼ ਕਰਨਾ- ਰਿਲੇਸ਼ਨਸ਼ਿਪ ਦੀ ਸ਼ੁਰੂਆਤ 'ਚ ਆਕਰਸ਼ਣ ਅਤੇ ਕੈਮਿਸਟਰੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਸਾਹਮਣੇ ਵਾਲੇ ਦੇ ਗ਼ਲਤ ਵਿਵਹਾਰ 'ਤੇ ਤੁਹਾਡਾ ਧਿਆਨ ਹੀ ਨਹੀਂ ਜਾਂਦਾ। ਇਸ ਲਈ ਲੋਕ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਵਿਚ ਆਪਣੇ ਲਈ ਸਹੀ ਪਾਰਟਨਰ ਨਹੀਂ ਚੁਣ ਪਾਉਂਦੇ।
ਕੋ-ਡਿਪੈਂਡੈਂਸੀ- ਕੁਝ ਲੋਕਾਂ ਨੂੰ ਰਿਲੇਸ਼ਨਸ਼ਿਪ ਵਿਚ ਟੀਚਰ ਬਣਨ ਦੀ ਆਦਤ ਹੁੰਦੀ ਹੈ। ਉਹ ਜਾਣਬੁੱਝ ਕੇ ਅਜਿਹੇ ਪਾਰਟਨਰ ਚੁਣਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਅਸਲੀ ਕੀਮਤ ਕਿਸੇ ਨੂੰ ਬਚਾਉਣ ਜਾਂ ਉਸਦੀ ਮਦਦ ਕਰਨ ਵਿੱਚ ਹੀ ਹੈ।
ਸਮਾਜਿਕ ਅਤੇ ਪਾਰਿਵਾਰਕ ਦਬਾਅ- ਉਮਰ, ਵਿਆਹ ਅਤੇ ਪਰਿਵਾਰ ਦੀਆਂ ਉਮੀਦਾਂ ਦਾ ਦਬਾਅ ਜਾਂ ਫਿਰ ਇਹ ਸੋਚਣਾ ਕਿ ਬਾਕੀ ਸਾਰਿਆਂ ਦਾ ਵਿਆਹ ਹੋ ਚੁੱਕਾ ਹੈ, ਲੋਕਾਂ ਨੂੰ ਜਲਦਬਾਜ਼ੀ ਵਿਚ ਗ਼ਲਤ ਫੈਸਲਾ ਲੈਣ 'ਤੇ ਮਜਬੂਰ ਕਰ ਦਿੰਦਾ ਹੈ।
ਖੁਦ ਨੂੰ ਨਾ ਸਮਝ ਪਾਉਣਾ- ਜਿਹੜੇ ਲੋਕ ਖੁਦ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ, ਉਨ੍ਹਾਂ ਨੂੰ ਇਹ ਸਮਝਣ ਵਿਚ ਮੁਸ਼ਕਲ ਹੁੰਦੀ ਹੈ ਕਿ ਰਿਸ਼ਤੇ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਕੀ ਹਨ। ਉਹ ਸਿਰਫ਼ ਕਿਸੇ ਨਾ ਕਿਸੇ ਨਾਲ ਰਹਿਣ ਦੀ ਚਾਹ 'ਚ ਗ਼ਲਤ ਪਾਰਟਨਰ ਚੁਣ ਲੈਂਦੇ ਹਨ।
ਗ਼ਲਤੀਆਂ ਤੋਂ ਨਾ ਸਿੱਖਣਾ- ਪਿਛਲੇ ਬ੍ਰੇਕਅੱਪ ਤੋਂ ਸਬਕ ਲੈਣ ਦੇ ਬਜਾਏ ਲੋਕ ਬੱਸ ਇਹੀ ਸੋਚਦੇ ਰਹਿੰਦੇ ਹਨ ਕਿ ਅਗਲਾ ਇਨਸਾਨ ਵੱਖਰਾ ਹੋਵੇਗਾ ਅਤੇ ਬਿਨਾਂ ਸੋਚੇ-ਸਮਝੇ ਉਸੇ ਪੁਰਾਣੇ ਪੈਟਰਨ ਨੂੰ ਦੋਹਰਾਉਂਦੇ ਰਹਿੰਦੇ ਹਨ।
ਥੈਰੇਪੀ ਦੀ ਮਦਦ ਲਓ- ਖਾਸ ਤੌਰ 'ਤੇ ਅਟੈਚਮੈਂਟ-ਬੇਸਡ ਜਾਂ ਟ੍ਰੌਮਾ-ਇਨਫਾਰਮਡ ਥੈਰੇਪੀ ਇਸ ਸਮੱਸਿਆ ਤੋਂ ਬਾਹਰ ਨਿਕਲਣ 'ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ।
ਆਤਮ-ਸਨਮਾਨ ਵਧਾਓ- ਆਪਣੀ ਖੁਦ ਦੀ ਵੈਲਯੂ ਅਤੇ ਅਹਿਮੀਅਤ ਨੂੰ ਪਛਾਣਨਾ ਸ਼ੁਰੂ ਕਰੋ।
ਇਕੱਲੇ ਰਹਿਣਾ ਸਿੱਖੋ- ਇਕੱਲੇ ਰਹਿਣ 'ਚ ਕੰਫਰਟੇਬਲ ਮਹਿਸੂਸ ਕਰੋ ਅਤੇ ਇਸਨੂੰ ਕਮਜ਼ੋਰੀ ਨਾ ਸਮਝੋ।
ਹੈਲਦੀ ਰਿਸ਼ਤਿਆਂ ਨੂੰ ਸਮਝੋ- ਹੌਲੀ-ਹੌਲੀ ਇਹ ਸਿੱਖੋ ਅਤੇ ਪਛਾਣੋ ਕਿ ਇਕ ਹੈਲਦੀ ਤੇ ਪਾਜ਼ੇਟਿਵ ਰਿਸ਼ਤੇ ਦੇ ਕੀ ਮਾਇਨੇ ਹੁੰਦੇ ਹਨ।